PreetNama
ਖਾਸ-ਖਬਰਾਂ/Important News

ਜਸਟਿਨ ਟਰੂਡੋ 157 ਸੀਟਾਂ ਜਿੱਤ ਬਣੇ ਕੈਨੇਡਾ ਦੇ ਕਿੰਗ

ਟੋਰਾਂਟੋ: ਕੈਨੇਡਾ ਨੇ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਹੱਥ ਦੇਸ਼ ਦੀ ਕਮਾਨ ਸੌਂਪ ਦਿੱਤੀ ਹੈ। ਜਸਟਿਨ ਟਰੂਡੋ 157 ਸੀਟਾਂ ਜਿੱਤ ਕੇ ਕੈਨੇਡਾ ਦੇ ਕਿੰਗ ਬਣ ਗਏ ਨੇ। ਹਾਲਾਂਕਿ ਟਰੂਡੋ ਦਾ 2015 ਦੀਆਂ ਚੋਣਾਂ ਵਾਲਾ ਜਾਦੂ ਨਹੀਂ ਚੱਲ ਸਕਿਆ ਤੇ ਲਿਬਰਲ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ।

ਸਰਕਾਰ ਬਣਾਉਣ ਲਈ 338 ’ਚੋਂ 170 ਸੀਟਾਂ ਜਿੱਤਣ ਦੀ ਜ਼ਰੂਰਤ ਸੀ, ਲਿਬਰਲ ਪਾਰਟੀ 157 ਸੀਟਾਂ ਹੀ ਜਿੱਤ ਸਕੀ, ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਦੇ ਐਂਡਰਿਊ ਸ਼ਿਅਰ 121 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੇ। ਬਲੌਕ ਕਿਊਬੀਕੌਸ 32 ਸੀਟਾਂ ਜਿੱਤ ਕੇ ਤੀਜੇ ਅਤੇ ਐਨਡੀਪੀ ਦੇ ਜਗਮੀਤ ਸਿੰਘ 24 ਸੀਟਾਂ ਜਿੱਤ ਕੇ ਚੌਥੇ ਸਥਾਨ ‘ਤੇ ਰਹੇ।

ਇਸ ਤੋਂ ਇਲਾਵਾ ਗ੍ਰਿਨ ਪਾਰਟੀ ਸਿਰਫ਼ 3 ਸੀਟਾਂ ਹੀ ਹਾਸਲ ਕਰ ਸਕੀ। ਕੈਨੇਡਾ ’ਚ ਵੱਡੀ ਗਿਣਤੀ ’ਚ ਪੰਜਾਬੀ ਵੀ ਉਮੀਦਵਾਰ ਸਨ। ਇਨ੍ਹਾਂ ਚੋਂ 18 ਪੰਜਾਬੀਆਂ ਨੇ ਵੱਖੋ ਵੱਖ ਪਾਰਟੀਆਂ ’ਚ ਜਿੱਤ ਹਾਸਲ ਕੀਤੀ ਹੈ।

Related posts

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪੁਲਿਸ ਵਾਲੇ ਸਮੇਤ ਤਿੰਨ ਵਿਅਕਤੀ ਮਾਰੇ ਗਏ

On Punjab

ਪਹਿਲਗਾਮ ਹਮਲੇ ਪਿੱਛੋਂ ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਕਸ਼ਮੀਰ ਨਾ ਜਾਣ ਦੀ ਸਲਾਹ

On Punjab

ਪੰਛੀ ਟਕਰਾਉਣ ਕਾਰਨ ਇੰਡੀਗੋ ਦੇ ਜਾਹਜ਼ ਦੀ ਐਮਰਜੈਂਸੀ ਲੈਂਡਿੰਗ

On Punjab