PreetNama
ਰਾਜਨੀਤੀ/Politics

ਟਵਿੱਟਰ ਯੂਜ਼ਰ ਨੇ ਨਿਰਮਲਾ ਸੀਤਾਰਮਣ ਨੂੰ ਕਿਹਾ ‘SWEETY’, ਵਿੱਤ ਮੰਤਰੀ ਨੇ ਦਿੱਤਾ ਇਹ ਜਵਾਬ

nirmala sitharaman as sweetie: ਸੋਸ਼ਲ ਮੀਡੀਆ ਨੂੰ ਅੱਜ ਕੱਲ ਦੇ ਸਮੇਂ ਦਾ ਵੱਡਾ ਹੱਥਿਆਰ ਮੰਨਿਆ ਜਾਂਦਾ ਹੈ , ਕਿਸੇ ਵੀ ਮੁੱਦੇ ‘ਤੇ ਪ੍ਰਤੀਕ੍ਰਿਆ ਦੇਣਾ ਹੁਣ ਬਹੁਤ ਆਸਾਨ ਹੋ ਗਿਆ ਹੈ। ਪਰ ਕਈ ਵਾਰ ਵਰਤੇ ਗਏ ਸ਼ਬਦ ਮੁਸੀਬਤ ‘ਚ ਪਾ ਦਿੰਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਟਵਿੱਟਰ ‘ਤੇ ਜਿੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਇੱਕ ਯੂਜ਼ਰ ਦਾ ‘ SWEETY ‘ ਕਹਿਣਾ ਭਾਰੀ ਪੈ ਗਿਆ। ਜਿਸ ਤੋਂ ਬਾਅਦ ਨਿਰਮਲਾ ਸੀਤਾਰਮਣ ਦੇ ਜਵਾਬ ਨੂੰ ਲੋਕਾਂ ਨੂੰ ਉਹਨਾਂ ਦਾ ਮੁਰੀਦ ਬਣਾ ਦਿੱਤਾ।

ਦਰਅਸਲ ਸੀਤਾਰਮਣ ਨੇ ਟਵੀਟ ਕੀਤਾ ਕਰ ਲਿਖਿਆ ਸੀ ਕਿ ‘ਉੱਠੋ, ਜਾਗੋ, ਜ਼ਿਆਦਾ ਸੁਪਨੇ ਨਾ ਦੇਖੋ! ਇਹ ਸੁਪਨਿਆਂ ਦੀ ਭੂਮੀ ਹੈ, ਜਿੱਥੇ ਕਰਮ ਸਾਡੇ ਵਿਚਾਰਾਂ ‘ਚੋਂ ਨਿਕਲ ਕੇ ਮਾਲਾ ਬੁਣਦੇ ਹਨ…ਸਾਹਸੀ ਬਣੋ ਤੇ ਸਚਾਈ ਦਾ ਸਾਹਮਣਾ ਕਰੋ! ਇਸ ਦੇ ਨਾਲ ਇੱਕ ਰਹੋ! ਵਿਚਾਰਾਂ ਦਾ ਅੰਤ ਹੋਣ ਦਿਉ। ਸੀਤਾਰਮਣ ਨੇ ਵਿਵੇਕਾਨੰਦ ਦੇ ਇਸ ਕਥਨ ਦਾ ਸੰਦਰਭ ਦਿੰਦੇ ਹੋਏ ਲਿਖਿਆ ਦਿ ਕੰਪਲੀਟ ਵਰਕਸ ਆਫ ਸਵਾਮੀ ਵਿਵੇਕਾਨੰਦ IV ਪੀਪੀ 388-89। ਜਿਸ ‘ਤੇ ਸੀਤਾਰਮਣ ਵੱਲੋਂ ਦਿੱਤੇ ਜਵਾਬ ਨੇ ਬਹੁਤ ਵਾਹ ਵਾਹੀ ਲੁੱਟੀ । ਉਨ੍ਹਾਂ ਨੇ ਲਿਖਿਆ ਕਿਸੇ ਨੂੰ ਇਸ ਤਰਾਂ ਰੁਚੀ ਲੈਂਦੇ ਦੇਖ ਖੁਸ਼ੀ ਹੋ ਰਹੀ ਹੈ ਅਤੇ ਉਹਨਾਂ ਨੇ ਸਾਫ ਕਿੱਤਾ ਕਿ ਇਹ ਕੋਟ ‘ਦਿ ਅਵੇਕਨ ਇੰਡੀਆ’ ‘ਚੋਂ ਲਿੱਖੀ ਗਈ ਹੈ, ਜੋ ਅਗਸਤ 1989 ‘ਚ ਲਿਖਿਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖਾਸ ਤੌਰ ‘ਤੇ ਸੰਦਰਭ ਦਾ ਹੇਠਾਂ ਹਵਾਲਾ ਵੀ ਦਿੱਤਾ ਗਿਆ ਸੀ। ਜਿਸਨੂੰ ਅਦਵੈਤ ਆਸ਼ਰਮ ਵੱਲੋਂ ਪ੍ਰਕਾਸ਼ਿਤ ਕਰਵਾਇਆ ਗਿਆ ਸੀ।

Related posts

ਪੰਜਾਬ ਕੇਡਰ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਪਰਾਗ ਜੈਨ ‘ਰਾਅ’ ਦੇ ਨਵੇਂ ਮੁਖੀ ਨਿਯੁਕਤ

On Punjab

ਰੂਸ ਲਈ ਲੜਨ ਵਾਲਾ ਭਾਰਤੀ ਵਿਦਿਆਰਥੀ ਯੂਕਰੇਨੀ ਫੌਜ ਵੱਲੋਂ ਕਾਬੂ

On Punjab

ਮਮਤਾ ਦਾ ਐਲਾਨ, ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਨਹੀਂ ਜਾਣਗੇ

On Punjab