PreetNama
ਰਾਜਨੀਤੀ/Politics

ਅਸਤੀਫੇ ਮਗਰੋਂ ਰਾਹੁਲ ਦਾ ਦਰਦ ਆਇਆ ਸਾਹਮਣੇ, ਲੀਡਰਾਂ ਨੂੰ ਕਹੀ ਵੱਡੀ ਗੱਲ

ਨਵੀਂ ਦਿੱਲੀ: ਆਪਣੇ ਅਸਤੀਫੇ ਦੀ ਜ਼ਿੱਦ ‘ਤੇ ਅੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਗੱਲ ਦਾ ਦੁਖ ਹੈ ਕਿ ਲੋਕ ਸਭਾ ਚੋਣਾਂ ‘ਚ ਹਾਰ ਤੋਂ ਬਾਅਦ ਉਨ੍ਹਾਂ ਨੇ ਅਸਤੀਫੇ ਦਾ ਐਲਾਨ ਕੀਤਾ ਪਰ ਇਸ ਤੋਂ ਬਾਅਦ ਵੀ ਕਿਸੇ ਨੇ ਵੀ ਹਾਰ ਦੀ ਜ਼ਿੰਮੇਵਾਰੀ ਨਹੀਂ ਲਈ।

ਇਹ ਗੱਲ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਯੂਥ ਕਾਂਗਰਸ ਦੀ ਬੈਠਕ ‘ਚ ਵਰਕਰਾਂ ਤੇ ਨੇਤਾਵਾਂ ਨੂੰ ਕਈ। ਆਪਣਾ ਦੁਖ ਜਤਾਉਂਦੇ ਹੋਏ ਉਨ੍ਹਾਂ ਨੇ ਯੂਥ ਕਾਂਗਰਸ ਨੂੰ ਕਿਹਾ, “ਮੈਂ ਅਸਤੀਫਾ ਵਾਪਸ ਨਹੀਂ ਲਵਾਂਗਾ, ਪਰ ਤੁਸੀਂ ਲੋਕ ਫਿਕਰ ਨਾ ਕਰੋ। ਮੈਂ ਕਿਤੇ ਨਹੀਂ ਜਾਵਾਂਗਾ। ਤੁਹਾਡੇ ਲੋਕਾਂ ਦੀ ਲੜਾਈ ਮਜ਼ਬੂਤੀ ਨਾਲ ਲੜਾਗਾਂ।”

ਉਨ੍ਹਾਂ ਨੇ ਅੱਗੇ ਕਿਹਾ, “ਅੱਜ ਮੈਂ ਚੋਣ ਹਾਰਿਆ ਹਾਂ। ਜੇਕਰ ਇੱਕ ਉਂਗਲੀ ਮੈਂ ਕਿਸੇ ਵੱਲ ਚੁਕਾਂਗਾਂ ਤਾਂ ਤਿੰਨ ਵਾਪਸ ਮੇਰੇ ਵੱਲ ਹੀ ਉੱਠਣਗੀਆਂ। ਲੰਬੀ ਲੜਾਈ ਹੈ ਜਿਸ ਨੂੰ ਤੁਰੰਤ ਸੱਤਾ ਚਾਹੀਦੀ ਹੈ, ਉਹ ਭਾਜਪਾ ਵਿੱਚ ਜਾਵੇ ਪਰ ਜੋ ਲੜਾਈ ‘ਚ ਮੇਰੇ ਤੇ ਪਾਰਟੀ ਦੇ ਨਾਲ ਰਹੇਗਾ, ਉਹੀ ਪਾਰਟੀ ਦਾ ਸੱਚਾ ਸਿਪਾਹੀ ਹੈ।”

ਇਸ ਗੱਲਬਾਤ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਉਹ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਨਹੀਂ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਅੱਜ ਵੀ ਰਾਹੁਲ ਦੇ ਸਾਹਮਣੇ ਮੋਦੀ ਸਰਕਾਰ ਚੁਣੌਤੀ ਨਹੀਂ ਸਗੋਂ ਮਾਂ ਸੋਨੀਆ ਨਾਲ ਨਜ਼ਦੀਕੀਆਂ ਕਰਕੇ ਹੀ ਉਹ ਲੜਾਈ ਲੜ ਰਹੇ ਹਨ।

Related posts

MP ਦਾ ਸਿਆਸੀ ਡਰਾਮਾ ਪਹੁੰਚਿਆ ਬੈਂਗਲੁਰੂ, ਵਿਧਾਇਕਾਂ ਨੂੰ ਮਿਲਣ ਪਹੁੰਚੇ ਦਿਗਵਿਜੇ ਹਿਰਾਸਤ ‘ਚ

On Punjab

ਪੋਕਸੋ ਐਕਟ ਦੀ ਹੋ ਰਹੀ ਹੈ ਦੁਰਵਰਤੋਂ: ਸੁਪਰੀਮ ਕੋਰਟ

On Punjab

NEET Scam: ਐੱਨਈਬੀ ਤੇ ਕੇਂਦਰ ਸਰਕਾਰ ਤੋਂ ਇਕ ਹਫਤੇ ’ਚ ਮੰਗਿਆ ਜਵਾਬ, ਅਗਲੀ ਸੁਣਵਾਈ 27 ਨੂੰ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਬੋਰਡ ਆਫ ਐਜੂਕੇਸ਼ਨ (ਐੱਨਈਬੀ) ਨੂੰ ਸਵਾਲ ਕੀਤਾ ਕਿ ਅੰਤਿਮ ਸਮੇਂ ’ਚ ਨੀਟ-ਪੀਜੀ 2024 ਦਾ ਪੈਟਰਨ ਕਿਉਂ ਬਦਲਿਆ ਗਿਆ। ਇਸ ਨਾਲ ਵਿਦਿਆਰਥੀਆਂ ’ਚ ਨਿਰਾਸ਼ਾ ਹੋ ਸਕਦੀ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਮਾਮਲੇ ਨੂੰ 27ਸਤੰਬਰ ਨੂੰ ਸੂਚੀਬੱਧ ਕਰਦੇ ਹੋਏ ਬੋਰਡ ਤੇ ਕੇਂਦਰ ਸਰਕਾਰ ਤੋਂ ਇਕ ਹਫਤੇ ਦੇ ਅੰਦਰ ਜਵਾਬ ਮੰਗਿਆ ਹੈ।

On Punjab