PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਡਿਜੀਟਲ ਅਰੈਸਟ: ਜਸਟਿਸ ਚੰਦਰਚੂੜ ਬਣ ਕੇ ਔਰਤ ਤੋਂ ਟਰਾਂਸਫਰ ਕਰਵਾਏ 3.71 ਕਰੋੜ, ਇੱਕ ਗ੍ਰਿਫਤਾਰ

ਮੁੰਬਈ- ਮੁੰਬਈ ਦੀ ਇੱਕ 68 ਸਾਲਾ ਔਰਤ ਤੋਂ ਡਿਜੀਟਲ ਅਰੈਸਟ ਘੁਟਾਲੇ ਵਿੱਚ 3.71 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਸਾਈਬਰ ਅਪਰਾਧੀਆਂ ਨੇ ਦੱਖਣੀ ਮੁੰਬਈ ਦੇ ਕੋਲਾਬਾ ਪੁਲੀਸ ਸਟੇਸ਼ਨ ਦੇ ਕਰਮਚਾਰੀਆਂ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਦੇ ਅਧਿਕਾਰੀ ਬਣ ਕੇ ਪੀੜਤਾ ਨੂੰ ਧੋਖਾ ਦਿੱਤਾ। ਉਨ੍ਹਾਂ ਨੇ ਇੱਕ ਫਰਜ਼ੀ ਆਨਲਾਈਨ ਅਦਾਲਤੀ ਸੁਣਵਾਈ ਵੀ ਕੀਤੀ, ਜਿਸ ਵਿੱਚ ਇੱਕ ਵਿਅਕਤੀ ਨੇ ਪੀੜਤਾ ਨੂੰ ਆਪਣੀ ਪਛਾਣ ਜਸਟਿਸ ਚੰਦਰਚੂੜ ਵਜੋਂ ਦੱਸੀ। ਅਧਿਕਾਰੀ ਨੇ ਦੱਸਿਆ, ‘‘ਪੀੜਤਾ, ਜੋ ਅੰਧੇਰੀ ਵੈਸਟ ਵਿੱਚ ਰਹਿੰਦੀ ਹੈ, ਨੂੰ ਧੋਖੇਬਾਜ਼ਾਂ ਦੁਆਰਾ ਲਗਾਤਾਰ ਨਿਗਰਾਨੀ ਹੇਠ ਰੱਖਿਆ ਗਿਆ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਡਿਜੀਟਲ ਹਿਰਾਸਤ (digital arrest) ਵਿੱਚ ਹੈ। ਇਹ ਅਪਰਾਧ ਇਸ ਸਾਲ 18 ਅਗਸਤ ਤੋਂ 13 ਅਕਤੂਬਰ ਦੇ ਵਿਚਕਾਰ ਹੋਇਆ।’’ ਔਰਤ ਨੂੰ 18 ਅਗਸਤ ਨੂੰ ਇੱਕ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਦਾਅਵਾ ਕੀਤਾ ਕਿ ਉਹ ਕੋਲਾਬਾ ਪੁਲੀਸ ਸਟੇਸ਼ਨ ਤੋਂ ਬੋਲ ਰਿਹਾ ਹੈ ਅਤੇ ਉਸ ਦਾ ਬੈਂਕ ਖਾਤਾ ਮਨੀ ਲਾਂਡਰਿੰਗ ਲਈ ਵਰਤਿਆ ਜਾ ਰਿਹਾ ਹੈ।

ਅਧਿਕਾਰੀ ਨੇ ਦੱਸਿਆ, ‘‘ਉਸ ਨੇ ਔਰਤ ਨੂੰ ਧਮਕੀ ਦਿੱਤੀ ਕਿ ਉਹ ਇਹ ਮਾਮਲਾ ਕਿਸੇ ਨੂੰ ਨਾ ਦੱਸੇ ਅਤੇ ਉਸ ਦੇ ਬੈਂਕ ਵੇਰਵੇ ਮੰਗੇ, ਇਹ ਦਾਅਵਾ ਕਰਦੇ ਹੋਏ ਕਿ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਤਬਦੀਲ ਕੀਤੀ ਜਾ ਰਹੀ ਹੈ। ਅਧਿਕਾਰੀ ਐਸ.ਕੇ. ਜੈਸਵਾਲ ਬਣ ਕੇ ਦੋਸ਼ੀ ਨੇ ਪੀੜਤਾ ਨੂੰ ਉਸ ਦੀ ਜ਼ਿੰਦਗੀ ਬਾਰੇ ਦੋ-ਤਿੰਨ ਪੰਨਿਆਂ ਦਾ ਲੇਖ ਲਿਖਣ ਲਈ ਵੀ ਕਿਹਾ। ਫਿਰ ਉਸ ਨੇ ਪੀੜਤਾ ਨੂੰ ਕਿਹਾ ਕਿ ਉਸ ਨੂੰ ਉਸ ਦੀ ਬੇਗੁਨਾਹੀ ਦਾ ਯਕੀਨ ਹੋ ਗਿਆ ਹੈ ਅਤੇ ਉਹ ਇਹ ਯਕੀਨੀ ਬਣਾਏਗਾ ਕਿ ਉਸ ਨੂੰ ਜ਼ਮਾਨਤ ਮਿਲ ਜਾਵੇ।’’

