77 F
New York, US
June 12, 2026
PreetNama
ਸਮਾਜ/Social

ਜਦੋਂ 7.5 ਲੱਖ ਰੁਪਏ ‘ਚ ਵਿਕਿਆ ਲਾਲ ਅੰਗੂਰਾਂ ਦਾ ਇੱਕ ਛੋਟਾ ਗੁੱਛਾ

ਜਾਪਾਨ ਵਿੱਚ ਮੰਗਲਵਾਰ ਨੂੰ ਲਾਲ ਅੰਗੂਰਾਂ ਦਾ ਇਕ ਗੁੱਛਾ 1.2 ਮਿਲੀਅਨ ਯੇਨ (ਕਰੀਬ 7.5 ਲੱਖ ਰੁਪਏ) ਵਿੱਚ ਵਿਕਿਆ। ਅੰਗੂਰ ਦੀ ਇਸ ਕਿਸਮ ਦਾ ਨਾਮ ਰੂਬੀ ਰੋਮਨ ਹੈ। ਕਰੀਬ 12 ਸਾਲ ਪਹਿਲਾਂ ਅੰਗੂਰ ਦੀ ਇਹ ਕਿਸਮ ਮੰਡੀ ਵਿੱਚ ਆਈ ਸੀ। ਕਨਾਜਾਵਾ ਦੇ ਥੋਕ ਬਾਜ਼ਾਰ ਵਿੱਚ ਇਸ ਅੰਗੂਰ ਦੀ ਰਿਕਾਰਡ ਬੋਲੀ ਲਗਾਈ ਗਈ।  ਨਿਲਾਮੀ ਵਿੱਚ ਅੰਗੂਰ ਦੇ ਇਸ ਗੁੱਛੇ ਨੂੰ ਇੱਕ ਕੰਪਨੀ ਨੇ ਖ਼ਰੀਦਿਆ।

 

ਰੂਬੀ ਰੋਮਨ ਨਾਮ ਦਾ ਇਹ ਅੰਗੂਰ ਆਕਾਰ ਵਿੱਚ ਵੱਡਾ ਅਤੇ ਸੁਆਦ ਵਿੱਚ ਬਹੁਤ ਜ਼ਿਆਦਾ ਮਿੱਠਾ ਤੇ ਰਸੀਲਾ ਹੁੰਦਾ ਹੈ। ਇਸ ਦੇ ਹਰ ਦਾਣੇ ਦਾ ਭਾਰ 20 ਗ੍ਰਾਮ ਤੋਂ ਵੀ ਜ਼ਿਆਦਾ ਹੈ। ਆਈਏਐਨਐਸ ਦੇ ਖ਼ਬਰ ਅਨੁਸਾਰ ਅੰਗੂਰਾਂ ਦੇ ਇਸ ਕਿਸਮ ਨੂੰ ਜਪਾਨ ਦੇ ਇਸੀਕਾਵਾ ਪ੍ਰਾਂਤ ਵਿੱਚ ਖੇਤੀਬਾੜੀ ਨਾਲ ਜੁੜੀ ਸਰਕਾਰੀ ਕਮੇਟੀ ਨੇ ਤਿਆਰ ਕੀਤਾ ਹੈ।

 

ਜਪਾਨ ਦੇ ਇਨ੍ਹਾਂ ਲਾਲ ਅੰਗੂਰ ਦੇ ਆਕਾਰ ਨੂੰ ਵੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿਉਂਕਿ ਇਹ ਕ੍ਰੇਜੀ ਬਾਲ ਦੇ ਆਕਾਰ ਦੇ ਹੁੰਦੇ ਹਨ। ਇਹ ਅੰਗੂਰ ਸਿਰਫ਼ ਜਾਪਾਨ ਵਿੱਚ ਹੀ ਉਗਾਏ ਜਾਂਦੇ ਹਨ। ਇਸ ਦੇ ਇਕ ਗੁੱਛੇ ਵਿੱਚ 30 ਅੰਗੂਰ ਹੁੰਦੇ ਹਨ ਅਤੇ ਇੱਕ ਅੰਗੂਰ ਦਾ ਭਾਰ 20 ਗ੍ਰਾਮ ਤੱਕ ਹੁੰਦਾ ਹੈ।

 

ਇਹ ਕੰਪਨੀ ਜਪਾਨ ਵਿੱਚ ਹੋਟਲ ਦੇ ਕਾਰੋਬਾਰ ਨਾਲ ਜੁੜੀ ਹੈ। ਇਸ਼ੀਕਾਵਾ ਸਹਿਕਾਰੀ ਕਮੇਟੀ ਦਾ ਕਹਿਣਾ ਹੈ ਕਿ ਉਸ ਨੇ ਸਤੰਬਰ ਤੱਕ ਰੂਬੀ ਰੋਮਨ ਕਿਸਮ ਦੇ ਕਰੀਬ 26 ਹਜ਼ਾਰ ਗੁੱਛੇ ਨਿਰਯਾਤ ਕੀਤਾ ਹੈ।

 

 

 

Related posts

10 ਅਕਤੂਬਰ ਨੂੰ ਬੰਦ ਹੋਣਗੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ,ਹੁਣ ਤਕ 1.76 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ ਰੋਜ਼ਾਨਾ ਇੱਥੇ ਦੋ ਹਜ਼ਾਰ ਤੋਂ ਵੱਧ ਯਾਤਰੀ ਪਹੁੰਚ ਰਹੇ ਹਨ। ਹੁਣ ਤੱਕ 1.76 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆ ਚੁੱਕੇ ਹਨ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਕਿਵਾੜ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

On Punjab

ਦਿੱਲੀ ਦੇ ਇਕ ਸਕੂਲ ਨੂੰ ਬੰਬ ਦੀ ਧਮਕੀ, ਜਾਂਚ ਉਪਰੰਤ ਅਫ਼ਵਾਹ ਨਿੱਕਲੀ

On Punjab

Facebook ‘ਤੇ ਵੱਧ ਰਹੇ ਸੀ ਪਤਨੀ ਦੇ Followers, ਪਤੀ ਨੇ ਉਤਾਰਿਆ ਮੌਤ ਦੇ ਘਾਟ

On Punjab