PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਦੋਂ ਪੰਜਾਬੀ ਸੈਲਾਨੀਆਂ ਨੇ ਪਹਾੜਾਂ ’ਤੇ ਰਾਹ ’ਚ ਲਾਈ ਸ਼ਰਾਬ ਦੀ ਮਹਿਫ਼ਲ…

ਚੰਡੀਗੜ੍ਹ- ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਸੈਲਾਨੀਆਂ ਦੀ ਗੈਰ-ਜ਼ਿੰਮੇਵਾਰਾਨਾ ਹਰਕਤਾਂ ਕਾਰਨ ਅਕਸਰ ਪੈਦਾ ਹੁੰਦੇ ਵਿਵਾਦ ਨੂੰ ਮੁੜ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ। ਇਸ ਵੀਡੀਓ ਵਿੱਚ ਪੰਜਾਬੀ ਨੌਜਵਾਨਾਂ ਦਾ ਇੱਕ ਸਮੂਹ ਪਹਾੜੀ ਪਿੰਡ ਦੇ ਇੱਕ ਤੰਗ ਕੱਚੇ ਰਸਤੇ ਦੇ ਵਿਚਕਾਰ ਮਹਿਫ਼ਲ ਲਾਏ ਬੈਠ ਦਿਖਾਈ ਦੇ ਰਿਹਾ ਹੈ। ਵਾਇਰਲ ਹੋ ਰਹੀ ਕਥਿਤ ਵੀਡੀਓ ਵਿੱਚ ਸ਼ਰਾਬ ਦੀਆਂ ਬੋਤਲਾਂ, ਖਾਣ-ਪੀਣ ਦਾ ਸਮਾਨ, ਕੂਲਰ ਅਤੇ ਪਾਰਕ ਕੀਤੀਆਂ ਗੱਡੀਆਂ ਨੇ ਲਾਂਘੇ ਨੂੰ ਘੇਰਿਆ ਹੋਇਆ ਹੈ।

ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸਥਾਨਕ ਨਿਵਾਸੀ ਖਾਸ ਕਰ ਜ਼ਰੂਰੀ ਵਸਤਾਂ ਲੈ ਕੇ ਜਾ ਰਹੀਆਂ ਔਰਤਾਂ ਇਸ ਮਹਿਫ਼ਿਲ ਅਤੇ ਪਹਾੜੀ ਢਲਾਣ ਦੇ ਵਿਚਕਾਰੋਂ ਬੜੀ ਮੁਸ਼ਕਲ ਨਾਲ ਲੰਘਦੀਆਂ ਰਹੀਆਂ ਹਨ। ਵੀਡੀਓ ਦੇ ਅਖੀਰ ਵਿੱਚ ਇੱਕ ਸ਼ਖ਼ਸ ਪਹਾੜਾਂ ਦੀ ਕੁਦਰਤੀ ਸੁੰਦਰਤਾ ਨੂੰ ਵੀ ਵਿਗਾੜਦਾ ਹੋਇਆ ਚਟਾਨਾਂ ਉੱਤੇ ਕੁੱਝ ਲਿਖਦਾ ਵੀ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਵੀਡੀਓ ਦੀ ਸੱਚਾਈ ਅਤੇ ਸਹੀ ਸਥਾਨ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ, ਪਰ ਇਸ ਨੇ ਇੰਟਰਨੈੱਟ ‘ਤੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ।

ਪਰ ਵਾਇਰਲ ਹੋ ਰਹੀ ਇਹ ਘਟਨਾ ਦੀ ਵੀਡੀਓ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਰਗੇ ਮਸ਼ਹੂਰ ਸੈਰ-ਸਪਾਟਾ ਸਥਾਨਾਂ ਵਿੱਚ ਪੈਦਾ ਹੋ ਰਹੀ ਇੱਕ ਵੱਡੀ ਚੁਣੌਤੀ ਵੱਲ ਇਸ਼ਾਰਾ ਕਰਦੀ ਹੈ, ਜਿੱਥੇ ਸੈਲਾਨੀਆਂ ਦੀ ਵਧਦੀ ਆਮਦ ਸਥਾਨਕ ਜਨ-ਜੀਵਨ ਲਈ ਮੁਸੀਬਤ ਬਣ ਰਹੀ ਹੈ। ਸਥਾਨਕ ਲੋਕਾਂ ਲਈ ਇਹ ਤੰਗ ਰਸਤੇ ਰੋਜ਼ਾਨਾ ਦੇ ਕੰਮਕਾਜ ਲਈ ਇੱਕ ਜੀਵਨ-ਰੇਖਾ ਦਾ ਕੰਮ ਕਰਦੇ ਹਨ, ਪਰ ਸੈਲਾਨੀਆਂ ਵੱਲੋਂ ਇਨ੍ਹਾਂ ਨੂੰ ਮਨੋਰੰਜਨ ਦੇ ਅੱਡਿਆਂ ਵਜੋਂ ਵਰਤਣਾ ਸਥਾਨਕ ਭਾਈਚਾਰੇ ਪ੍ਰਤੀ ਸਤਿਕਾਰ ਅਤੇ ਨਾਗਰਿਕ ਸੂਝ-ਬੂਝ ਦੀ ਘਾਟ ਨੂੰ ਦਰਸਾਉਂਦਾ ਹੈ।

Related posts

ਕੋਰੋਨਾ ਵਿਰੁੱਧ ਲੜਾਈ ਲਈ ADB ਨੇ ਭਾਰਤ ਨੂੰ ਦਿੱਤਾ 1.5 ਅਰਬ ਡਾਲਰ ਦਾ ਕਰਜ਼

On Punjab

Afghanistan: ਰੂਸੀ ਦੂਤਾਵਾਸ ਦੇ ਬਾਹਰ ਆਤਮਘਾਤੀ ਹਮਲਾ, ਦੋ ਡਿਪਲੋਮੈਟਾਂ ਸਮੇਤ 20 ਦੀ ਮੌਤ; ਹਮਲਾਵਰ ਢੇਰ

On Punjab

ਕੇਜਰੀਵਾਲ ਨੇ ਦਿੱਲੀ ‘ਚ ਫਿਰ ਐਲਾਨੀ ਪੁਰਾਣੀ ਸਕੀਮ

On Punjab