41.31 F
New York, US
March 29, 2024
PreetNama
ਸਿਹਤ/Health

ਜੇ ਤੁਸੀਂ ਕਰਦੇ ਹੋ Mouthwash ਦੀ ਵਰਤੋਂ ਤਾਂ ਧਿਆਨ ਦਿਉ, coronavirus ਨੂੰ ਲੈ ਕੇ ਹੋਇਆ ਵੱਡਾ ਖੁਲਾਸਾ

ਕੋਰੋਨਾ ਵਾਇਰਸ ਨਾਲ ਮੁਕਾਬਲੇ ਦੀ ਦਿਸ਼ਾ ‘ਚ ਮਾਊਥਵਾਸ਼ ‘ਚ ਨਵੀਂ ਸੰਭਾਵਨਾ ਦਿਸੀ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਕੁਝ ਖ਼ਾਸ ਤਰ੍ਹਾਂ ਦੇ ਓਰਲ ਐਂਟੀਸੈਪਟਿਕ ਤੇ ਮਾਊਥਵਾਸ਼ ‘ਚ ਕੋਰੋਨਾ ਨੂੰ ਖਤਮ ਕਰਨ ਦੀ ਸੰਭਾਵਨਾ ਹੋ ਸਕਦੀ ਹੈ। ਇਸ ਦੇ ਰੋਜ਼ਾਨਾ ਇਸਤੇਮਾਲ ਨਾਲ ਵਾਇਰਸ ਦੀ ਰੋਕਥਾਮ ‘ਚ ਮਦਦ ਮਿਲ ਸਕਦੀ ਹੈ। ਮੈਡਕੀਲ ਵਾਈਰੋਲਾਜੀ ਪੱਤ੍ਰਿਕਾ ‘ਚ ਛਪੇ ਅਧਿਐਨ ਅਨੁਸਾਰ ਨਤੀਜਿਆਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਤਰ੍ਹਾਂ ਦੇ ਕੁਝ ਉਤਪਾਦ ਮੂੰਹ ‘ਚ ਵਾਇਰਸ ਨੂੰ ਘੱਟ ਕਰਨ ‘ਚ ਉਪਯੋਗੀ ਹੋ ਸਕਦੇ ਹਨ। ਇਸ ਨਾਲ ਕੋਰੋਨਾ ਨੂੰ ਫੈਲਣ ਤੋਂ ਰੋਕਣ ‘ਚ ਮਦਦ ਮਿਲ ਸਕਦੀ ਹੈ। ਇਹ ਨਤੀਜਾ ਪ੍ਰਯੋਗਸ਼ਾਲਾ ‘ਚ ਓਰਲ ਐਂਟੀਸੈਪਟਿਕ ਤੇ ਮਾਊਥਵਾਸ਼ ਨੂੰ ਲੈ ਕੇ ਕੀਤੇ ਗਏ ਪ੍ਰੀਖਣਾਂ ਦੇ ਆਧਾਰ ‘ਤੇ ਕੱਢਿਆ ਗਿਆ ਹੈ। ਖੋਜਕਰਤਾਵਾਂ ਨੇ ਕਈ ਮਾਊਥਵਾਸ਼ ਤੇ ਗਰਾਰੇ ਕਰਨ ਦੇ ਉਤਪਾਦਾਂ ਨੂੰ ਕੋਰੋਨਾ ਵਾਇਰਸ ਨੂੰ ਬੇਅਸਰ ਕਰਨ ‘ਚ ਪ੍ਰਭਾਵਸ਼ਾਲੀ ਦੱਸਿਆ ਹੈ। ਅਮਰੀਕਾ ਦੀ ਪੇਨ ਯੂਨੀਵਰਸਿਟੀ ਦੇ ਖੋਜਕਰਤਾ ਕ੍ਰੇਗ ਮੇਅਰਜ਼ ਨੇ ਕਿਹਾ ਕਿ ਸਾਨੂੰ ਵੈਕਸੀਨ ਦਾ ਇੰਤਜ਼ਾਰ ਹੈ ਤੇ ਜਦੋਂ ਤਕ ਇਹ ਮੁਹੱਈਆ ਨਹੀਂ ਹੋ ਜਾਂਦੀ, ਉਦੋਂ ਤਕ ਅਜਿਹੇ ਤਰੀਕਿਆਂ ਦੀ ਜ਼ਰੂਰਤ ਹੈ, ਜਿਸ ਨਾਲ ਵਾਇਰਸ ਨੂੰ ਰੋਕਿਆ ਜਾ ਸਕੇ।

ਇਹ ਪਹਿਲਾਂ ਤੋਂ ਹੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪੀੜਤਾਂ ਨੂੰ ਕੁਆਰੰਟਾਈਨ ਹੋ ਕੇ ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ, ਜੋ ਉਨ੍ਹਾਂ ਦੇ ਨਾਲ ਰਹਿੰਦੇ ਹਨ। ਇਸ ਲਈ ਇਨਫੈਕਸ਼ਨ ਦੀ ਰੋਕਥਾਮ ਲਈ ਇਹ ਉਤਪਾਦ ਸਹਾਇਕ ਹੋ ਸਕਦੇ ਹਨ।

Related posts

Health Department Report : ਕੋਰੋਨਾ ਦੇ ਦੌਰ ‘ਚ ਡਿਜੀਟਲ ਸਿੱਖਿਆ ਨੇ ਘਟਾਈ ਅੱਖਾਂ ਦੀ ਰੋਸ਼ਨੀ, 24 ਹਜ਼ਾਰ ਬੱਚਿਆਂ ਨੂੰ ਲੱਗੀਆਂ ਐਨਕਾਂ

On Punjab

ਜਾਣੋ ਡਿਪ੍ਰੈਸ਼ਨ ਦਾ ਜ਼ਿੰਦਗੀ ਦੀਆਂ ਘਟਨਾਵਾਂ ਨਾਲ ਸਬੰਧ, ਕਿਉਂ ਕਾਮਯਾਬੀ ਦੇ ਬਾਅਦ ਵੀ ਆਉਂਦਾ ਮੌਤ ਦਾ ਖਿਆਲ?

On Punjab

ਰੋਜ਼ਾਨਾ ਦੋ ਆਂਡੇ ਖਾਣ ਨਾਲ ਦਰਦ ਤੋਂ ਮਿਲਦੀ ਹੈ ਰਾਹਤ

On Punjab