70.3 F
New York, US
September 30, 2026
PreetNama
ਖਾਸ-ਖਬਰਾਂ/Important News

ਚੋਣ ਨਤੀਜਿਆਂ ਨੂੰ ਜਨਤਕ ਤੌਰ ’ਤੇ ਮੰਨਣ ਲਈ ਤਿਆਰ ਨਹੀਂ ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਗਾਮੀ ਚੋਣਾਂ ਦੇ ਨਤੀਜਿਆਂ ਨੂੰ ਜਨਤਕ ਤੌਰ ’ਤੇ ਮੰਨਣ ਲਈ ਤਿਆਰ ਨਹੀਂ ਹਨ। ਜ਼ਿਕਰਯੋਗ ਹੈ ਕਿ ਡੈਮੋਕ੍ਰੈਟ ਜੋਅ ਬਿਡੇਨ ਉਨ੍ਹਾਂ ਤੋਂ ਅੱਗੇ ਚੱਲ ਰਹੇ ਹਨ। ਟਰੰਪ ਨੇ ਕਿਹਾ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ‘ਫੌਕਸ ਨਿਊਜ਼ ਸੰਡੇ’ ਉਤੇ ਲੰਮੀ-ਚੌੜੀ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ‘ਮੈਨੂੰ ਹਾਲੇ ਦੇਖਣਾ ਪਵੇਗਾ’, ਪਿਛਲੀ ਵਾਰ ਦੀ ਤਰ੍ਹਾਂ ਨਾ ਤਾਂ ਮੈਂ ਹਾਂ ਕਹਾਗਾਂ ਤੇ ਨਾ ਹੀ ਨਾਂਹ ਕਹਾਂਗਾ। ਦੱਸਣਯੋਗ ਹੈ ਕਿ ਮਹਾਮਾਰੀ ਨਾਲ ਨਜਿੱਠਣ ਦੇ ਪੱਖ ਤੋਂ ਅਤੇ ਸਿਆਹਫਾਮ ਜੌਰਜ ਫਲਾਇਡ ਮਾਮਲੇ ਤੋਂ ਬਾਅਦ ਟਰੰਪ ਦੀ ਸਾਖ਼ ਨੂੰ ਸੱਟ ਵੱਜੀ ਹੈ। ਟਰੰਪ ਨੇ ਸਰਵੇਖਣਾਂ ਨੂੰ ਵੀ ਰੱਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਿਲਕੁਲ ਨਹੀਂ ਹਾਰ ਰਹੇ।

Related posts

ਜਾਬੀ ਯੂਨੀਵਰਸਿਟੀ ਬਚਾਓ ਮੰਚ ਵੱਲੋਂ ਮੁਜ਼ਾਹਰਾ

On Punjab

ਜਾਬ ਸਰਕਾਰ ਨੇ ਪਹਿਲਾਂ ਵੀ ਰਾਜਪਾਲ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ

On Punjab

ਦੇਹਰਾਦੂਨ: ਬੱਦਲ ਫਟਣ ਕਾਰਨ ਸਹਿਸਤ੍ਰਧਾਰਾ ’ਚ ਭਾਰੀ ਤਬਾਹੀ; ਗੱਡੀਆਂ ਵਹੀਆਂ, 2 ਲਾਪਤਾ

On Punjab