PreetNama
ਸਿਹਤ/Health

ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ ਕੇਟਾਮਾਈਨ ਥੈਰੇਪੀ

ਬਰਤਾਨੀਆ ’ਚ ਹੋਏ ਇਕ ਅਧਿਐਨ ’ਚ ਦੇਖਿਆ ਗਿਆ ਕਿ ਕੇਟਾਮਾਈਨ ਥੈਰੇਪੀ ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ। ‘ਬ੍ਰਿਟਿਸ਼ ਜਰਨਲ ਆਫ ਸਾਇਕਿਐਟਰੀ ਓਪਨ’ ’ਚ ਪ੍ਰਕਾਸ਼ਿਤ ਇਸ ਅਧਿਐਨ ਦੀ ਅਗਵਾਈ ਯੂਨੀਵਰਸਿਟੀ ਆਫ ਐਕਸੇਟਰ ਨੇ ਕੀਤਾ ਹੈ। ਅਧਿਐਨ ਦੌਰਾਨ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੇ 83 ਖੋਜ ਪੱਤਰਾਂ ਤੋਂ ਸਬੂਤ ਇਕੱਠੇ ਕੀਤੇ ਗਏ। ਇਸ ਦੌਰਾਨ ਗੰਭੀਰ ਤਣਾਅ ’ਚ ਵੀ ਕੇਟਾਮਾਈਨ ਥੈਰੇਪੀ ਦੇ ਕਾਰਗਰ ਹੋਣ ਦੇ ਪੱਕੇ ਸਬੂਤ ਮਿਲੇ। ਦੇਖਿਆ ਗਿਆ ਕਿ ਪਹਿਲੀ ਵਾਰ ਇਲਾਜ ਤੋਂ ਬਾਅਦ ਤਣਾਅ ਜਾਂ ਆਤਮਘਾਤੀ ਵਿਚਾਰਾਂ ਦੇ ਲੱਛਣ ਇਕ ਤੋਂ ਚਾਰ ਘੰਟੇ ’ਚ ਘੱਟ ਹੋ ਜਾਂਦੇ ਹਨ ਤੇ ਇਸ ਦਾ ਅਸਰ ਦੋ ਹਫ਼ਤਿਆਂ ਤੱਕ ਰਹਿੰਦਾ ਹੈ। ਕੁਝ ਸਬੂਤਾਂ ਨੇ ਇਸ਼ਾਰਾ ਕੀਤਾ ਹੈ ਕਿ ਦੋਬਾਰਾ ਥੈਰੇਪੀ ਜ਼ਰੀਏ ਇਲਾਜ ਦੇ ਅਸਰ ਨੂੰ ਲੰਬੇ ਸਮੇਂ ਤਕ ਕਾਇਮ ਰੱਖਿਆ ਜਾ ਸਕਦਾ ਹੈ। ਹਾਲਾਂਕਿ ਉਹ ਕਿੰਨੇ ਸਮੇਂ ਤਕ ਕਾਇਮ ਰਹਿ ਸਕਦਾ ਹੈ, ਇਸ ਸਬੰਧੀ ਵਧੇਰੇ ਗੁਣਵੱਤਾ ਵਾਲੀ ਖੋਜ ਦੀ ਜ਼ਰੂਰਤ ਹੈ। ਯੂਨੀਵਰਸਿਟੀ ਆਫ ਐਕਸੇਟਰ ਨਾਲ ਜੁੜੇ ਪ੍ਰਮੁੱਖ ਲੇਖਕ ਮਰਵ ਮੋੱਲਾਹਮੇਟੋਗਲੂ ਮੁਤਾਬਕ, ‘ਅਸੀਂ ਆਪਣੇ ਅਧਿਐਨ ’ਚ ਕੇਟਾਮਾਈਨ ਦੇ ਡਾਕਟਰੀ ਅਸਰ ਸਬੰਧੀ ਹੁਣ ਤੱਕ ਦੀ ਸਭ ਤੋਂ ਵੱਡੀ ਸਮੀਖਿਆ ਕੀਤੀ ਹੈ। ਸਾਡੇ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਕੇਟਾਮਾਈਨ ਥੈਰੇਪੀ ਤਣਾਅ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਨ ’ਚ ਸਮਰੱਥ ਹੈ। ਏਐਨਆਈ

Related posts

Turmeric Benefits For Skin: ਇਨ੍ਹਾਂ ਤਰੀਕਿਆਂ ਨਾਲ ਕਰੋ ਹਲਦੀ ਦੀ ਵਰਤੋਂ, ਚਮਕਦਾਰ ਚਮੜੀ ਦੇ ਨਾਲ ਤੁਹਾਨੂੰ ਮਿਲਣਗੇ ਸ਼ਾਨਦਾਰ ਰਿਜ਼ਲਟ

On Punjab

ਅਮਰੀਕਾ ‘ਚ ਭਿਆਨਕ ਗਰਮੀ ਦਾ ਕਹਿਰ, ਓਰੇਗਾਨ ‘ਚ 116 ਲੋਕਾਂ ਦੀ ਮੌਤ, ਤੂਫਾਨ ਐਲਸਾ ਨੇ ਮਚਾਈ ਤਬਾਹੀ

On Punjab

Corona Vaccine: ਮੈਕਸੀਕੋ ’ਚ Pfizer ਦੀ ਵੈਕਸੀਨ ਲੱਗਦੇ ਹੀ ਡਾਕਟਰ ਨੂੰ ਪਏ ਦੌਰੇ

On Punjab