76.75 F
New York, US
April 17, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਿਆਨੀ ਜੈਲ ਸਿੰਘ ਬਾਰੇ ਟਿੱਪਣੀ ’ਤੇ ਮੁਆਫੀ ਮੰਗੇ ਰਾਜਾ ਵੜਿੰਗ: ਸਪੀਕਰ ਸੰਧਵਾਂ

ਕੋਟਕਪੂਰਾ- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਕਾਂਗਰਸੀ ਆਗੂ ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਗਿਆਨੀ ਜੈਲ ਸਿੰਘ ਬਾਰੇ ਟਿੱਪਣੀ ਕਰਕੇ ਇੱਕ ਹੋਰ ਵਿਵਾਦ ਸਹੇੜ ਲਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਗਿਆਨੀ ਜ਼ੈਲ ਸਿੰਘ ਦੇ ਰਿਸ਼ਤੇਦਾਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਟਿੱਪਣੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਤਰੁੰਤ ਮਾਫੀ ਮੰਗਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਬੂਟਾ ਸਿੰਘ ਵਾਲੇ ਮਾਮਲੇ ਵਿੱਚ ਮੁਆਫੀ ਮੰਗਦਿਆਂ ਗਿਆਨੀ ਜੈਲ ਸਿੰਘ ਨੂੰ ਪਾਠੀ ਅਤੇ ਰਾਗੀ ਕਹਿਕੇ ਪਾਠੀਆਂ ਅਤੇ ਗ੍ਰੰਥੀਆਂ ਦੀ ਸੇਵਾ ਨੂੰ ਤੁੱਥ ਸੇਵਾ ਬਣਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਇਸ ਤਰ੍ਹਾਂ ਦੀ ਹੋਛੀ ਬਿਆਨਬਾਜੀ ਕਰਨ ਤੋਂ ਗੁਰੇਜ਼ ਕਰਦਿਆਂ ਤਰੁੰਤ ਪਾਠੀ ਅਤੇ ਗ੍ਰੰਥੀ ਭਾਈਚਾਰੇ ਤੋਂ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖ ਜਗਤ ਵਿੱਚ ਪਾਠੀ ਸਿੰਘਾਂ ਦਾ ਬੜਾ ਵੱਡਾ ਰੁਤਬਾ ਹੈ ਅਤੇ ਇਨ੍ਹਾਂ ਨੂੰ ਗੁਰੂ ਦੇ ਵਜ਼ੀਰਾਂ ਦਾ ਰੁਤਬਾ ਹਾਸਲ ਹੈ। ਉਨ੍ਹਾਂ ਕਿਹਾ ਕਿ ਗੁਰੂ ਦੇ ਵਜ਼ੀਰਾਂ ਦੇ ਰੁਤਬੇ ਅੱਗੇ ਦੁਨਿਆਈ ਵਜ਼ੀਰਾਂ ਦਾ ਰੁਤਬਾ ਤੁੱਥ ਦੇ ਬਰਾਬਰ ਹੈ।

Related posts

ਮਹਿਲਾ ਕਿ੍ਰਕਟ: ਭਾਰਤੀ ਟੀਮ ਦੀਆਂ ਨਜ਼ਰਾਂ ਲੜੀ ਜਿੱਤਣ ’ਤੇ

On Punjab

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਲੱਗੇ ਲੰਬੇ ਜਾਮ, ਪੁਲਿਸ ਦੇ ਬਦਲਵੇਂ ਰਸਤਿਆਂ ਦੇ ਪ੍ਰਬੰਧ ਨਹੀਂ ਹੋ ਸਕੇ ਲਾਗੂ

On Punjab

ਚੰਡੀਗੜ੍ਹ ‘ਚ GST ਕੌਂਸਲ ਦੀ 47ਵੀਂ ਬੈਠਕ ਸ਼ੁਰੂ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰ ਰਹੀ ਹੈ ਪ੍ਰਧਾਨਗੀ

On Punjab