PreetNama
ਸਮਾਜ/Social

ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਇੰਟਰਨੈੱਟ ‘ਤੇ ਖ਼ੂਬ ਵਾਇਰਲ ਹੋ ਰਹੀ ਤਸਵੀਰ

ਹਰੇਕ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਧੀ-ਪੁੱਤਰ ਉਨ੍ਹਾਂ ਤੋਂ ਵੀ ਜ਼ਿਆਦਾ ਕਾਮਯਾਬੀ ਹਾਸਲ ਕਰੇ। ਆਪਣੇ ਬੱਚਿਆਂ ਦੀ ਸਫ਼ਲਤਾ ਹੀ ਉਨ੍ਹਾਂ ਲਈ ਸਭ ਤੋਂ ਵੱਡੀ ਖ਼ੁਸ਼ੀ ਹੁੰਦੀ ਹੈ। ਅਜਿਹਾ ਹੀ ਕੁਝ ਆਂਧਰ ਪ੍ਰਦੇਸ਼ ਦੇ ਤਿਰੁਪਤੀ ‘ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਡੀਐੱਸਪੀ ਬੇਟੀ ਨੂੰ ਸੈਲਿਊਟ ਕਰਦੇ ਹੋਏ ਆਂਧਰ ਪ੍ਰਦੇਸ਼ ਪੁਲਿਸ (Andhra Pradesh Police) ਬਲ ‘ਚ ਕੰਮ ਕਰਨ ਵਾਲੇ ਇਕ ਪਿਤਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਇਸ ਤਸਵੀਰ ‘ਚ ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਹੀ ਧੀ ਨੂੰ ਨਮਸਤੇ ਮੈਡਮ ਕਹਿੰਦੇ ਹੋਏ ਸਲਾਮ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਪ੍ਰਸ਼ਾਂਤੀ ਨੇ ਵੀ ਪਿਤਾ ਸੁੰਦਰ ਨੂੰ ਸੈਲਿਊਟ ਕੀਤਾ। ਲੋਕ ਪਿਓ-ਧੀ ਦੋਵਾਂ ਦੀ ਖ਼ੂਫ ਤਰੀਫ਼ ਕਰ ਰਹੇ ਹਨ।
ਆਂਧਰ ਪ੍ਰਦੇਸ਼ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਇਸ ਨੂੰ ਪੋਸਟ ਕਰ ਦਿੱਤਾ ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਵਾਇਰਲ ਹੋ ਗਈ। ਪੋਸਟ ‘ਚ ਲਿਖਿਆ ਹੈ- ‘ਸਾਲ ਦੀ ਪਹਿਲੀ ਡਿਊਟੀ ਮੀਟ ਨੇ ਇਕ ਪਰਿਵਾਰ ਨੂੰ ਮਿਲਾ ਦਿੱਤਾ। ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਬੇਟੀ ਜੇਸੀ ਪ੍ਰਸ਼ਾਂਤੀ ਨੂੰ ਸੈਲਿਊਟ ਕਰਦੇ ਹੋਏ, ਜੋ ਡਿਪਟੀ ਸੁਪਰਡੈਂਟ ਆਫ ਪੁਲਿਸ ਹੈ। ਸਹੀ ਮਾਅਨੇ ‘ਚ ਇਕ ਦੁਰਲੱਭ ਤੇ ਭਾਵੁਕ ਕਰ ਦੇਣ

Related posts

ਜੀਐੱਸਟੀ ਦਰਾਂ ’ਚ ਕਟੌਤੀ: ਆਰਥਿਕ ਤੇ ਸਿਆਸੀ ਪਹਿਲੂ

On Punjab

ਡੈਮਾਂ ’ਚ ਪਾਣੀ ਘਟਿਆ, ਦਰਿਆਵਾਂ ’ਚ ਵਧਿਆ

On Punjab

ਅਡਾਨੀ ਮੁੱਦੇ ’ਤੇ ਮੋਦੀ ਦੇਸ਼ ’ਚ ਚੁੱਪ ਧਾਰ ਲੈਂਦੇ ਨੇ, ਵਿਦੇਸ਼ਾਂ ’ਚ ‘ਨਿੱਜੀ ਮਾਮਲਾ’ ਆਖ ਪੱਲਾ ਝਾੜ ਲੈਂਦੇ ਨੇ: ਰਾਹੁਲ ਗਾਂਧੀ

On Punjab