69.13 F
New York, US
October 27, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੁਪਰੀਮ ਕੋਰਟ ਵਿਸਤਾਰ ਪ੍ਰੋਜੈਕਟ ’ਚ ਬੂਟੇ ਲਾਉਣ ਬਾਰੇ ਪਟੀਸ਼ਨ ‘ਤੇ ਹਾਈ ਕੋਰਟ ਦਾ ਨੋਟਿਸ

ਨਵੀਂ ਦਿੱਲੀ-ਦਿੱਲੀ ਹਾਈ ਕੋਰਟ (Delhi High Court) ਨੇ ਸੁਪਰੀਮ ਕੋਰਟ (Supreme Court of India) ਦੇ ਅਹਾਤੇ ਦੇ ਅੰਦਰ 26 ਬੂਟੇ ਲਾਉਣ ਦੀ ਇਜਾਜ਼ਤ ਦੀ ਮੰਗ ਕਰਦੀ ਇੱਕ ਦਖਲਅੰਦਾਜ਼ੀ ਅਰਜ਼ੀ (Intervention Application – IA) ਤਹਿਤ ਨੋਟਿਸ ਜਾਰੀ ਕੀਤਾ ਹੈ। ਇਹ ਬੂਟੇ/ਰੁੱਖ ਸੁਪਰੀਮ ਕੋਰਟ ਦੀ ਇਮਾਰਤ ਦਾ ਵਿਸਤਾਰ ਕਰਨ ਦੇ ਚੱਲ ਰਹੇ ਪ੍ਰੋਜੈਕਟ ਦਾ ਹਿੱਸਾ ਹਨ, ਜਿਸ ਦਾ ਮਕਸਦ ਸੰਵਿਧਾਨਕ ਅਦਾਲਤ ਸਮੇਤ ਵਾਧੂ ਅਦਾਲਤਾਂ ਬਣਾਉਣ ਦੇ ਨਾਲ-ਨਾਲ ਜੱਜਾਂ ਲਈ ਨਵੇਂ ਚੈਂਬਰ ਅਤੇ ਵਕੀਲਾਂ ਅਤੇ ਮੁਕੱਦਮੇਬਾਜ਼ਾਂ ਲਈ ਵਧੀਆਂ ਸਹੂਲਤਾਂ ਦੇਣਾ ਹੈ।

ਜਸਟਿਸ ਜਸਮੀਤ ਸਿੰਘ (Justice Jasmeet Singh) ਦੇ ਬੈਂਚ ਨੇ ਦਿੱਲੀ ਹਾਈ ਕੋਰਟ ਦੇ ਸਾਹਮਣੇ ਜ਼ੇਰੇ-ਗ਼ੌਰ ਭਵਰੀਨ ਕੰਧਾਰੀ ਬਨਾਮ ਸੀ.ਡੀ. ਸਿੰਘ ਅਤੇ ਹੋਰ (Bhavreen Kandhari vs. C.D. Singh & Ors.) ਮਾਮਲੇ ਵਿੱਚ ਉੱਤਰਦਾਤਾਵਾਂ ਦੀ ਨਵੀਂ ਦਖਲਅੰਦਾਜ਼ੀ ਅਰਜ਼ੀ ਵਿੱਚ ਜਵਾਬ ਮੰਗੇ। ਇਸ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਤੈਅ ਕੀਤੀ ਗਈ ਹੈ।

