48.63 F
New York, US
April 20, 2024
PreetNama
ਸਮਾਜ/Social

ਜੇ ਚੈਨ ਨਾਲ ਸੌਣਾ ਚਾਹੁੰਦੇ ਹੋ ਤਾਂ…, Kim Jong ਦੀ ਭੈਣ ਨੇ ਬਾਇਡਨ ਪ੍ਰਸ਼ਾਸਨ ਨੂੰ ਦਿੱਤੀ ਇਹ ਧਮਕੀ

 ਉੱਤਰ ਕੋਰੀਆ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਦੇ ਪ੍ਰਸ਼ਾਸਨ ਤੇ ਪਹਿਲੀ ਵਾਰ ਨਿਸ਼ਾਨਾ ਵਿੰਨ੍ਹਦਿਆਂ ਅਮਰੀਕਾ ਤੇ ਦੱਖਣੀ ਕੋਰੀਆ ਦੇ ਫੌਜੀ ਅਭਿਆਸ ਦੀ ਨਿੰਦਾ ਕੀਤੀ ਹੈ। ਉੱਤਰ ਕੋਰੀਆਈ ਆਗੂ ਕਿਮ ਜੋਂਗ-ਓਨ ਦੀ ਭੈਣ ਕਿਮ ਯੋ ਜੋਂਗ (Kim Yo-jong) ਨੇ ਅਮਰੀਕਾ ਨੂੰ ਅਲਰਟ ਕੀਤਾ ਕਿ ਜੇ ਅਗਲੇ ਚਾਰ ਸਾਲ ਤਕ ਰਾਤ ‘ਚ ਉਨ੍ਹਾਂ ਨੇ ਆਰਾਮ ਦੀ ਨੀਂਦ ਲੈਣੀ ਹੈ ਤਾਂ ਉਕਸਾਵੇ ਵਰਗਾ ਕੋਈ ਕੰਮ ਨਾ ਕਰੇ। ਅਮਰੀਕਾ ਦੇ ਵਿਦੇਸ਼ ਮੰਤਰੀ ਏਟਨੀ ਬਲਿੰਕਨ (Antony Blinken) ਤੇ ਰੱਖਿਆ ਮੰਤਰੀ ਲਾਇਡ ਆਸਿਟਨ (Lloyd Austin) ਨੇ ਇਸ ਹਫ਼ਤੇ ਦੱਖਣੀ ਕੋਰੀਆ ਦੇ ਦੌਰੇ ‘ਤੇ ਜਾਣ ਵਾਲੇ ਹਨ।

