PreetNama
ਸਮਾਜ/Social

ਜੌਰਜ ਫਲੌਈਡ ਦੇ ਕਾਤਲ ਪੁਲਿਸ ਅਫਸਰ ਦੀ ਪਤਨੀ ਨੇ ਮੰਗਿਆ ਤਲਾਕ

ਵਾਸ਼ਿੰਗਟਨ: ਇੱਕ ਪੁਲਿਸ ਅਧਿਕਾਰੀ ਦੇ ਹੱਥੋਂ ਜੌਰਜ ਫਲੌਈਡ (George Floyd) ਦੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਬਾਅਦ ਅਮਰੀਕਾ (America) ‘ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਹਾਲਾਂਕਿ, ਹਿੰਸਾ ਥਮ ਗਈ ਹੈ। ਇਸ ਦੌਰਾਨ, ਦੋਸ਼ੀ ਪੁਲਿਸ ਅਧਿਕਾਰੀ ਡੈਰੇਕ ਚੌਵਿਨ (Derek Chauvin) ਦੀ ਪਤਨੀ ਕੈਲੀ ਨੇ ਉਸ ਤੋਂ ਤਲਾਕ ਦੀ ਅਰਜ਼ੀ ਦਾਇਰ ਕੀਤੀ ਹੈ। ਸੀਐਨਐਨ ਮੁਤਾਬਕ, ਜੌਰਜ ਦਾ ਕਤਲ 25 ਮਈ ਨੂੰ ਹੋਇਆ ਸੀ।

ਕੈਲੀ ਨੇ 28 ਮਈ ਨੂੰ ਇੱਕ ਲਾਅ ਫਰਮ ਰਾਹੀਂ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ। ਕੈਲੀ ਨੇ ਖੁਦ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਹਾਲਾਂਕਿ, ਲਾਅ ਫਰਮ ਦੇ ਹਵਾਲੇ ਨਾਲ ਦੋ ਗੱਲਾਂ ਸਾਹਮਣੇ ਆਈਆਂ। ਪਹਿਲੀ-ਕੈਲੀ ਨੂੰ ਜੌਰਜ ਦੇ ਕਤਲ ਨੇ ਕਾਫੀ ਪ੍ਰੇਸ਼ਾਨ ਕੀਤਾ ਹੈ।
ਉਸ ਨੇ ਕਿਹਾ ਹੈ ਕਿ ਉਹ ਟੁੱਟਦੀ ਮਹਿਸੂਸ ਕਰ ਰਹੀ ਹੈ। ਦੂਸਰਾ- ਕੈਲੀ ਨੇ ਕਿਹਾ ਹੈ ਕਿ ਉਹ ਤਲਾਕ ਦੇ ਬਦਲੇ ਮੁਆਵਜ਼ੇ ਵਜੋਂ ਡੈਰੇਕ ਤੋਂ ਇੱਕ ਪੈਸਾ ਨਹੀਂ ਚਾਹੁੰਦਾ।

Related posts

ਇਹ ਸਮਾਂ ਹੜ੍ਹ ਪੀੜਤਾਂ ਦਾ ਦੁੱਖ ਵੰਡਾਉਣ ਦਾ; ਨਾ ਕਿ ਸਿਆਸਤ ਕਰਨ ਦਾ : ਐਡਵੋਕੇਟ ਧਾਮੀ

On Punjab

ਲਹਿੰਦੇ ਪੰਜਾਬ ਦੀ ਸਰਕਾਰ ਨੇ ਪਾਬੰਦੀਸ਼ੁਦਾ ਸੰਗਠਨਾਂ ਨੂੰ ਦਾਨ ਦੇਣ ’ਤੇ ਲਾਈ ਰੋਕ

On Punjab

ਈਰਾਨ ਸੰਕਟ: ਭਾਰਤ ਲਈ ਤੇਲ ਸੰਕਟ ਤੁਰੰਤ ਬੰਦ ਨਹੀਂ

On Punjab