ਰਿਪੋਰਟ ਅਨੁਸਾਰ ਸਾਈਬਰ ਅਪਰਾਧੀਆਂ ਨੇ ਫਿਰ ਉਸ ਨੂੰ ਵੀਡੀਓ ਕਾਲ ਰਾਹੀਂ ਇੱਕ ਵਿਅਕਤੀ ਦੇ ਸਾਹਮਣੇ ਪੇਸ਼ ਕੀਤਾ ਜਿਸ ਨੇ ਆਪਣੀ ਪਛਾਣ ਜਸਟਿਸ ਚੰਦਰਚੂੜ ਵਜੋਂ ਕਰਵਾਈ। ਉਸ ਨੂੰ ਤਸਦੀਕ ਲਈ ਆਪਣੇ ਨਿਵੇਸ਼ ਦੇ ਵੇਰਵੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਉਸ ਨੇ ਦੋ ਮਹੀਨਿਆਂ ਦੀ ਮਿਆਦ ਵਿੱਚ ਕਈ ਬੈਂਕ ਖਾਤਿਆਂ ਵਿੱਚ 3.75 ਕਰੋੜ ਰੁਪਏ ਟ੍ਰਾਂਸਫਰ ਕਰ ਦਿੱਤੇ। ਹਾਲਾਂਕਿ, ਇਸ ਤੋਂ ਬਾਅਦ ਜਦੋਂ ਫ਼ੋਨ ਆਉਣੇ ਬੰਦ ਹੋ ਗਏ, ਤਾਂ ਉਸ ਨੂੰ ਯਕੀਨ ਹੋ ਗਿਆ ਕਿ ਉਹ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਜਾਂਚ ਵਿੱਚ ਪਾਇਆ ਗਿਆ ਕਿ ਉਸਦੇ ਪੈਸੇ ਕਈ ‘ਮਿਊਲ ਅਕਾਊਂਟਸ’ (mule accounts) ਵਿੱਚ ਟ੍ਰਾਂਸਫਰ ਕੀਤੇ ਗਏ ਸਨ। ਸਾਈਬਰ ਪੁਲੀਸ ਦੀ ਟੀਮ ਨੇ ਪਿਛਲੇ ਹਫ਼ਤੇ ਸੂਰਤ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਕੱਪੜੇ ਦੇ ਵਪਾਰ ਨਾਲ ਸਬੰਧਤ ਇੱਕ ਫਰਜ਼ੀ ਕੰਪਨੀ ਬਣਾ ਕੇ ਕਰੰਟ ਅਕਾਊਂਟ ਖੋਲ੍ਹਿਆ ਸੀ।

Related posts

ਕਾਬੁਲ ‘ਚ ਜ਼ਬਰਦਸਤ ਧਮਾਕਾ, 34 ਮੌਤਾਂ, 68 ਜ਼ਖ਼ਮੀ

On Punjab

ਖੇਤੀ ਕਾਨੂੰਨ ਨੂੰ ਲੈ ਕੇ ਵਿਰੋਧ ’ਚ ਸਪੱਸ਼ਟਤਾ ਨਹੀਂ, ਸਰਕਾਰ ਚਰਚਾ ਲਈ ਤਿਆਰ : ਨਰੇਂਦਰ ਸਿੰਘ ਤੋਮਰ

On Punjab

ਸ਼ੇਅਰ ਬਾਜ਼ਾਰ ਨੂੰ 1000 ਅੰਕਾਂ ਦਾ ਵੱਡਾ ਗੋਤਾ

On Punjab