62.8 F
New York, US
May 17, 2024
PreetNama
ਰਾਜਨੀਤੀ/Politics

Raj Kundra Case : ਰਾਜ ਕੁੰਦਰਾ ਨੂੰ ਨਹੀਂ ਮਿਲੀ ਜ਼ਮਾਨਤ, 27 ਜੁਲਾਈ ਤਕ ਵਧਾਈ Police Custody

ਅਸ਼ਲੀਲ ਵੀਡੀਓ ਬਣਾਉਣ ਤੇ ਇਸ ਦਾ ਕਾਰੋਬਾਰ ਕਰਨ ਦਾ ਦੋਸ਼ੀ ਰਾਜ ਕੁੰਦਰਾ ਤੇ ਰਿਆਨ ਥੋਰਪ ਦੀ ਪੁਲਿਸ ਕਸਟਡੀ ਅਦਾਲਤ ਨੇ ਚਾਰ ਦਿਨ ਹੋਰ ਵਧਾ ਦਿੱਤੀ ਹੈ। ਉਨ੍ਹਾਂ ਨੇ 27 ਜੁਲਾਈ ਤਕ ਪੁਲਿਸ ਕਸਟਡੀ ’ਚ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਗਿ੍ਰਫਤਾਰੀ ਦੇ ਬਾਅਦ ਰਾਜ ਕੁੰਦਰਾ ਨੂੰ ਅਦਾਲਤ ਨੇ ਪਹਿਲਾਂ ਤਿੰਨ ਦਿਨ ਦੀ ਪੁਲਿਸ ਕਸਟਡੀ ’ਚ ਭੇਜਿਆ ਸੀ ਜੋ ਅੱਜ ਭਾਵ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਮੁੰਬਈ ਪੁਲਿਸ ਨੇ ਅੱਗੇ ਦੀ ਜਾਂਚ ਲਈ ਸੱਤ ਦਿਨਾਂ ਦੀ ਕਸਟਡੀ ਤੇ ਮੰਗੀ ਸੀ।ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ ਕੁੰਦਰਾ ਤੇ ਥੋਰਪ ਨੂੰ Magistrates Court ’ਚ ਪੇਸ਼ ਕੀਤਾ। ਸੱਤ ਦਿਨਾਂ ਦੀ ਕਸਟਡੀ ਮੰਗਣ ਦੇ ਪਿੱਛੇ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ, ਅਸ਼ਲੀਲ ਫਿਲਮ ਕਾਰੋਬਾਰ ਤੋਂ ਜੋ ਕਮਾਈ ਕੀਤੀ ਗਈ ਸੀ ਉਸ ਨੂੰ ਕੁੰਦਰਾ ਨੇ ਆਨਲਾਈਨ ਬੇਟਿੰਗ ’ਚ ਲਗਾਇਆ ਹੈ। ਰਾਜ ਕੁੰਦਰਾ ਦੇ ਯਸ ਬੈਂਕ ਦੇ ਅਕਾਊਂਟ ਤੇ United Bank of Africa Account ’ਚ ਹੋਈ ਟਰਾਂਜੈਕਸ਼ਨ ਦੀ ਜਾਂਚ ਪੁਲਿਸ ਕਰਨਾ ਚਾਹੁੰਦੀ ਹੈ। ਇਸ ’ਤੇ ਅਦਾਲਤ ਨੇ ਰਾਜ ਤੇ ਰਿਆਨ ਨੂੰ 27 ਜੁਲਾਈ ਤਕ ਪੁਲਿਸ ਕਸਟਡੀ ’ਚ ਭੇਜ ਦਿੱਤਾ ਹੈ।

ਦੱਸਣਯੋਗ ਹੈ ਕਿ ਰਾਜ ਕੁੰਦਰਾ ’ਤੇ ਪੋਰਨ ਫਿਲਮ ਰੈਕੇਟ ਦਾ ਮੁੱਖ ਸਾਜਿਸ਼ਕਰਤਾ ਹੋਣ ਦਾ ਦੋਸ਼ ਹੈ। ਕਥਿਤ ਤੌਰ ’ਤੇ ਕੁੰਦਰਾ ਦੇ ਮਲਕੀਅਤ ਵਾਲੇ Hotshots App ਦੇ ਤਹਿਤ 70 ਤੋਂ 90 ਅਸ਼ਲੀਲ ਵੀਡੀਓ ਤਿਆਰ ਕੀਤੀਆਂ ਗਈਆਂ ਸਨ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਰਾਜ ਕੁੰਦਰਾ ’ਤੇ ਧਾਰਾ 420 (ਧੋਖਾਧੜੀ) 34 ਆਮ ਇਰਾਦਾ (common intention), 292 ਤੇ 293 (ਅਸ਼ਲੀਲ ਤੇ ਅਸ਼ਲੀਲ ਵਿਗਿਆਪਨ ਤੇ ਪ੍ਰਦਰਸ਼ਨ ਨਾਲ ਸਬੰਧਿਤ) ਤੋਂ ਇਲਾਵਾ ਆਈਟੀ ਐਕਟ ਤੇ ਮਹਿਲਾ ਐਕਟ ਦੇ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Related posts

Punjab Election 2022: ਪੰਜਾਬ ‘ਚ ਕੌਣ ਹੋਵੇਗਾ AAP ਦਾ ਸੀਐਮ ਚਿਹਰਾ? ਕੇਜਰੀਵਾਲ ਨੇ ਦਿੱਤਾ ਜਵਾਬ

On Punjab

‘ਕਿਸੇ ਗ਼ਰੀਬ ਨੂੰ ਭੁੱਖਾ ਨਹੀਂ ਸੌਣ ਦਿਆਂਗਾ’, PM ਮੋਦੀ ਨੇ ਸਾਗਰ ‘ਚ ਕਿਹਾ- ਮੈਂ ਸਮਝਦਾ ਹਾਂ ਤੁਹਾਡਾ ਦਰਦ

On Punjab

ਟਰੰਪ ਨੇ ਵਪਾਰ ਦੇ ਮੁੱਦੇ `ਤੇ ਚੀਨ ਦੇ ਰਾਸ਼ਟਰਪਤੀ ਨਾਲ ਫੋਨ `ਤੇ ਕੀਤੀ ਗੱਲ

Pritpal Kaur