PreetNama
ਸਿਹਤ/Health

ਚੀਨ ਨੇ ਜਾਰੀ ਕੀਤਾ ਨਵਾਂ ਫਰਮਾਨ, ਚੀਨੀ ਕੋਰੋਨਾ ਵੈਕਸੀਨ ਲਵਾਉਣ ਵਾਲਿਆਂ ਨੂੰ ਮਿਲੇਗਾ ਵੀਜ਼ਾ

ਚੀਨ ਨੇ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ (China visa) ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਭਾਰਤੀ ਨਾਗਰਿਕਾਂ ਲਈ ਚੀਨ ਦਾ ਵੀਜ਼ਾ (China Visa for india) ਹਾਸਲ ਕਰਨਾ ਬਹੁਤ ਮੁਸ਼ਕਲ ਹੋਣ ਜਾ ਰਿਹਾ ਹੈ। ਦਰਅਸਲ, ਬੀਜਿੰਗ ਤੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਸਿਰਫ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਨ੍ਹਾਂ ਨੇ ਚੀਨ ‘ਚ ਤਿਆਰ ਕੋਰੋਨਾ ਵੈਕਸੀਨ (Chinese COVID-19 Vaccine) ਲਵਾਈ ਹੋਵੇ। ਇਸ ਦੇ ਨਾਲ ਹੀ ਭਾਰਤ ਨੇ ਚੀਨ ਵੱਲੋਂ ਤਿਆਰ ਟੀਕੇ (Coronavirus Vaccine) ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਭਾਰਤੀਆਂ ਨੂੰ ਚੀਨੀ ਵੀਜ਼ਾ ਹਾਸਲ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ।

 

ਇੱਕ ਰਿਪੋਰਟ ਮੁਤਾਬਕ ਨਵੀਂ ਦਿੱਲੀ ਵਿੱਚ ਚੀਨੀ ਦੂਤਘਰ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿਰਫ ਉਹੀ ਨਾਗਰਿਕ ਜਿਨ੍ਹਾਂ ਨੇ ਚੀਨੀ ਕੋਰੋਨਾ ਟੀਕਾ ਲਗਾਇਆ ਹੈ, ਉਨ੍ਹਾਂ ਨੂੰ ਚੀਨ ਯਾਤਰਾ ਦੀ ਇਜਾਜ਼ਤ ਹੋਵੇਗੀ। ਇਸ ਨਿਯਮ ਕਰਕੇ ਭਾਰਤੀਆਂ ਲਈ ਵੀਜ਼ਾ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਨਵੀਂ ਦਿੱਲੀ ਨੇ ਦੇਸ਼ ਵਿੱਚ ਚੀਨ ਦੁਆਰਾ ਬਣੇ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਉਡਾਣ ਨਹੀਂ ਹੈ।

ਇਸ ਦੇ ਨਾਲ ਹੀ ਕਈ ਲੋਕਾਂ ਨੇ ਚੀਨੀ ਦੂਤਾਵਾਸ ਦੇ ਫੈਸਲੇ ‘ਤੇ ਹੈਰਾਨੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਚੀਨੀ ਦੂਤਘਰ ਨੇ ਕਿਹਾ ਹੈ ਕਿ ਜਿਹੜੇ ਲੋਕ ਚੀਨ ਵਿੱਚ ਤਿਆਰ ਕੋਰੋਨਾ ਵੈਕਸੀਨ ਲਗਾਉਂਦੇ ਹਨ, ਉਹ ਵੀਜ਼ਾ ਉਸੇ ਤਰ੍ਹਾਂ ਅਪਲਾਈ ਕਰ ਸਕਦੇ ਹਨ ਜਿਵੇਂ ਉਹ ਮਹਾਮਾਰੀ ਤੋਂ ਪਹਿਲਾਂ ਕਰਦੇ ਸੀ।

ਚੀਨ ਜਾਣ ਵਾਲੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਇਲੈਕਟ੍ਰਾਨਿਕ ਹੈਲਥ ਡੈਕਲਾਰੇਸ਼ਨ ਵੀ ਭਰਨਾ ਪਵੇਗਾ। ਯਾਤਰੀ ਲਿੰਕ http://hrhk.cs.mfa.gov.cn/H5/ ਰਾਹੀਂ ਫਾਰਮ ਨੂੰ ਭਰ ਸਕਦੇ ਹਨ। ਵਿਦੇਸ਼ੀ ਨਾਗਰਿਕਾਂ ਨੂੰ ਨਿਊਕਲੀਕ ਐਸਿਡ ਟੈਸਟ ਦਾ ਨੈਗਟਿਵ ਸਰਟੀਫਿਕੇਟ ਅਤੇ ਇੱਕ ਆਈਜੀਐਮ ਜਾਂਚ ਰਿਪੋਰਟ ਵੀ ਜਮ੍ਹਾ ਕਰਨੀ ਪਏਗੀ। ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਚੀਨ ਪਹੁੰਚਣ ਤੋਂ ਬਾਅਦ ਕੁਆਰੰਟੀਨ ਵਿਚ ਰਹਿਣਾ ਪਏਗਾ।

ਦੱਸ ਦਈਏ ਕਿ ਪਾਕਿਸਤਾਨ, ਬ੍ਰਾਜ਼ੀਲ, ਚਿਲੀ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕਾਂ ਨੂੰ ਚੀਨੀ ਵੈਕਸੀਨ ਲਗਾਇਆ ਜਾ ਰਹੀ ਹੈ। ਨਾਲ ਹੀ ਸਿੰਗਾਪੁਰ, ਮਲੇਸ਼ੀਆ ਅਤੇ ਫਿਲਪੀਨਜ਼ ਨੇ ਵੀ ਚੀਨੀ ਕੰਪਨੀ ਸਿਨੋਵਾਕ ਨਾਲ ਸਮਝੌਤੇ ਕੀਤੇ ਹਨ। ਉਧਰ ਜਨਵਰੀ ਤੋਂ ਇੰਡੋਨੇਸ਼ੀਆ ਵਿੱਚ ਚੀਨੀ ਵੈਕਸੀਨ ਰਾਹੀਂ ਟੀਕਾਕਰਣ ਚੱਲ ਰਿਹਾ ਹੈ। ਟਰਕੀ ਨੇ ਸਿਨੋਵਾਕ ਦੇ ਕੋਰੋਨਾ ਟੀਕੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

Related posts

ਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ… ਵਰਟਿਗੋ ਦੇ ਕਾਰਨ

On Punjab

Apple Juice : ਰੋਜ਼ਾਨਾ ਸੇਬ ਦਾ ਰਸ ਪੀਣ ਨਾਲ ਮਿਲਣਗੇ ਇਹ ਫਾਇਦੇ, ਪਰ ਨਾਲ ਹੀ ਵਰਤੋ ਇਹ ਸਾਵਧਾਨੀਆਂ

On Punjab

ਘਰੇਲੂ ਨੁਸਖਿਆਂ ਨਾਲ ਖ਼ਤਮ ਕਰੋ ਝੁਰੜੀਆਂ ਘਰੇਲੂ ਨੁਸਖਿਆਂ ਨਾਲ ਖ਼ਤਮ ਕਰੋ ਝੁਰੜੀਆਂ

On Punjab