PreetNama
ਖਾਸ-ਖਬਰਾਂ/Important News

ਡੱਗ ਫੋਰਡ ਨੇ ਵਿਧਾਨ ਸਭਾ ਦੀ ਕਾਰਵਾਈ ਟਾਲਣ ਤੋਂ ਕੀਤਾ ਇਨਕਾਰ

ਪਹਿਲਾਂ ਐਮਪੀਪੀਜ਼ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਕਰਨਗੇ| ਪ੍ਰੀਮੀਅਰ ਡੱਗ ਫੋਰਡ ਨੇ ਕੱਲ੍ਹ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦਾ ਵਿਧਾਨ ਸਭਾ ਦੀ ਕਾਰਵਾਈ ਅੱਗੇ ਪਾਉਣ ਦਾ ਕੋਈ ਇਰਾਦਾ ਨਹੀਂ ਹੈ|
ਇਸ ਤੋਂ ਭਾਵ ਇਹ ਹੋਇਆ ਕਿ ਐਮਪੀਪੀਜ਼ 14 ਸਤੰਬਰ ਨੂੰ ਕੁਈਨਜ਼ ਪਾਰਕ ਪਰਤਣਗੇ| ਦੂਜੇ ਪਾਸੇ ਮਾਰਚ ਵਿੱਚ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰੀ ਅਧਿਆਪਕ ਤੇ ਵਿਦਿਆਰਥੀ ਓਨਟਾਰੀਓ ਦੇ ਸਕੂਲਾਂ ਵਿੱਚ ਪਰਤਣ ਦੀ ਤਿਆਰੀ ਕਰ ਰਹੇ ਹਨ| ਇਟੋਬੀਕੋ ਵਿੱਚ ਆਟੋ ਪਾਰਟਸ ਫੈਕਟਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਆਖਿਆ ਕਿ ਹੁਣ ਵੇਲਾ ਟਾਲਮਟੋਲ ਕਰਨ ਦਾ ਨਹੀਂ ਸਗੋਂ 24 ਘੰਟੇ ਕੰਮ ਕਰਨ ਦਾ ਹੈ|
ਉਨ੍ਹਾਂ ਇਹ ਵੀ ਆਖਿਆ ਕਿ ਭਾਵੇਂ ਅਸੀਂ ਕੁਈਨਜ਼ ਪਾਰਕ ਵਿਖੇ ਕੰਮ ਨਾ ਵੀ ਕਰੀਏ ਪਰ ਅਸੀਂ ਕੰਮ ਕਰਦੇ ਰਹਾਂਗੇ| ਇੱਥੇ ਦੱਸਣਾ ਬਣਦਾ ਹੈ ਕਿ ਇਸ ਸਮੇਂ ਫੋਰਡ ਅੱਠ ਹਫਤਿਆਂ ਦੇ ਪ੍ਰੋਵਿੰਸ਼ੀਅਲ ਦੌਰੇ ਉੱਤੇ ਹਨ ਤੇ ਉਹ ਓਨਟਾਰੀਓ ਦੇ 124 ਹਲਕਿਆਂ ਵਿੱਚੋਂ 38 ਦਾ ਦੌਰਾ ਕਰਨਗੇ| ਆਪਣਾ ਅੱਧਾ ਕਾਰਜਕਾਲ ਮੁਕਾ ਚੁੱਕੇ ਟੋਰੀਜ਼ ਬਾਰੇ ਇਹ ਕਨਸੋਆਂ ਸਨ ਕਿ ਇਸ ਵਾਰੀ ਉਨ੍ਹਾਂ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਅੱਗੇ ਪਾਈ ਜਾਵੇਗੀ|
ਜ਼ਿਕਰਯੋਗ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ 2800 ਤੋਂ ਵੱਧ ਓਨਟਾਰੀਓ ਵਾਸੀਆਂ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ| ਇਸ ਦੌਰਾਨ 1æ2 ਮਿਲੀਅਨ ਨੌਕਰੀਆਂ ਵੀ ਖੁੱਸ ਚੁੱਕੀਆਂ ਹਨ, ਜਿਨ੍ਹਾਂ ਕਰਕੇ ਪ੍ਰੋਵਿੰਸ ਆਰਥਿਕ ਮੰਦਵਾੜੇ ਵਿੱਚ ਧੱਕਿਆ ਜਾ ਚੁੱਕਿਆ ਹੈ| ਇਸ ਸਾਲ ਰਿਕਾਰਡ 186æ7 ਬਿਲੀਅਨ ਡਾਲਰ ਖਰਚਣ ਦਾ ਟੀਚਾ ਮਿਥੀ ਬੈਠੀ ਫੋਰਡ ਸਰਕਾਰ ਨੂੰ ਹੁਣ ਤੱਕ 38æ5 ਬਿਲੀਅਨ ਡਾਲਰ ਦਾ ਘਾਟਾ ਪੈ ਚੁੱਕਿਆ ਹੈ, ਜੋ ਕਿ ਓਨਟਾਰੀਓ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਘਾਟਾ ਹੈ|
ਪਰ ਫੈਡਰਲ ਲਿਬਰਲ ਸਰਕਾਰ, ਜੋ ਕਿ ਘੱਟਗਿਣਤੀ ਹੈ ਤੇ ਜਿਸ ਵੱਲੋਂ 23 ਸਤੰਬਰ ਤੱਕ ਪਾਰਲੀਆਮੈਂਟ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ, ਨੂੰ ਰਾਜ ਭਾਸ਼ਣ ਤੋਂ ਬਾਅਦ ਭਰੋਸੇ ਦਾ ਵੋਟ ਹਾਸਲ ਕਰਨਾ ਹੋਵੇਗਾ, ਜਿਸ ਮਗਰੋਂ ਚੋਣਾਂ ਵੀ ਹੋ ਸਕਦੀਆਂ ਹਨ| ਪਰ ਇਸ ਤੋਂ ਉਲਟ ਫੋਰਡ ਸਰਕਾਰ ਨੂੰ ਬਹੁਗਿਣਤੀ ਹੋਣ ਕਾਰਨ ਚੋਣਾਂ ਦਾ ਸਾਹਮਣਾ ਜੂਨ 2022 ਤੱਕ ਨਹੀਂ ਕਰਨਾ ਹੋਵੇਗਾ|

Related posts

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਪਿੰਡ ਬੇਲਾ ਤਾਜੋਵਾਲ ਕੋਲ ਧੁੱਸੀ ਬੰਨ੍ਹ ਨੂੰ ਲੱਗੀ ਢਾਹ

On Punjab

ਜਦੋਂ ਡਾ. ਮਨਮੋਹਨ ਸਿੰਘ ਨੇ ਰਾਹੁਲ ਦੀ ਅਗਵਾਈ ’ਚ ਕੰਮ ਕਰਨ ਦੀ ਜਤਾਈ ਸੀ ਇੱਛਾ ਸਾਬਕਾ ਪ੍ਰਧਾਨ ਮੰਤਰੀ ਦੀ 11 ਸਾਲ ਪੁਰਾਣੀ ਟਵੀਟ ਹੋਈ ਵਾਇਰਲ

On Punjab

ਸੁਪਰੀਮ ਕੋਰਟ ਵਿਸਤਾਰ ਪ੍ਰੋਜੈਕਟ ’ਚ ਬੂਟੇ ਲਾਉਣ ਬਾਰੇ ਪਟੀਸ਼ਨ ‘ਤੇ ਹਾਈ ਕੋਰਟ ਦਾ ਨੋਟਿਸ

On Punjab