67.98 F
New York, US
June 17, 2026
PreetNama
ਸਿਹਤ/Health

ਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ… ਵਰਟਿਗੋ ਦੇ ਕਾਰਨ

ਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ…

ਵਰਟਿਗੋ ਦੇ ਕਾਰਨਸਰੀਰ ਵਿਚ ਬਲੱਡ ਦੀ ਸਪਲਾਈ ਘੱਟ ਹੋਣ ਕਾਰਨ ਬਲੱਡ ਪ੍ਰੈਸ਼ਰ ਡਿੱਗਣ ਲਗਦਾ ਹੈ ਜਿਸ ਕਾਰਨ ਵਰਟਿਗੋ ਅਟੈਕ ਹੁੰਦਾ ਹੈ। ਇਸ ਵਿਚ ਚੱਕਰ ਆਉਣ ਲਗਦੇ ਹਨ। ਲਗਾਤਾਰ ਕੰਮ ਕਰਦੇ ਰਹਿਣ ਕਾਰਨ ਖਾਣਾ ਪੀਣਾ ਇਗਨੋਰ ਕਰਨਾ ਇਸ ਦਾ ਇਕ ਵੱਡਾ ਕਾਰਨ ਹੈ ਕਿਉਂਕਿ ਇਸ ਨਾਲ ਕੰਮ ਕਰਨ ਲਈ ਸਰੀਰ ਨੂੰ ਐਨਰਜੀ ਨਹੀਂ ਮਿਲਦੀ ਜਿਸ ਦੀ ਉਸ ਨੂੰ ਲੋਡ਼ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਟੈਨਸ਼ਨ ਲੈਣ ਨਾਲ ਵੀ ਅਜਿਹਾ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਰਟਿਗੋ ਅਟੈਕ ਦਾ ਅਸਰ ਥੋਡ਼ਾ ਚਿਰ ਵੀ ਰਹਿ ਸਕਦਾ ਹੈ ਤੇ ਜ਼ਿਆਦਾ ਦੇਰ ਤਕ ਵੀ।

