PreetNama
ਖਬਰਾਂ/News

ਘਨੌਲੀ ਨੇੜੇ ਸਕੂਟਰੀ ਨੂੰ ਅੱਗ ਲੱਗੀ; ਵਾਲ-ਵਾਲ ਬਚਿਆ ਚਾਲਕ

ਘਨੌਲੀ-ਇੱਥੇ ਅੱਜ ਘਨੌਲੀ ਨੇੜੇ ਐੱਸਵਾਈਐੱਲ ਨਹਿਰ ਕਿਨਾਰੇ ਇੱਕ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ। ਸਕੂਟਰੀ ਦੇ ਮਾਲਕ ਛੱਜੂ ਰਾਮ ਨੇ ਦੱਸਿਆ ਕਿ ਉਹ ਆਪਣੇ ਪਿੰਡ ਘਨੌਲੀ ਤੋਂ ਡੰਗੌਲੀ ਸਥਿਤ ਭੱਠੇ ਤੋਂ ਇੱਟਾਂ ਖਰੀਦਣ ਲਈ ਜਾ ਰਿਹਾ ਸੀ। ਜਦੋਂ ਉਹ ਪਿੰਡ ਮਕੌੜੀ ਨੇੜੇ ਐੱਸਵਾਈਐੱਲ ਨਹਿਰ ਕੋਲ ਪੁੱਜਿਆ ਤਾਂ ਉਸ ਦੀ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ।

ਛੱਜੂ ਰਾਮ ਨੇ ਦੱਸਿਆ ਕਿ ਉਸ ਨੇ ਮਿੱਟੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ’ਤੇ ਕਾਬੂ ਨਾ ਪਾਇਆ ਜਾ ਸਕਿਆ ਅਤੇ ਦੇਖਦਿਆਂ ਹੀ ਦੇਖਦਿਆਂ ਸਕੂਟਰੀ ਸੜ ਕੇ ਸਵਾਹ ਹੋ ਗਈ।

Related posts

ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

On Punjab

ਲੁਧਿਆਣਾ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ

On Punjab

ਸਰਕਾਰੀ ਬੱਸਾਂ ‘ਤੇ ਸੰਤ ਭਿੰਡਰਾਂਵਾਲੇ ਤੇ ਭਾਈ ਹਵਾਰਾ ਦੀ ਤਸਵੀਰ ਨਾ ਉਤਾਰਨ ਦੀ ਕੀਤੀ ਅਪੀਲ : ਧਾਮੀ

On Punjab