PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੇਲ੍ਹ ਵਿੱਚ ਹੋਈ ਲੜਾਈ ਦੌਰਾਨ ਜ਼ਖਮੀ ਕੈਦੀ ਦੀ ਮੌਤ

ਪਟਿਆਲਾ-  ਪਿਛਲੇ ਦਿਨੀ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕੈਦੀਆਂ ਦੇ ਦੋ ਗਰੁੱਪਾਂ ਦਰਮਿਆਨ ਹੋਈ ਝੜਪ ਮੌਕੇ ਜ਼ਖਮੀ ਹੋਏ ਦੋਵਾਂ ਧਿਰਾਂ ਦੇ ਦੋ ਮੈਂਬਰਾਂ ਨੂੰ ਸੱਟਾਂ  ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਾਇਆ ਗਿਆ ਸੀ।  ਬਾਅਦ ਵਿੱਚ ਇਨ੍ਹਾਂ ਵਿੱਚੋਂ ਗੰਭੀਰ ਹਾਲਤ ਦੇ ਚਲਦਿਆਂ ਅਜੇ ਕੁਮਾਰ ਵਾਸੀ ਗੋਪਾਲ ਕਲੋਨੀ ਪਟਿਆਲਾ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ, ਪਰ ਅੱਜ ਇਲਾਜ ਦੌਰਾਨ ਉਹ ਦਮ ਤੋੜ ਗਿਆ। ਜਿਸਦਾ ਪੋਸਟਮਾਰਟਮ ਜੁਡੀਸ਼ਲ ਅਧਿਕਾਰੀ ਦੀ ਨਿਗਰਾਨੀ ਹੇਠ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਕੀਤਾ ਜਾਵੇਗਾ। ਸੰਪਰਕ ਕਰਨ ‘ਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਧਰ ਇਸ ਘਟਨਾ ਦੌਰਾਨ ਜਖਮੀ ਹੋਏ ਦੂਸਰੇ ਕੈਦੀ/ਹਵਾਲਾਤੀ ਦਾ ਨਾਮ ਵੀ ਅਜੇ ਕੁਮਾਰ ਉਰਫ ਕੰਗਾਰੂ ਹੈ, ਉਹ ਵੀ ਪਟਿਆਲਾ ਸ਼ਹਿਰ ਦਾ ਹੀ ਵਸਨੀਕ ਹੈ।

Related posts

ਕੇਜਰੀਵਾਲ ਦਾ ਦਾਅਵਾ-ਪੰਜਾਬ ‘ਚ AAP ਦੀ ਸਰਕਾਰ ਬਣੀ ਤਾਂ ਦਫ਼ਤਰਾਂ ‘ਚ ਲੱਗੇਗੀ ਭਗਤ ਸਿੰਘ ਤੇ ਅੰਬੇਡਕਰ ਦੀ ਫੋਟੋ

On Punjab

Women In Pakistan : ਪਾਕਿਸਤਾਨ ‘ਚ ਔਰਤਾਂ ਖਿਲਾਫ ਵੱਡੇ ਪੈਮਾਨੇ ‘ਤੇ ਵਧੀ ਹਿੰਸਾ, GGG ਇੰਡੈਕਸ ‘ਚ ਮਿਲਿਆ ਇਹ ਸਥਾਨ

On Punjab

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲੇ ਸੁਖਬੀਰ ਬਾਦਲ, ਖੇਤੀ ਆਰਡੀਨੈਂਸ ਬਿੱਲ ‘ਤੇ ਦਸਤਖਤ ਨਾ ਕਰਨ ਦੀ ਅਪੀਲ

On Punjab