73.87 F
New York, US
July 9, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਡਿਵਾਈਡਰ ਟੱਪ ਕੇ ਕਾਰ ਉੱਪਰ ਪਲਟੀ ਬੱਸ; 26 ਸਵਾਰੀਆਂ ਜ਼ਖ਼ਮੀ

ਗੁਰਦਾਸਪੁਰ- ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਬੱਬਰੀ ਬਾਈਪਾਸ ’ਤੇ ਬੁੱਧਵਾਰ ਸ਼ਾਮ ਇੱਕ ਨਿੱਜੀ ਕੰਪਨੀ ਦੀ ਤੇਜ਼ ਰਫ਼ਤਾਰ ਬੱਸ ਬੇਕਾਬੂ ਹੋ ਕੇ ਡਿਵਾਈਡਰ ਟੱਪ ਕੇ ਕਾਰ ਉੱਤੇ ਪਲਟ ਗਈ । ਇਹ ਬੱਸ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਸੀ। ਇਸ ਹਾਦਸੇ ਤੋਂ ਬਾਅਦ ਬੱਸ‌ ਵਿੱਚ ਸਵਾਰ 26 ਸਵਾਰੀਆਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਬੱਸ ਦਾ ਚਾਲਕ ਵੀ ਸ਼ਾਮਲ ਹੈ ਜਦਕਿ ਬੱਸ ਹੇਠਾਂ ਆਈ ਕਾਰ ਦਾ ਚਾਲਕ ਇਸ ਘਟਨਾ ਵਿੱਚ ਵਾਲ- ਵਾਲ ਬਚ ਗਿਆ। ਸਵਾਰੀਆਂ ਨੇ ਦੱਸਿਆ ਕਿ ਬੱਸ ਦਾ ਚਾਲਕ ਬੱਸ ਨੂੰ ਬੇਹੱਦ ਤੇਜ਼ ਸਪੀਡ ’ਤੇ ਚਲਾ ਰਿਹਾ ਸੀ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਵੱਲੋਂ ਬੱਸ ਅਤੇ ਕਾਰ ਨੂੰ ਸੜਕ ਤੋਂ ਸਾਈਡ ਕਰਵਾ ਕੇ ਆਵਾਜਾਈ ਖੁੱਲ੍ਹਵਾਈ ਗਈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

Related posts

ਬਟਾਲਾ ਪੁਲੀਸ ਥਾਣੇ ’ਤੇ ਰਾਕੇਟ ਲਾਂਚਰ ਨਾਲ ਹਮਲਾ?

On Punjab

ਹੋਟਲ ‘ਚ ਸਰੀਰਕ ਸਬੰਧ ਦੌਰਾਨ ਪ੍ਰੇਮਿਕਾ ਦੀ ਮੌਤ, ਪੁਲਿਸ ਨੇ ਪ੍ਰੇਮੀ ਨੂੰ ਕੀਤਾ ਕਾਬੂ; ਗੂਗਲ ਹਿਸਟਰੀ ਤੋਂ ਖੁੱਲ੍ਹਿਆ ਵੱਡਾ ਰਾਜ਼ ਗੁਜਰਾਤ ‘ਚ ਸਰੀਰਕ ਸਬੰਧ ਬਣਾਉਣ ਦੌਰਾਨ ਲੜਕੀ ਦੀ ਮੌਤ ਨੇ ਹੜਕੰਪ ਮਚਾ ਦਿੱਤਾ ਹੈ। ਪੁਲਿਸ ਨੇ ਦੋਸ਼ੀ 26 ਸਾਲਾ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦਾ ਹੈ। ਇੱਥੇ 23 ਸਤੰਬਰ ਨੂੰ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਆਪਣੇ ਨਾਲ ਹੋਟਲ ਲੈ ਗਿਆ, ਜਿੱਥੇ ਜਿਨਸੀ ਸਬੰਧਾਂ ਦੌਰਾਨ ਲੜਕੀ ਦੀ ਜਾਨ ਚਲੀ ਗਈ। ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ, ਜਿਸ ਦੀ ਰਿਪੋਰਟ ਆ ਗਈ ਹੈ।

On Punjab

ਮਹਾਰਾਜਾ ਪਟਿਆਲਾ ਦੁਆਰਾ 1852 ਈਸਵੀ ਵਿੱਚ ਸਥਾਪਿਤ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ

On Punjab