PreetNama
ਖਾਸ-ਖਬਰਾਂ/Important News

ਜਸਟਿਨ ਟਰੂਡੋ 157 ਸੀਟਾਂ ਜਿੱਤ ਬਣੇ ਕੈਨੇਡਾ ਦੇ ਕਿੰਗ

ਟੋਰਾਂਟੋ: ਕੈਨੇਡਾ ਨੇ ਇੱਕ ਵਾਰ ਫਿਰ ਲਿਬਰਲ ਪਾਰਟੀ ਦੇ ਹੱਥ ਦੇਸ਼ ਦੀ ਕਮਾਨ ਸੌਂਪ ਦਿੱਤੀ ਹੈ। ਜਸਟਿਨ ਟਰੂਡੋ 157 ਸੀਟਾਂ ਜਿੱਤ ਕੇ ਕੈਨੇਡਾ ਦੇ ਕਿੰਗ ਬਣ ਗਏ ਨੇ। ਹਾਲਾਂਕਿ ਟਰੂਡੋ ਦਾ 2015 ਦੀਆਂ ਚੋਣਾਂ ਵਾਲਾ ਜਾਦੂ ਨਹੀਂ ਚੱਲ ਸਕਿਆ ਤੇ ਲਿਬਰਲ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ।

ਸਰਕਾਰ ਬਣਾਉਣ ਲਈ 338 ’ਚੋਂ 170 ਸੀਟਾਂ ਜਿੱਤਣ ਦੀ ਜ਼ਰੂਰਤ ਸੀ, ਲਿਬਰਲ ਪਾਰਟੀ 157 ਸੀਟਾਂ ਹੀ ਜਿੱਤ ਸਕੀ, ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਦੇ ਐਂਡਰਿਊ ਸ਼ਿਅਰ 121 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੇ। ਬਲੌਕ ਕਿਊਬੀਕੌਸ 32 ਸੀਟਾਂ ਜਿੱਤ ਕੇ ਤੀਜੇ ਅਤੇ ਐਨਡੀਪੀ ਦੇ ਜਗਮੀਤ ਸਿੰਘ 24 ਸੀਟਾਂ ਜਿੱਤ ਕੇ ਚੌਥੇ ਸਥਾਨ ‘ਤੇ ਰਹੇ।

ਇਸ ਤੋਂ ਇਲਾਵਾ ਗ੍ਰਿਨ ਪਾਰਟੀ ਸਿਰਫ਼ 3 ਸੀਟਾਂ ਹੀ ਹਾਸਲ ਕਰ ਸਕੀ। ਕੈਨੇਡਾ ’ਚ ਵੱਡੀ ਗਿਣਤੀ ’ਚ ਪੰਜਾਬੀ ਵੀ ਉਮੀਦਵਾਰ ਸਨ। ਇਨ੍ਹਾਂ ਚੋਂ 18 ਪੰਜਾਬੀਆਂ ਨੇ ਵੱਖੋ ਵੱਖ ਪਾਰਟੀਆਂ ’ਚ ਜਿੱਤ ਹਾਸਲ ਕੀਤੀ ਹੈ।

Related posts

US : ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਲਹਿਰਾਇਆ ਝੰਡਾ, ਕਿਹਾ- ‘ਭਾਰਤ-ਅਮਰੀਕਾ ਸਬੰਧਾਂ ‘ਚ ਆ ਰਹੇ ਹਨ ਕ੍ਰਾਂਤੀਕਾਰੀ ਬਦਲਾਅ’

On Punjab

ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਸੁਖਬੀਰ ਬਾਦਲ ਨੂੰ ਮੁੜ ਸੰਮਨ, SIT ਨੇ ਕਿਹਾ- 2 ਵਾਰ ਸੰਮਨ ਭੇਜੇ, ਰਿਸੀਵ ਨਹੀਂ ਕੀਤੇ

On Punjab

Watch VIDEO : ਪ੍ਰਕਾਸ਼ ਪੁਰਬ ਮੌਕੇ CM ਦਾ ਵੱਡਾ ਐਲਾਨ, ਪੰਜਾਬ ‘ਚ ਅਨੰਦ ਮੈਰਿਜ ਐਕਟ ਨੂੰ ਕੀਤਾ ਜਾਵੇਗਾ ਲਾਗੂ

On Punjab