71.6 F
New York, US
September 16, 2026
PreetNama
ਸਿਹਤ/Health

ਚਾਹ ਪੀਣ ਵਾਲੇ ਖ਼ਬਰਦਾਰ! ਤੁਹਾਡੇ ਅੰਦਰ ਜਾ ਰਹੇ ਅਰਬਾਂ ਪਲਾਸਟਿਕ ਦੇ ਕਣ

ਓਟਾਵਾ: ਇੱਕ ਹਾਲ ਹੀ ‘ਚ ਹੋਈ ਖੋਜ ‘ਚ ਖੁਲਾਸਾ ਹੋਇਆ ਹੈ ਕਿ ਟੀ ਬੈਗ ਚਾਹ ਨਾਲ ਤੁਸੀਂ ਅਰਬਾਂ ਛੋਟੇ-ਛੋਟੇ ਪਲਾਸਟਿਕ ਦੇ ਕਣ ਪੀਂਦੇ ਹੋ ਜੋ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੈ। ਇਹ ਖੁਲਾਸਾ ਮੈਕਗਿਲ ਯੂਨੀਵਰਸਿਟੀ ‘ਚ ਕੈਨੇਡਾ ਦੇ ਖੋਜੀਆਂ ਦੇ ਇੱਕ ਗਰੁੱਪ ਨੇ ਕੀਤਾ। ਜਦਕਿ ਆਮ ਤੌਰ ‘ਤੇ ਟੀ-ਬੈਗ ਪੇਪਰ ਦੇ ਬਣੇ ਹੁੰਦੇ ਹਨ।

ਕਈ ਚਾਹ ਦੇ ਬ੍ਰੈਂਡ ਪਲਾਸਟਿਕ ਦੇ ਬਣੇ ਟੀ-ਬੈਗ ਦਾ ਵੀ ਇਸਤੇਮਾਲ ਕਰਦੇ ਹਨ ਜੋ ਆਮ ਤੌਰ ‘ਤੇ ਸਾਡੇ ਲਈ ਬਿਲਕੁਲ ਸਹੀ ਨਹੀਂ। ਖੋਜਕਰਤਾ ਇਹ ਪਤਾ ਲਾਉਣਾ ਚਾਹੁੰਦੇ ਸੀ ਕਿ ਗਰਮ ਹੋਣ ‘ਤੇ ਟੀ-ਬੈਗ ਕਿੰਨਾ ਮਾਈਕ੍ਰੋ-ਪਲਾਸਟਿਕ ਛੱਡਦੇ ਹਨ।

ਇਸ ਲਈ ਉਨ੍ਹਾਂ ਨੇ ਚਾਰ ਵੱਖ-ਵੱਖ ਟੀ-ਬੈਗ ਖਰੀਦੇ ਤੇ ਉਨ੍ਹਾਂ ਨੂੰ 95 ਡਿਗਰੀ ਸੈਲਸੀਅਸ ‘ਤੇ ਪਾਣੀ ਦੇ ਕੰਟੇਨਰ ‘ਚ ਗਰਮ ਕੀਤਾ। ਬਾਅਦ ‘ਚ ਇਨ੍ਹਾਂ ਨੂੰ ਇਲੈਕਟ੍ਰੋਨਿਕ ਮਾਈਕ੍ਰੋਸਕੋਪ ਨਾਲ ਵੇਖਿਆ ਤਾਂ ਇੱਕ ਟੀ ਬੈਗ 11.6 ਬਿਲੀਅਨ ਮਾਈਕ੍ਰੋਪਲਾਸਟਿਕ ਦੇ ਟੁਕੜੇ ਤੇ 3.1 ਬਿਲੀਅਨ ਨੈਨੋ ਪਲਾਸਟਿਕ ਦੇ ਕਣ ਛੱਡਦੇ ਹਨ।

ਇਸ ਦੇ ਨਾਲ ਹੀ ਜਾਂਚਕਰਤਾ ਇਹ ਵੀ ਵੇਖਣਾ ਚਾਹੁੰਦੇ ਸੀ ਕਿ ਅਜਿਹੀ ਚਾਹ ਦਾ ਕੀ ਨੁਕਸਾਨ ਹੈ। ਜਦਕਿ ਜਾਂਚ ਤੋਂ ਬਾਅਦ ਖੋਜੀਆਂ ਨੇ ਕਿਹਾ ਕਿ ਇਸ ਜਾਂਚ ‘ਚ ਅਜਿਹੀ ਕੋਈ ਗੰਭੀਰ ਗੱਲ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਟੀਬੈਗ ਦਾ ਇਸਤੇਮਾਲ ਕਰਦੇ ਹੋ ਤਾਂ ਉਸ ਲਈ ਤੁਸੀਂ ਛਾਣਨੀ ਦਾ ਇਸਤੇਲਮਾਲ ਕਰ ਸਕਦੇ ਹੋ।

Related posts

Green tea ਦੇ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ

On Punjab

ਹੋ ਸਕਦਾ ਹੈ ਕਦੇ ਵੀ ਨਾ ਮਿਲੇ ਕੋਰੋਨਾ ਵੈਕਸੀਨ! WHO ਦੀ ਡਰਾਵਣੀ ਚੇਤਾਵਨੀ ਜਾਰੀ

On Punjab

MDH ਵਾਲੇ ਧਰਮਪਾਲ ਗੁਲਾਟੀ ਦਾ ਕਾਰ ਕੁਲੈਕਸ਼ਨ ਦੇਖ ਕੇ ਚੰਗੇ-ਭਲਿਆਂ ਦੇ ਉੱਡ ਜਾਂਦੇ ਸੀ ਹੋਸ਼, 98 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

On Punjab