36.88 F
New York, US
February 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਡੰਕੀ ਲਗਾ ਕੇ ਅਮਰੀਕਾ ਗਏ ਪੰਜਾਬੀ ਡਰਾਈਵਰ ਦੀ ਮੌਤ

ਚੰਡੀਗੜ੍ਹ- ਜ਼ੀਰਾ ਦੇ ਪਿੰਡ ਸ਼ਾਹ ਅਬੂ ਬੱਕਰ ਦੇ ਨੌਜਵਾਨ ਦੀ ਅਮਰੀਕਾ ਦੇ ਕੈਲੇਫੋਰਨੀਆ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰਪਾਲ ਸਿੰਘ (33) ਪੁੱਤਰ ਮਹਿੰਦਰ ਸਿੰਘ ਪਿੰਡ ਸ਼ਾਹ ਅਬੂ ਬੱਕਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਐੱਮਏ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਨੌਜਵਾਨ 50 ਲੱਖ ਰੁਪਏ ਦੇ ਕਰੀਬ ਪੈਸਾ ਲਗਾ ਕੇ ਤਿੰਨ ਸਾਲ ਪਹਿਲਾਂ ਡੰਕੀ ਲਗਾ ਕੇ ਅਮਰੀਕਾ ਗਿਆ ਸੀ। ਉਸ ਨੇ ਤਿੰਨ ਮਹੀਨੇ ਪਹਿਲਾਂ ਹੀ ਡਰਾਈਵਿੰਗ ਲਾਇਸੈਂਸ ਬਣਾ ਕੇ ਟਰਾਲਾ ਚਲਾਉਣਾ ਸ਼ੁਰੂ ਕੀਤਾ ਸੀ ਤੇ 21 ਫਰਵਰੀ ਨੂੰ ਕੈਲੇਫੋਰਨੀਆ ਵਿਖੇ ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ, ਜਿਸ ਦੌਰਾਨ ਗੁਰਵਿੰਦਰਪਾਲ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ।

ਹਾਦਸੇ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਰਥਿਕ ਤੰਗੀ ਕਾਰਨ ਉਹ ਮ੍ਰਿਤਕ ਦੇਹ ਨੂੰ ਪੰਜਾਬ ਵਾਪਸ ਲਿਆਉਣ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲ ਅਪੀਲ ਕੀਤੀ ਹੈ ਕਿ ਮਦਦ ਕਰਕੇ ਪੁੱਤਰ ਦੀ ਦੇਹ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।

Related posts

Raj Kundra Case : ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, 27 ਜੁਲਾਈ ਤਕ ਵਧਾਈ Police Custody

On Punjab

ਸ਼ਿੰਦੇ ‘ਤੇ ਟਿੱਪਣੀ ਲਈ ਮੁਆਫ਼ੀ ਨਹੀਂ ਮੰਗਾਂਗਾ: ਕੁਨਾਲ ਕਾਮਰਾ

On Punjab

ਪਾਕਿ ਵੱਲੋਂ ਸਿੱਖ ਕੁੜੀ ਦਾ ਜਬਰਨ ਧਰਮ ਬਦਲਣ ਦਾ ਮਾਮਲਾ, ਅੱਠ ਲੋਕ ਗ੍ਰਿਫ਼ਤਾਰ

On Punjab