71.31 F
New York, US
August 23, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਡਾਕਟਰਾਂ ਨੇ ਜਮਾਂਦਰੂ ਵਿਗਾੜ ਵਾਲੀ ਬੱਚੀ ਦੀ ਜਾਨ ਬਚਾਈ

ਪਟਿਆਲਾ-  ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਜਮਾਂਦਰੂ ਵਿਗਾੜ (ਖਾਣੇ ਵਾਲੀ ਨਾਲੀ ਦਾ ਹਿੱਸਾ ਨਾ ਹੋਣਾ) ਨਾਲ ਪੀੜਤ ਇੱਕ ਨਵਜੰਮੀ ਬੱਚੀ ਦੀ ਸਫ਼ਲ ਸਰਜਰੀ ਕਰ ਕੇ ਉਸ ਦੀ ਜਾਨ ਬਚਾਅ ਲਈ ਹੈ। ਅੱਜ ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦਿੱਤੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਇੱਕ ਬੇਹੱਦ ਦੁਰਲੱਭ ਬਿਮਾਰੀ ਹੈ, ਜੋ ਭਾਰਤ ਵਿੱਚ 4,500 ਵਿੱਚੋਂ ਕਿਸੇ ਇੱਕ ਬੱਚੇ ਨੂੰ ਹੁੰਦੀ ਹੈ। ਡਾਕਟਰਾਂ ਨੇ ਅਪਰੇਸ਼ਨ ਰਾਹੀਂ ਲਾਰ ਨਿਕਲਣ ਲਈ ਗਲੇ ਵਿੱਚ ਅਤੇ ਦੁੱਧ ਲਈ ਪੇਟ ਵਿੱਚ ਨਾਲੀ ਪਾਈ। ਅਪਰੇਸ਼ਨ ਮਗਰੋਂ ਬੱਚੀ 26 ਦਿਨ ‘ਨਿਕੂ’ ਆਈ ਸੀ ਯੂ ਵਿੱਚ ਰਹੀ। ਪ੍ਰਾਈਵੇਟ ਹਸਪਤਾਲਾਂ ਵਿੱਚ 14 ਲੱਖ ਰੁਪਏ ਖਰਚੇ ਵਾਲਾ ਇਹ ਇਲਾਜ ‘ਮੁੱਖ ਮੰਤਰੀ ਸਿਹਤ ਯੋਜਨਾ’ ਅਧੀਨ ਬਿਲਕੁਲ ਮੁਫ਼ਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਰਾਜਪੁਰਾ ਵਾਸੀ ਬੱਚੀ ਦਾ ਪਿਤਾ ਕਰਨ ਕੁਮਾਰ ਮੋਬਾਈਲ ਫੋਨ ਰਿਪੇਅਰ ਦਾ ਕੰਮ ਕਰਦਾ ਹੈ। ਬੱਚੀ ਦੀ ਮਾ ਨੇਹਾ ਦੇ ਦੋ ਬੱਚਿਆਂ ਦੀ ਪਹਿਲਾਂ ਗਰਭ ਦੌਰਾਨ ਮੌਤ ਹੋ ਚੁੱਕੀ ਹੈ। ਬੱਚੀ ਦਾ ਜਨਮ 20 ਅਪਰੈਲ ਨੂੰ ਵੱਡੇ ਅਪਰੇਸ਼ਨ ਨਾਲ ਹੋਇਆ ਸੀ, ਪਰ ਉਸ ਦੇ ਸਰੀਰ ਵਿੱਚ ਖਾਣੇ ਵਾਲੀ ਨਾਲੀ ਦਾ ਇੱਕ ਲੰਬਾ ਹਿੱਸਾ ਬਣਿਆ ਹੀ ਨਹੀਂ ਸੀ। ਇਸ ਅਪਰੇਸ਼ਨ ਵਿੱਚ ਸਰਜਰੀ ਸਬੰਧੀ ਵਿਭਾਗ ਦੇ ਡਾਕਟਰ ਰਵੀ ਗਰਗ ਤੇ ਟੀਮ ਮੈਂਬਰ ਡਾ. ਤੇਗ ਰਬਾਬ ਸਿੰਘ ਤੇ ਸੁਕ੍ਰਿਤ ਸਿੰਘ ਸ਼ਾਹ ਸਮੇਤ ਐਨਸੀਥੀਸੀਆ ਦੇ ਮੁਖੀ ਡਾ. ਪ੍ਰਮੋਦ ਕੁਮਾਰ, ਡਾ. ਤ੍ਰਿਪਤ ਕੌਰ ਬਿੰਦਰਾ ਤੇ ਡਾ. ਸੁਮੀਤ ਸੋਨੀ ਦਾ ਯੋਗਦਾਨ ਰਿਹਾ।

Related posts

ਅਸਮਾਨ ‘ਚ ਗ਼ਾਇਬ ਹੋ ਗਿਆ ਸੀ ਇਹ ਇਨਸਾਨ, ਦੁਨੀਆ ਲਈ ਅੱਜ ਵੀ ਰਹੱਸ, ਜਾਣੋ ਪੂਰੀ ਕਹਾਣੀ

On Punjab

ਅਮਰੀਕੀ ਨਾਗਰਿਕ ਹੋਟਲ ’ਚ ਮ੍ਰਿਤ ਮਿਲਿਆ

On Punjab

ਡੋਰੀਅਨ’ ਤੂਫ਼ਾਨ ਨੇ ਮਚਾਈ ਤਬਾਹੀ, ਪੰਜ ਮੌਤਾਂ, 13000 ਘਰ ਤਬਾਹ

On Punjab