PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜ਼ਮੀਨ ਤੇ ਮਾਈਨਿੰਗ ਘਪਲੇ ’ਚ ਸਾਬਕਾ ਏ ਡੀ ਸੀ ਨੂੰ 14 ਦਿਨ ਨਿਆਂਇਕ ਹਿਰਾਸਤ ‘ਚ ਭੇਜਿਆ

ਪਠਾਨਕੋਟ- ਪਠਾਨਕੋਟ ਵਿੱਚ ਹੋਏ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਅਤੇ ਨਜਾਇਜ਼ ਮਾਈਨਿੰਗ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਏਡੀਸੀ ਕੁਲਦੀਪ ਸਿੰਘ ਨੂੰ ਅੱਜ ਈਡੀ ਜਲੰਧਰ ਜੋਨਲ ਦਫ਼ਤਰ ਵੱਲੋਂ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਏਡੀਸੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਈਡੀ ਨੇ ਪਠਾਨਕੋਟ ਦੇ 367 ਕਰੋੜ ਰੁਪਏ ਦੇ ਹੋਏ ਕਥਿਤ ਜ਼ਮੀਨ ਦੇ ਘਪਲੇ ਵਿੱਚ ਏਡੀਸੀ ਕੁਲਦੀਪ ਸਿੰਘ ਨੂੰ ਮਾਈਨਿੰਗ ਦੇ ਕਾਰੋਬਾਰੀ ਨਿਪੁੰਨ ਮਹਾਜਨ ਦੇ ਨਾਲ 11 ਨਵੰਬਰ ਨੂੰ ਫੜਿਆ ਸੀ।
ਕਿਹਾ ਗਿਆ ਹੈ ਕਿ  ਏਡੀਸੀ ਕੁਲਦੀਪ ਸਿੰਘ ਨੇ ਆਪਣੀ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ 92 ਏਕੜ ਸ਼ਾਮਲਾਤ ਜਮੀਨ ਨਿੱਜੀ ਵਿਅਕਤੀਆਂ ਦੇ ਨਾਮ ਤੇ ਕਰਵਾ ਦਿੱਤੀ ਸੀ। ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗੋਹਲ ਦੀ 92 ਏਕੜ ਦੇ ਜਮੀਨੀ ਘੁਟਾਲੇ ਵਿੱਚ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਸੀ। ਪਿੰਡ ਦੀ ਪੰਚਾਇਤ ਨੇ 92 ਏਕੜ ਸ਼ਾਮਲਾਤ ਜਮੀਨ ਦੀ ਨਿਸ਼ਾਨਦੇਹੀ ਕਰਵਾਉਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਦਫਤਰ ਵਿੱਚ ਬਣਦੀ ਫੀਸ ਜਮ੍ਹਾਂ ਕਰਵਾ ਦਿੱਤੀ ਸੀ ਪਰ ਉਕਤ ਅਧਿਕਾਰੀ ਨੇ ਫਾਈਲ ਤੇ ਕੋਈ ਕਾਰਵਾਈ ਨਹੀਂ ਕੀਤੀ ਸੀ।
