PreetNama
ਖਾਸ-ਖਬਰਾਂ/Important News

ਛੇ ਸਾਲ ‘ਚ ਵੀ ਪੂਰਾ ਨਹੀਂ ਹੋਇਆ ਪੌਣੇ 3 ਕਿਲੋਮੀਟਰ ਰੇਲਵੇ ਟ੍ਰੈਕ

ਨਵੀਂ ਦਿੱਲੀਟ੍ਰੇਨਾਂ ਨੂੰ ਸਮੇਂ ‘ਤੇ ਚਲਾਉਣ ਲਈ ਤਿਲਕ ਬ੍ਰਿਜ ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਚ ਦੋ ਹੋਰ ਲਾਈਨਾਂ ਸ਼ੁਰੂ ਹੋਣ ‘ਚ ਅਜੇ ਕੁਝ ਸਮਾਂ ਹੋਰ ਲੱਗੇਗਾ। ਇਨ੍ਹਾਂ ਸਟੇਸ਼ਨਾਂ ‘ਚ ਫਿਲਹਾਲ ਚਾਰ ਲਾਈਨਾਂ ਹਨ ਜੋ ਟ੍ਰੇਨਾਂ ਦੀ ਗਿਣਤੀ ਦੇ ਮੁਕਾਬਲੇ ਘੱਟ ਹਨ। ਇਸ ਦਿੱਕਤ ਨੂੰ ਦੂਰ ਕਰਨ ਲਈ ਰੇਲਵੇ ਸਟੇਸ਼ਨਾਂ ‘ਤੇ ਲਗਪਗ ਪੰਜਵੀਂ ਤੇ ਛੇਵੀਂ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।

ਇਹ ਕੰਮ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਵਜ੍ਹਾ ਨਾਲ ਅਟਕ ਰਿਹਾ ਹੈ। 2.56 ਲਿਮੀ ਲੰਮੀਆਂ ਇਨ੍ਹਾਂ ਦੋਵੇਂ ਰੇਲਵੇ ਲਾਈਨਾਂ ਦਾ ਕੰਮ ਛੇ ਸਾਲ ਬਾਅਦ ਵੀ ਪੂਰਾ ਨਹੀਂ ਹੋ ਸਕਿਆ। ਆਊਟਰ ‘ਤੇ ਟ੍ਰੇਨਾਂ ਖੜ੍ਹੀਆਂ ਰਹਿਣ ਦੀ ਸਮੱਸਿਆ ਵਧੀ ਤੇ ਸੰਸਦ ਮੈਬਰਾਂ ਨੇ ਇਸ ਦਾ ਮੁੱਦਾ ਚੁੱਕ ਪਿਛਲੇ ਸਾਲ ਅਗਸਤ ‘ਚ ਕੰਮ ਪੂਰਾ ਕਰਨ ਦਾ ਟੀਚਾ ਬਣਾ ਲਿਆ। ਇਸ ਨੂੰ ਬਾਅਦ ‘ਚ ਜੂਨ2019 ਕਰ ਦਿੱਤਾ ਪਰ ਇਸ ਦਾ ਕੰਮ ਅਜੇ ਵੀ ਖ਼ਤਮ ਨਹੀਂ ਹੋਇਆ।

27 ਤੋਂ 30 ਜੂਨ ਤਕ ਨਨ ਇੰਟਰਲੌਕਿੰਗ ਦਾ ਕੰਮ ਕੀਤਾ ਜਾਣਾ ਸੀਜਿਸ ਲਈ ਇਸ ਰੂਟ ‘ਤੇ ਟ੍ਰੈਫਿਕ ਬਲਾਕ ਲੈਣ ਦਾ ਪ੍ਰਸਤਾਅ ਵੀ ਤਿਆਰ ਹੋਇਆ ਸੀ। ਸਿਵਲ ਵਰਕ ਪੂਰਾ ਨਾ ਹੋਣ ਕਾਰਨ ਨਨ ਇੰਟਰਲੌਕਿੰਦਾ ਦਾ ਕੰਮ ਵੀ ਟਾਲ ਦਿੱਤਾ ਗਿਆ। ਜੇਕਰ ਇਹ ਲਾਈਨ ਤਿਆਰ ਹੋ ਜਾਂਦੀ ਹੈ ਤਾਂ ਟ੍ਰੇਨਾਂ ਨੂੰ ਹੋਰ ਕਿਸੇ ਸਟੇਸ਼ਨ ‘ਤੇ ਖੜ੍ਹਾ ਕਰਨ ਦੀ ਲੋੜ ਨਹੀਂ ਪਵੇਗੀ।

Related posts

Abortion Access In US: ਅਮਰੀਕੀ ਸੰਸਦ ਦੇ ਹੇਠਲੇ ਸਦਨ ਨੇ ਗਰਭਪਾਤ ਕਾਨੂੰਨ ਦੀ ਬਹਾਲੀ ਨੂੰ ਦਿੱਤੀ ਮਨਜ਼ੂਰੀ

On Punjab

ਖੇਤੀਬਾੜੀ ’ਵਰਸਿਟੀ ਦੇ ਅਧਿਆਪਕ ਵਰ੍ਹਦੇ ਮੀਂਹ ਵਿੱਚ ਧਰਨੇ ’ਤੇ ਡਟੇ

On Punjab

ਗੁਜਰਾਤ ਵਿੱਚ ਭੂਚਾਲ ਦੇ ਝਟਕੇ

On Punjab