ਐਡਵੋਕੇਟ ਸੁਧੀਰ ਮਿਸ਼ਰਾ ਵੱਲੋਂ ਦਾਇਰ ਕੀਤੀ ਗਈ ਦਖਲਅੰਦਾਜ਼ੀ ਅਰਜ਼ੀ (IA) ਵਿਚ ਦਲੀਲ ਦਿੱਤੀ ਗਈ ਹੈ ਕਿ ਲੇਆਊਟ ਯੋਜਨਾ ਦੀ ਨਿਸ਼ਾਨਦੇਹੀ ਦੌਰਾਨ ਇਹ ਪਾਇਆ ਗਿਆ ਕਿ ਪ੍ਰਸਤਾਵਿਤ ਵਿਸਤਾਰ ਖੇਤਰ ਜੋ ਕਿ ਲਗਭਗ 2.03 ਏਕੜ ਹੈ, ਦੀ ਇਮਾਰਤ ਅਤੇ ਖੁਦਾਈ ਲਾਈਨਾਂ ਦੇ ਅੰਦਰ ਲਗਭਗ 61 ਰੁੱਖ ਡਿੱਗ ਗਏ ਹਨ। ਇਸ ਦੇ ਵਾਤਾਵਰਨ ’ਤੇ ਪ੍ਰਭਾਵ ਨੂੰ ਘੱਟ ਕਰਨ ਦੇ ਮਕਸਦ ਨਾਲ ਲਾਏ ਜਾਣ ਵਾਲੇ ਬੂਟਿਆਂ/ਰੁੱਖਾਂ ਦੀ ਗਿਣਤੀ ਘਟਾਉਣ ਦੇ ਯਤਨ ਕੀਤੇ ਗਏ ਹਨ।

ਸ਼ੁਰੂ ਵਿੱਚ ਇਹ ਗਿਣਤੀ 61 ਸੀ, ਜਿਹੜੀ ਘਟਾ ਕੇ 47 ਕਰ ਦਿੱਤੀ ਗਈ ਸੀ ਅਤੇ ਅਖ਼ੀਰ ਵਿਚ ਅੰਤਿਮ ਗਿਣਤੀ ਨੂੰ 26 ਕਰ ਦਿੱਤਾ ਗਿਆ, ਜਦੋਂ ਕਿ 35 ਰੁੱਖਾਂ ਨੂੰ ਸਫਲਤਾਪੂਰਵਕ ਸੰਭਾਲ ਲਿਆ ਗਿਆ।

ਐਡਵੋਕੇਟ ਸੁਧੀਰ ਮਿਸ਼ਰਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਦੌਰਾਨ 675 ਸੈਂਟੀਮੀਟਰ ਦੇ ਘੇਰੇ ਵਾਲੇ ਇੱਕ ਮਹੱਤਵਪੂਰਨ ਪੁਰਾਣੇ ਬੋਹੜ ਦੇ ਰੁੱਖ ਨੂੰ ਬਚਾਉਣ ਲਈ ਵਿਸ਼ੇਸ਼ ਯਤਨ ਕੀਤੇ ਗਏ ਸਨ, ਜੋ ਅਸਲ ਵਿੱਚ ਇਮਾਰਤ ਦੀ ਬੇਸਮੈਂਟ ਯੋਜਨਾ ਵਿੱਚ ਸੀ। ਇਸ ਰੁੱਖ ਨੂੰ ਬਰਕਰਾਰ ਰੱਖਣ ਲਈ, ਬੇਸਮੈਂਟ ਲੇਆਉਟ, ਰੈਂਪ ਪਲੇਸਮੈਂਟ ਅਤੇ ਅੰਦਰੂਨੀ ਸੜਕ ਡਿਜ਼ਾਈਨ ਨੂੰ ਬਦਲਿਆ ਗਿਆ ਸੀ।

Related posts

ਸੀਏਏ-ਐਨਆਰਸੀ ਵਿਰੁੱਧ ਪ੍ਰਦਰਸ਼ਨ ਕਰ ਰਹੀ ਔਰਤ ਦੀ ਹੋਈ ਮੌਤ

On Punjab

Mahatama Gandhi Statue : ਅਮਰੀਕੀ ਸ਼ਹਿਰ ’ਚ ਸਥਾਪਿਤ ਹੋਵੇਗੀ ਮਹਾਤਮਾ ਗਾਂਧੀ ਦੀ ਕਾਂਸੇ ਦੀ ਮੂਰਤੀ

On Punjab

Miss Universe 2020 : ਮੈਕਸੀਕੋ ਦੀ ਐਂਡਰੀਆ ਮੇਜ਼ਾ ਦੇ ਸਿਰ ਸਜਿਆ ਮਿਸ ਯੂਨੀਵਰਸ 2020 ਦਾ ਤਾਜ, ਚੌਥੇ ਨੰਬਰ ’ਤੇ ਰਿਹਾ ਭਾਰਤ

On Punjab