ਜ਼ਿਕਰ ਯੋਗ ਹੈ ਬੀਡੀਪੀਓ ਤੋਂ ਤਰੱਕੀ ਦੇ ਕੇ ਕੁਲਦੀਪ ਸਿੰਘ ਨੂੰ ਡੀਡੀਪੀਓ ਬਣਾਇਆ ਸੀ ਅਤੇ ਉਸੇ ਦਿਨ ਏਡੀਸੀ ਵਿਕਾਸ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਸੀ।  ਵਿਜੀਲੈਂਸ ਵੱਲੋਂ ਦਰਜ ਕੀਤੇ ਮਾਮਲੇ ਅਨੁਸਾਰ ਏਡੀਸੀ ਕੁਲਦੀਪ ਸਿੰਘ ਨੇ ਚਾਰਜ ਸੰਭਾਲਣ ਤੋਂ ਤੀਸਰੇ ਦਿਨ ਸੁਣਵਾਈ ਕਰਦੇ ਹੋਏ 92 ਏਕੜ ਸ਼ਾਮਲਾਤ ਜਮੀਨ ਨੂੰ 6 ਔਰਤਾਂ ਦੇ ਨਾਮ ਟ੍ਰਾਂਸਫਰ ਕਰਨ ਦੇ ਹੁਕਮ ਜਾਰੀ ਕੀਤੇ ਸਨ ਅਤੇ ਹੁਕਮ ਜਾਰੀ ਕਰਨ ਦੇ ਅਗਲੇ ਦਿਨ ਏਡੀਸੀ ਕੁਲਦੀਪ ਸਿੰਘ ਸੇਵਾ ਮੁਕਤ ਹੋ ਗਏ ਸਨ।
ਈਡੀ ਦੇ ਅਧਿਕਾਰੀਆਂ ਅਨੁਸਾਰ ਉਕਤ ਜਮੀਨ ਵਿੱਚ ਹੋਈ ਕਥਿਤ ਘਪਲੇਬਾਜੀ ਸਬੰਧੀ ਵਿਜੀਲੈਂਸ ਨੇ ਨੌ ਅਗਸਤ 2023 ਨੂੰ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਲਈ 16 ਜੁਲਾਈ 2026 ਨੂੰ ਈਡੀ ਨੇ 16 ਟਿਕਾਣਿਆਂ ਤੇ ਛਾਪੇਮਾਰੀ ਕਰਕੇ ਮਾਈਨਿੰਗ ਕਾਰੋਬਾਰੀ ਨਿਪੁੰਨ ਮਹਾਜਨ ਦੇ ਟਿਕਾਣੇ ਤੋਂ ਇੱਕ ਕਰੋੜ 75 ਲੱਖ ਰੁਪਏ ਨਕਦ ਮਿਲੇ ਸਨ ਅਤੇ ਉਨਾਂ ਦੇ 31 ਬੈਂਕ ਖਾਤੇ ਫਰੀਜ਼ ਕਰ ਦਿੱਤੇ ਗਏ ਸਨ ਜਿਨਾਂ ਵਿੱਚ 2 ਕਰੋੜ 91 ਲੱਖ ਰੁਪਏ ਜਮਾਂ ਸਨ। ਇਸ ਸਬੰਧੀ ਆਈਆਈਟੀ ਰੋਪੜ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਵੱਖ-ਵੱਖ ਥਾਵਾਂ ਤੇ 27 ਵੱਡੇ ਟੋਏ ਮਿਲੇ ਸਨ, ਜਿੱਥੋਂ ਖੁਦਾਈ ਕੀਤੀ ਗਈ ਸੀ। ਸਰਵੇ ਮੁਤਾਬਿਕ 16 ਕਰੋੜ 70 ਲੱਖ ਘਣ ਮੀਟਰ ਜਮੀਨ ਦੀ ਪੁਟਾਈ ਕਰਨ ਦਾ ਅਨੁਮਾਨ ਲਗਾਇਆ ਗਿਆ ਸੀ। ਇਸ ਦੀ ਕੀਮਤ 367 ਕਰੋੜ 50 ਲੱਖ ਰੁਪਏ ਲਗਾਈ ਗਈ ਸੀ।

Related posts

ਅੰਮ੍ਰਿਤਸਰ: ਪੁਲੀਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਦੋ ਗ੍ਰਿਫਤਾਰ

On Punjab

ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਕੰਮ ਕਰ ਰਹੇ ਹਾਂ

On Punjab

ਕੋਰੋਨਾ ਤੋਂ ਬਾਅਦ ਹੁਣ ਜਾਪਾਨ ਤੋਂ ਉੱਠਿਆ ਇਹ ਵਾਇਰਸ! ਇਨ੍ਹਾਂ 5 ਦੇਸ਼ਾਂ ਵਿਚ ਸਾਹਮਣੇ ਆਏ ਮਾਮਲੇ

On Punjab