PreetNama
ਸਮਾਜ/Social

ਤਣਾਅ ਨੂੰ ਜੀਵਨ ਦਾ ਹਿੱਸਾ ਨਾ ਬਣਾਓ

ਤੇਜ਼ ਰਫ਼ਤਾਰ ਜੀਵਨ ਵਿਚ ਤਣਾਅ ਇਕ ਅਹਿਮ ਹਿੱਸਾ ਬਣਦਾ ਜਾ ਰਿਹਾ ਹੈ। ਕੰਮ ਦਾ ਤਣਾਅ ਤੇ ਵਧਦੇ ਕੰਮਕਾਜ ਕਾਰਨ ਕਿਸੇ ਤਣਾਅ ਤੋਂ ਬਚਣਾ ਔਖਾ ਹੋ ਗਿਆ ਹੈ। ਜਦੋਂ ਅਸੀਂ ਤਣਾਅ ਵਿਚ ਹੁੰਦੇ ਹਾਂ ਤਾਂ ਗ਼ਲਤੀਆਂ ਵੀ ਕਰਦੇ ਹਾਂ, ਇਸ ਤਰ੍ਹਾਂ ਰਿਸ਼ਤਿਆਂ ‘ਚ ਬੇਵਜ੍ਹਾ ਕੁੜੱਤਣ ਪੈਦਾ ਹੁੰਦੀ ਹੈ ਤੇ ਸਿਹਤ ‘ਤੇ ਵੀ ਬੁਰਾ ਅਸਰ ਪੈਂਦਾ ਹੈ।

ਖਾਣੇ ਦਾ ਰੱਖੋ ਖ਼ਿਆਲ

ਅਕਸਰ ਅਸੀਂ ਤਣਾਅ ਵਿਚ ਜ਼ਿਆਦਾ ਖਾਂਦੇ ਹਾਂ। ਧਿਆਨ ਰੱਖੋ ਕਿ ਤੁਸੀਂ ਜੋ ਖਾ ਰਹੇ ਹੋ, ਉਹ ਨਾ ਸਿਰਫ਼ ਤੁਹਾਡੇ ਸਰੀਰ, ਬਲਕਿ ਦਿਮਾਗ਼ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜ਼ਿਆਦਾ ਕਾਰਬੋਹਾਈਡ੍ਰੇਟ ਤੇ ਮਿੱਠਾ ਦਿਮਾਗ਼ ਦੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਕੇ ਤਣਾਅ ਦਾ ਕਾਰਨ ਬਣਦੇ ਹਨ। ਕੈਫੀਨ ਅਤੇ ਚੀਨੀ ਦੀ ਵਰਤੋਂ ਘੱਟ ਕਰੋ, ਕਿਉਂਕਿ ਇਹ ਦੋਵੇਂ ਕਾਫ਼ੀ ਤੇਜ਼ ਅਤੇ ਸ਼ਕਤੀਸ਼ਾਲੀ ਕਾਰਕ ਹਨ, ਜੋ ਸਾਡੇ ਦਿਮਾਗ਼ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰੋ।

ਲਾਜ਼ਮੀ ਹੈ ਟਹਿਲਣਾ

ਜੇ ਤੁਸੀਂ ਇਕੱਲੇ ਕਸਰਤ ਕਰਨ ਲਈ ਸਮਾਂ ਨਹੀਂ ਕੱਢ ਸਕਦੇ ਤਾਂ ਇਸ ਲਈ ਹੋਰ ਤਰੀਕੇ ਲੱਭੋ, ਜਿਵੇਂ ਸ਼ਾਪਿੰਗ ਸੈਂਟਰ ਜਾਂ ਦਫ਼ਤਰ ਤੋਂ ਥੋੜ੍ਹੀ ਦੂਰ ਆਪਣੀ ਗੱਡੀ ਖੜ੍ਹੀ ਕਰੋ, ਬੱਚਿਆਂ ਨਾਲ ਖੇਡ ਦੇ ਮੈਦਾਨ ਵਿਚ ਜਾਓ, ਆਲੇ-ਦੁਆਲੇ ਦੇ ਕੰਮਾਂ ਲਈ ਵਾਹਨ ‘ਤੇ ਨਿਰਭਰਤਾ ਛੱਡੋ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਟਹਿਲੋ।