ਹੋਰ ਕਾਰਨ

ਕੰਨ ਦੇ ਬਲੱਡ ਵੈਸਲਸ ਵਿਚ ਕੈਲ਼ਸ਼ੀਅਮ ਕਾਰਬੋਨੇਟ ਦਾ ਕਚਰਾ ਜਮ੍ਹਾ ਹੋਣਾ।

ਕੰਨ ਅੰਦਰ ਕਿਸੇ ਤਰ੍ਹਾਂ ਦਾ ਇਨਫੈਕਸ਼ਨ

ਮੈਨੀਯਾਰਸ ਰੋਗ ਕਾਰਨ

ਵੈਸਟੀਬਿਊਲਰ ਮਾਇਗ੍ਰੇਨ ਕਾਰਨ

ਲੈਬ੍ਰਿਧੀਨਾਇਟਿਸ

ਵਰਟਿਗੋ ਦੇ ਲੱਛਣ

ਚੱਕਰ ਆਉਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ।

ਬਹੁਤ ਜ਼ਿਆਦਾ ਪਸੀਨਾ ਆਉਣਾ। ਦਿਨ ਭਰ ਕਮਜ਼ੋਰੀ ਦਾ ਅਹਿਸਾਸ ਹੋਣਾ

ਤੇਜ਼ ਆਵਾਜ਼ ਨਾਲ ਸਿਰਦਰਦ ਸ਼ੁਰੂ ਹੋ ਜਾਣਾ

ਚਲਦੇ ਸਮੇਂ ਬੈਂਲੇਂਸ ਨਾ ਬਣ ਸਕਣਾ।

ਘੱਟ ਸੁਣਾਈ ਦੇੇਣਾ।

ਉਚਾਈ ਦਾ ਡਰ।

ਹਰ ਵੇਲੇ ਡਿੱਗਣ ਦਾ ਅਹਿਸਾਸ ਹੁੰਦੇ ਰਹਿਣਾ।

ਵਰਟਿਗੋ ਦਾ ਇਲਾਜ

ਵਰਟਿਗੋ ਅਟੈਕ ਆਉਣ ਤੋਂ ਬਾਅਦ ਡਾਕਟਰ ਕੁਝ ਦਿਨਾਂ ਤਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੰਦੇ ਹਨ। ਇਸ ਨਾਲ ਕਾਫੀ ਰਿਲੀਫ ਮਿਲਦੀ ਹੈ। ਕਿਸੇ ਚੀਜ਼ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੋਣ ’ਤੇ ਮਨੋਚਿਕਿਸਤਕ ਦੀ ਸਲਾਹ ਲੈਣ ਵਿਚ ਬਿਲਕੁਲ ਨਾ ਝਿਜਕੋ। ਪ੍ਰਾਬਲਮ ਜ਼ਿਆਦਾ ਹੋਣ ’ਤੇ ਡਾਕਟਰ ਐਂਟੀਬਾਇਟਿਕ ਦਵਾਈਆਂ ਵੀ ਦਿੰਦੇ ਹਨ।

