63.34 F
New York, US
September 15, 2026
PreetNama
ਸਿਹਤ/Health

ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ ਕੇਟਾਮਾਈਨ ਥੈਰੇਪੀ

ਬਰਤਾਨੀਆ ’ਚ ਹੋਏ ਇਕ ਅਧਿਐਨ ’ਚ ਦੇਖਿਆ ਗਿਆ ਕਿ ਕੇਟਾਮਾਈਨ ਥੈਰੇਪੀ ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ। ‘ਬ੍ਰਿਟਿਸ਼ ਜਰਨਲ ਆਫ ਸਾਇਕਿਐਟਰੀ ਓਪਨ’ ’ਚ ਪ੍ਰਕਾਸ਼ਿਤ ਇਸ ਅਧਿਐਨ ਦੀ ਅਗਵਾਈ ਯੂਨੀਵਰਸਿਟੀ ਆਫ ਐਕਸੇਟਰ ਨੇ ਕੀਤਾ ਹੈ। ਅਧਿਐਨ ਦੌਰਾਨ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੇ 83 ਖੋਜ ਪੱਤਰਾਂ ਤੋਂ ਸਬੂਤ ਇਕੱਠੇ ਕੀਤੇ ਗਏ। ਇਸ ਦੌਰਾਨ ਗੰਭੀਰ ਤਣਾਅ ’ਚ ਵੀ ਕੇਟਾਮਾਈਨ ਥੈਰੇਪੀ ਦੇ ਕਾਰਗਰ ਹੋਣ ਦੇ ਪੱਕੇ ਸਬੂਤ ਮਿਲੇ। ਦੇਖਿਆ ਗਿਆ ਕਿ ਪਹਿਲੀ ਵਾਰ ਇਲਾਜ ਤੋਂ ਬਾਅਦ ਤਣਾਅ ਜਾਂ ਆਤਮਘਾਤੀ ਵਿਚਾਰਾਂ ਦੇ ਲੱਛਣ ਇਕ ਤੋਂ ਚਾਰ ਘੰਟੇ ’ਚ ਘੱਟ ਹੋ ਜਾਂਦੇ ਹਨ ਤੇ ਇਸ ਦਾ ਅਸਰ ਦੋ ਹਫ਼ਤਿਆਂ ਤੱਕ ਰਹਿੰਦਾ ਹੈ। ਕੁਝ ਸਬੂਤਾਂ ਨੇ ਇਸ਼ਾਰਾ ਕੀਤਾ ਹੈ ਕਿ ਦੋਬਾਰਾ ਥੈਰੇਪੀ ਜ਼ਰੀਏ ਇਲਾਜ ਦੇ ਅਸਰ ਨੂੰ ਲੰਬੇ ਸਮੇਂ ਤਕ ਕਾਇਮ ਰੱਖਿਆ ਜਾ ਸਕਦਾ ਹੈ। ਹਾਲਾਂਕਿ ਉਹ ਕਿੰਨੇ ਸਮੇਂ ਤਕ ਕਾਇਮ ਰਹਿ ਸਕਦਾ ਹੈ, ਇਸ ਸਬੰਧੀ ਵਧੇਰੇ ਗੁਣਵੱਤਾ ਵਾਲੀ ਖੋਜ ਦੀ ਜ਼ਰੂਰਤ ਹੈ। ਯੂਨੀਵਰਸਿਟੀ ਆਫ ਐਕਸੇਟਰ ਨਾਲ ਜੁੜੇ ਪ੍ਰਮੁੱਖ ਲੇਖਕ ਮਰਵ ਮੋੱਲਾਹਮੇਟੋਗਲੂ ਮੁਤਾਬਕ, ‘ਅਸੀਂ ਆਪਣੇ ਅਧਿਐਨ ’ਚ ਕੇਟਾਮਾਈਨ ਦੇ ਡਾਕਟਰੀ ਅਸਰ ਸਬੰਧੀ ਹੁਣ ਤੱਕ ਦੀ ਸਭ ਤੋਂ ਵੱਡੀ ਸਮੀਖਿਆ ਕੀਤੀ ਹੈ। ਸਾਡੇ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਕੇਟਾਮਾਈਨ ਥੈਰੇਪੀ ਤਣਾਅ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਨ ’ਚ ਸਮਰੱਥ ਹੈ। ਏਐਨਆਈ

Related posts

ਇਹ ਕੀਟਾਣੂ ਦਿਲ ਦੇ ਰੋਗਾਂ ’ਚ ਹੁੰਦਾ ਹੈ ਸਹਾਈ

On Punjab

ਜੈਂਟਸ ਨੇ ਕਿਹਾ ਕਿ ਏਅਰਲਾਈਨਜ਼ ਨੂੰ ਯਾਤਰੀਆਂ ਤੋਂ ਉਨ੍ਹਾਂ ਦੇ ਫੋਨ ਨੰਬਰ ਤੇ ਹੋਰ ਜਾਣਕਾਰੀ ਵੀ ਲੈਣ ਨੂੰ ਕਿਹਾ ਜਾਵੇਗਾ ਤਾਂ ਜੋ ਸੰਕ੍ਰਮਣ ਦਾ ਪਤਾ ਚੱਲਣ ‘ਤੇ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਆਉਣ ਦੀ ਛੋਟ ਦਿੱਤੀ ਜਾਵੇਗੀ। ਜੈਂਟਸ ਨੇ ਕਿਹਾ ਕਿ ਨਵੰਬਰ ਤੋਂ ਪਹਿਲਾਂ ਇਸ ਬਾਰੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੁਆਰਾ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਨੀਤੀ ਨੂੰ ਨਵੰਬਰ ਤੋਂ ਲਾਗੂ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਪਹਿਲਾਂ ਏਅਰਲਾਈਨਜ਼ ਤੇ ਯਾਤਰਾ ਨਾਲ ਜੁੜੀਆਂ ਹੋਰ ਏਜੰਸੀਆਂ ਨੂੰ ਨਵੇਂ ਨਿਯਮਾਂ ਮੁਤਾਬਕ ਪ੍ਰੋਟੋਕਾਲ ਲਾਗੂ ਕਰਨ ਦਾ ਸਮਾਂ ਮਿਲ ਸਕੇ।

On Punjab

ਔਰਤਾਂ ਲਈ ਹਲਦੀ ਦਾ ਸੇਵਨ ਬੇਹੱਦ ਜ਼ਰੂਰੀ, ਅੰਦਰੂਨੀ ਸਮੱਸਿਆਵਾਂ ਨੂੰ ਕਰਦਾ ਦੂਰ

On Punjab