69.71 F
New York, US
September 22, 2026
PreetNama
ਸਮਾਜ/Social

ਚੀਨ: ਕੋਲੇ ਦੀ ਖਾਨ ‘ਚ ਧਮਾਕਾ, 14 ਲੋਕਾਂ ਦੀ ਮੌਤ

China coal mine explosion: ਦੱਖਣੀ-ਪੱਛਮੀ ਚੀਨ ਦੇ ਗੁਇਝੌ ਸੂਬੇ ਵਿੱਚ ਮੰਗਲਵਾਰ ਨੂੰ ਇੱਕ ਕੋਲਾ ਖਾਨ ਵਿੱਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਮੰਗਲਵਾਰ ਸਵੇਰੇ ਤਕਰੀਬਨ 1.30 ਵਜੇ ਆਨਲੋਂਗ ਕਾਊਂਟੀ ਵਿੱਚ ਵਾਪਰਿਆ ।

ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਇਹ ਹਾਦਸਾ ਵਾਪਰਿਆ ,ਉਸ ਸਮੇਂ ਉੱਥੇ 23 ਵਰਕਰ ਕੰਮ ਕਰ ਰਹੇ ਸਨ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਰੈਸਕਿਊ ਦੌਰਾਨ 7 ਵਰਕਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਤੇ ਹੋਰ ਵਰਕਰਾਂ ਦੀ ਭਾਲ ਕੀਤੀ ਜਾ ਰਹੀ ਹੈ ।

ਦੱਸ ਦੇਈਏ ਕਿ ਇਸ ਹਾਦਸੇ ਤੋਂ ਬਾਅਦ ਹਾਲੇ ਵੀ ਮਲਬੇ ਹੇਠ ਕਈ ਲੋਕ ਫਸੇ ਹੋਏ ਹਨ । ਇਸ ਤੋਂ ਪਹਿਲਾਂ ਵੀ ਚੀਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ । ਕਈ ਵਾਰ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਵੀ ਅਜਿਹੇ ਹਾਦਸੇ ਵਾਪਰਦੇ ਹਨ ।

Related posts

ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾਂ ‘ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ

On Punjab

Supreme Court ਵੱਲੋਂ 1967 ਦਾ ਫੈਸਲਾ ਰੱਦ, Aligarh Muslim University ਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾ

On Punjab

CM ਮਾਨ ਨੂੰ ਵੱਡੀ ਰਾਹਤ; ਸੁਪਰੀਮ ਕੋਰਟ ਦਾ FIR ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ ‘ਚ ਦਖ਼ਲ ਤੋਂ ਇਨਕਾਰ

On Punjab