ਸਥਾਨਕ ਨਿਊਜ਼ ਏਜੰਸੀ ਮੁਤਾਬਿਕ ਕਿਮ ਦੀ ਭੈਣ ਨੇ ਸਿਓਲ ਨਾਲ ਫ਼ੌਜੀ ਸ਼ਾਂਤੀ ਸਮਝੌਤੇ ਨੂੰ ਤੋੜਨ ਦੀ ਧਮਕੀ ਦੇ ਦਿੱਤੀ। ਉਨ੍ਹਾਂ ਦੀ ਇਹ ਬੌਖਲਾਹਟ ਅਮਰੀਕਾ ਤੇ ਦੱਖਣੀ ਕੋਰੀਆ ਵਿਚਕਾਰ ਚੱਲ ਰਹੇ ਫ਼ੌਜੀ ਅਭਿਆਸ ਨੂੰ ਲੈ ਕੇ ਹੈ। ਅਮਰੀਕਾ ਦੇ ਦੋਵੇਂ ਸੀਨੀਅਰ ਮੰਤਰੀ ਉੱਤਰ ਕੋਰੀਆ ਤੇ ਹੋਰ ਖੇਤਰੀਅ ਮੁੱਦਿਆਂ ‘ਤੇ ਜਾਪਾਨ ਤੇ ਦੱਖਣੀ ਕੋਰੀਆ ਨਾਲ ਗੱਲ ਕਰਨ ਲਈ ਏਸ਼ੀਆ ਗਏ ਹਨ, ਜਿਸ ਤੋਂ ਬਾਅਦ ਇਹ ਸਿਓਲ ‘ਚ ਅਧਿਕਾਰੀਆਂ ਨਾਲ ਮਿਲਣਗੇ। ਉੱਤਰ ਕੋਰੀਆ ਦੇ ਅੰਦਰ-ਕੋਰੀਆਈ ਮਾਮਲੇ ਸੰਭਾਲਣ ਵਾਲੀ ਕਿਮ ਯੋ ਜੋਂਗ ਨੇ ਕਿਹਾ ਕਿ ਉੱਤਰ ਕੋਰੀਆ ਨੂੰ ਜੇ ਦੱਖਣੀ ਕੋਰੀਆ ਨਾਲ ਸਹਿਯੋਗ ਨਹੀਂ ਕਰਨਾ ਹੋਇਆ ਤਾਂ ਉਹ ਫ਼ੌਜੀ ਤਣਾਅ ਨੂੰ ਘੱਟ ਕਰਨ ਲਈ 2018 ਦੇ ਦੁਵੱਲੀ ਸਮਝੌਤਾ ਤੋਂ ਬਾਹਰ ਆਉਣ ‘ਤੇ ਵਿਚਾਰ ਕਰੇਗਾ ਤੇ ਅੰਤਰ-ਕੋਰੀਆਈ ਸਬੰਧਾਂ ਨੂੰ ਸੰਭਾਲਣ ਲਈ ਗਠਿਤ ਇਕ ਸੈਂਕੜਾ ਪੁਰਾਣੀ ਸੱਤਾ ਪਾਰਟੀ ਈਕਾਈ ਨੂੰ ਵੀ ਭੰਗ ਕਰ ਦੇਵੇਗਾ।
ਪਯੋਂਗਯਾਂਗ ਦੇ ਅਧਿਕਾਰਤ ਸਮਾਚਾਰ ਪੱਤਰ ‘ਚ ਪ੍ਰਕਾਸ਼ਿਤ ਬਿਆਨ ਮੁਤਾਬਿਕ, ਉਨ੍ਹਾਂ ਕਿਹਾ, ‘ਅਸੀਂ ਦੱਖਣੀ ਕੋਰੀਆ ਦੇ ਵਿਵਹਾਰ ਤੇ ਉਸ ਦੇ ਰੁਖ਼ ‘ਤੇ ਨਜ਼ਰ ਰੱਖਾਂਗੇ। ਜੇ ਉਸ ਦਾ ਵਿਵਹਾਰ ਉਕਸਾਉਣ ਵਾਲਾ ਹੋਇਆ ਤਾਂ ਅਸੀਂ ਅਸਾਧਾਰਨ ਕਦਮ ਚੁੱਕਾਂਗੇ। ਉਨ੍ਹਾਂ ਕਿਹਾ ਕਿ ਉਹ ਇਸ ਮੌਕੇ ਦਾ ਇਸਤੇਮਾਲ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨੂੰ ਸਲਾਹ ਦੇਣਾ ਲਈ ਵੀ ਕਰਨਾ ਚਾਹੇਗੀ, ਜੋ ਉਨ੍ਹਾਂ ਨੂੰ ਉਕਸਾਉਣ ਲਈ ਕੋਸ਼ਿਸ਼ ‘ਚ ਹੈ।’ ਕਿਮ ਯੋ ਜੋਂਗ ਨੇ ਕਿਹਾ, ‘ਜੇ ਉਹ ਅਗਲੇ ਚਾਰ ਸਾਲ ਤਕ ਆਰਾਮ ਨਾਲ ਸੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਚੰਗਾ ਹੋਵੇਗਾ ਕਿ ਉਹ ਅਜਿਹੀ ਚੀਜ਼ ਨਾ ਕਰਨ, ਜਿਨ੍ਹਾਂ ਤੋਂ ਸ਼ੁਰੂਆਤ ਤੋਂ ਹੀ ਉਨ੍ਹਾਂ ਦੀ ਨੀਂਦ ਖਰਾਬ ਹੋ ਜਾਵੇ।’

Related posts

ਕੇਰਲ ‘ਚ ਕੋਰੋਨਾ ਵਾਇਰਸ ਨਾਲ ਹੋਈ ਪਹਿਲੀ ਮੌਤ

On Punjab

ਰਾਮ ਜਨਮ ਭੂਮੀ ਪੂਜਨ ਦੇ ਉਹ 32 ਸਕਿੰਟ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਨਿਰਮਾਣ ਦੀ ਰੱਖੀ ਨੀਂਹ

On Punjab

IGI ਏਅਰਪੋਰਟ ਤੋਂ ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਸ਼ੁਰੂ ਹੋ ਰਹੀ ਬੀਈਐਸਟੀ ਸੇਵਾ

On Punjab