Related posts

ਐਲੋਵਿਰਾ ਦੇ ਕੁਦਰਤੀ ਫਾਇਦੇ, ਇਸ ਤਰ੍ਹਾਂ ਰਹੋ ਸਿਹਤਮੰਦ

On Punjab

Online Study : ਆਨਲਾਈਨ ਪੜ੍ਹਾਈ ਫ਼ਾਇਦੇ ਨਾਲ ਮੁਸੀਬਤਾਂ ਲਿਆਈ

On Punjab

ਕੁਝ ਫੂਡ ਅਜਿਹੇ ਹੁੰਦ ਹਨ ਜਿਨ੍ਹਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ ਤੇ ਬਹੁਤ ਸਾਵਧਾਨੀ ਨਾਲ ਸਟੋਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਭੋਜਨ ਖਰਾਬ ਨਹੀਂ ਹੁੰਦੇ। 1. ਚਿੱਟੇ ਕੱਚੇ ਚਾਵਲ: ਚਾਵਲ ਇੱਕ ਅਜਿਹਾ ਭੋਜਨ ਹੈ ਜੋ ਲੰਬੇ ਸਮੇਂ ਤੱਕ ਚੱਲਦਾ ਹੈ ਤੇ ਖਰਾਬ ਨਹੀਂ ਹੁੰਦਾ। ਚਿੱਟੇ ਚਾਵਲ ਤੀਹ ਸਾਲਾਂ ਤੱਕ ਖਰਾਬ ਨਹੀਂ ਹੁੰਦੇ ਜੇ ਇਸ ਨੂੰ ਆਕਸੀਜਨ ਰਹਿਤ ਡੱਬੇ ‘ਚ ਰੱਖਿਆ ਜਾਂਦਾ ਹੈ। 40 ਡਿਗਰੀ ਤੋਂ ਘੱਟ ਤਾਪਮਾਨ ‘ਤੇ ਚਿੱਟੇ ਚਾਵਲ ਖਰਾਬ ਨਹੀਂ ਹੁੰਦੇ। 2. ਮਿਲਕ ਪਾਊਡਰ: ਮਿਲਕ ਪਾਊਡਰ ਜਾਂ ਸੁੱਕਾ ਦੁੱਧ ਡੇਅਰੀ ਉਤਪਾਦ ਹੈ। ਇਹ ਦੁੱਧ ਦੀ ਭਾਫ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਮਿਲਕ ਪਾਊਡਰ ਤਰਲ ਦੁੱਧ ਨਾਲੋਂ ਜ਼ਿਆਦਾ ਸਮਾਂ ਖਰਾਬ ਨਹੀਂ ਹੁੰਦਾ ਤੇ ਫਰਿੱਜ ‘ਚ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। 3. ਸੁੱਕੇ ਬੀਨਜ਼: ਰਾਜਮਾ, ਮਟਰ ਤੇ ਸੋਇਆਬੀਨ ਆਦਿ ਖਾਣਾ ਬਣਾਉਣ ਤੋਂ ਬਾਅਦ ਬਹੁਤ ਸੁਆਦੀ ਹੁੰਦੇ ਹਨ। ਇਹ ਜਲਦੀ ਖਰਾਬ ਨਹੀਂ ਹੁੰਦੇ। ਤੁਸੀਂ ਪੱਕੀਆਂ ਸੁੱਕੀਆਂ ਫਲੀਆਂ ਨੂੰ ਖਰਾਬ ਹੋਣ ਤੋਂ ਵੀ ਬਚਾ ਸਕਦੇ ਹੋ ਤੇ ਜ਼ਿਆਦਾਤਰ ਚਿਕਨ ਦੇ ਪਕਵਾਨਾਂ ਤੇ ਸਲਾਦ ਵਿੱਚ ਵਰਤੇ ਜਾਂਦੇ ਹਨ। 4. ਸੋਇਆ ਸਾਸ: ਸੋਇਆ ਸਾਸ ਜ਼ਿਆਦਾਤਰ ਚੀਨੀ ਪਕਵਾਨਾਂ ‘ਚ ਵਰਤੀ ਜਾਂਦੀ ਹੈ। ਸੋਇਆ ਸਾਸ ਦੀ ਇੱਕ ਬੋਤਲ ਸਾਲਾਂ ਤੱਕ ਖਰਾਬ ਨਹੀਂ ਹੁੰਦੀ ਜੇ ਇਸ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ। ਤਰੀਕੇ ਨਾਲ, ਸੋਇਆ ਸਾਸ ਦੀ ਵਰਤੋਂ ਹਰ ਤਰ੍ਹਾਂ ਦੇ ਪਕਵਾਨਾਂ ‘ਚ ਕੀਤੀ ਜਾਂਦੀ ਹੈ, ਇਸ ਲਈ ਇਸ ਨੂੰ ਲੰਬੇ ਸਮੇਂ ਲਈ ਫਰਿੱਜ ‘ਚ ਰੱਖਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਜਲਦੀ ਖਤਮ ਹੋ ਜਾਂਦੀ ਹੈ। 6. ਸ਼ਹਿਦ: ਸ਼ਹਿਦ ਕੁਦਰਤੀ ਉਤਪਾਦ ਹੈ ਤੇ ਖਰਾਬ ਨਹੀਂ ਹੁੰਦਾ। ਸ਼ਹਿਦ ਇਕਲੌਤਾ ਭੋਜਨ ਹੈ ਜੋ ਚਿਰ ਸਥਾਈ ਹੁੰਦਾ ਹੈ ਕਿਉਂਕਿ ਮਧੂ ਮੱਖੀਆਂ ਦੀ ਵਰਤੋਂ ਸ਼ਹਿਦ ਦੀ ਪ੍ਰੋਸੈਸਿੰਗ ‘ਚ ਕੀਤੀ ਜਾਂਦੀ ਹੈ ਤੇ ਇਹ ਲੰਬੇ ਸਮੇਂ ਲਈ ਖਰਾਬ ਨਹੀਂ ਹੁੰਦੀ। 7. ਸ਼ੂਗਰ: ਸ਼ੂਗਰ ਖਰਾਬ ਨਹੀਂ ਹੁੰਦੀ ਕਿਉਂਕਿ ਇਹ ਬੈਕਟਰੀਆ ਮੁਕਤ ਹੈ ਤੇ ਬੈਕਟਰੀਆ ਨੂੰ ਵਧਣ ਨਹੀਂ ਦਿੰਦੀ ਪਰ ਖੰਡ ਨੂੰ ਸਾਫ ਤੇ ਤਾਜ਼ਾ ਰੱਖਣਾ ਇੱਕ ਮੁਸ਼ਕਲ ਕੰਮ ਹੈ ਤੇ ਇਸ ਨੂੰ ਸਖਤ ਹੋਣ ਤੋਂ ਪਰਹੇਜ਼ ਕਰਨ ਦੀ ਲੋੜ ਹੁੰਦੀ ਹੈ। ਇਸ ਲਈ, ਚੀਨੀ ਨੂੰ ਇੱਕ ਬਕਸੇ ‘ਚ ਸਟੋਰ ਕਰਨਾ ਚਾਹੀਦਾ ਹੈ ਜਿਸ ‘ਚ ਹਵਾ ਦਾ ਪ੍ਰਵੇਸ਼ ਨਹੀਂ ਹੁੰਦਾ। 8. ਸਿਰਕੇ: ਵਿਨੇਗਰ ਦੀ ਵਰਤੋਂ ਲੰਬੇ ਸਮੇਂ ਤੱਕ ਆਚਾਰ ਤੋਂ ਲੈ ਕੇ ਅੰਡਿਆਂ ਤੱਕ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਇਸ ਲਈ, ਇਹ ਖੁਦ ਕਈ ਸਾਲਾਂ ਤੋਂ ਖਰਾਬ ਹੋਣ ਤੋਂ ਬਿਨਾਂ ਬਿਲਕੁਲ ਸੁਰੱਖਿਅਤ ਹੈ।

On Punjab