ਕੁਦਰਤ ਨਾਲ ਕਰੋ ਪਿਆਰ

ਤਣਾਅ ਸਮੇਂ ਬਿਹਤਰ ਹੋਵੇਗਾ ਕਿ ਤੁਸੀਂ ਤਣਾਅ ਪੈਦਾ ਕਰਨ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ। ਅਜਿਹੇ ਵਿਚ ਅਹਿਮ ਹੈ ਕਿ ਸੂਚਨਾਵਾਂ ਦੇ ਸਰੋਤ ਤੇ ਟੀਵੀ, ਮੋਬਾਈਲ, ਕੰਪਿਊਟਰ ਆਦਿ ਤੋਂ ਦੂਰ ਹੀ ਰਹੋ। ਤਣਾਅ ਨੂੰ ਦੂਰ ਕਰਨ ਲਈ ਬਾਗ਼ਬਾਨੀ ਕਰੋ। ਜੇ ਘਰ ਵਿਚ ਬਗ਼ੀਚਾ ਹੈ ਤਾਂ ਉਸ ਦੀ ਦੇਖਭਾਲ ਕਰੋ ਤੇ ਮੌਸਮੀ ਫਲ ਉਗਾਓ। ਜਦੋਂ ਕੁਝ ਸਮਾਂ ਮਿਲੇ ਤਾਂ ਫੁੱਲਾਂ ਤੇ ਪੌਦਿਆਂ ਨਾਲ ਸਮਾਂ ਬਿਤਾਓ।

ਸਾਹ ਪ੍ਰਕਿਰਿਆ

ਖੋਜਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਲੋਕ ਪਰੇਸ਼ਾਨ ਹਨ, ਉਹ ਛੋਟੇ-ਛੋਟੇ ਸਾਹ ਲੈਂਦੇ ਹਨ। ਲੰਬੇ ਅਤੇ ਗਹਿਰੇ ਸਾਹ ਨਹੀਂ ਲੈਂਦੇ। ਸਾਡੇ ਵਿਚੋਂ ਕਈ ਲੋਕਾਂ ਨੇ ਹਕੀਕਤ ਵਿਚ ਸਿੱਖਿਆ ਹੀ ਨਹੀਂ ਕਿ ਗਹਿਰੇ ਸਾਹ ਕਿਵੇਂ ਲਏ ਜਾਣ? ਇਹ ਸਿਰਫ਼ ਤਣਾਅ ਦੇ ਦੌਰ ਵਿਚ ਹੀ ਨਹੀਂ ਬਲਕਿ ਤੁਹਾਨੂੰ ਤੰਦਰੁਸਤ ਰੱਖਣ ਵਿਚ ਵੀ ਮਦਦ ਕਰੇਗਾ। ਸ਼ਾਂਤ ਜਗ੍ਹਾ ‘ਤੇ ਬੈਠੋ ਅਤੇ 3 ਤੋਂ 5 ਵਾਰ ਗਹਿਰਾ ਸਾਹ ਲਵੋ। ਇਸ ਨਾਲ ਤੁਹਾਨੂੰ ਤਣਾਅ ਤੋਂ ਰਾਹਤ ਮਿਲੇਗੀ। ਤਣਾਅ ਸਾਡੇ ਜੀਵਨ ਦਾ ਸਥਾਈ ਤੱਤ ਹੈ, ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਇਸ ਨਾਲ ਕਿਵੇਂ ਅਤੇ ਕਿੰਨੀ ਜਲਦੀ ਨਿਪਟਦੇ ਹਾਂ।

Related posts

Photos : ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸਹਿਮਿਆ ਗ੍ਰੀਸ, ਜਹਾਜ਼ਾਂ ਤੇ ਹੈਲੈਕੀਪਟਰਾਂ ਦੀ ਲਈ ਜਾ ਰਹੀ ਹੈ ਮਦਦ, ਦੇਖੋ ਦਿਲ ਕੰਬਾਊ ਮੰਜ਼ਰ

On Punjab

ਵਿਜੋਗੇ ਜੀਆਂ ਲਈ ਵੱਡੇ ਜਤਨ ‘ਵਾਰਿਸ ਸ਼ਾਹ ਵਿਚਾਰ ਪਰਚਾਰ ਪਰਿਆ’ ਦੇ

Pritpal Kaur

ਅੰਤਿਮ ਪੜਾਅ ‘ਤੇ ਪਹੁੰਚੀ ਪੰਜਾਬ ਪੁਲਿਸ ਦੀ ਤਫਤੀਸ਼, ਤਸਵੀਰਾਂ ਤੇ ਵੀਡੀਓਜ਼ ਦੀ ਕਰ ਰਹੀ ਜਾਂਚ

On Punjab