PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਾਇਕ ਗੁਰੂ ਰੰਧਾਵਾ ਦੇ ਜਿੰਮ ’ਤੇ ਫਾਇਰਿੰਗ; ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਨਵੀਂ ਦਿੱਲੀ-  ਦਿੱਲੀ ਦੇ ਪੱਛਮ ਵਿਹਾਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਵੀਰਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ‘24HS ਫਿਟਨੈੱਸ’ ਜਿੰਮ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨਕਾਬਪੋਸ਼ ਹਮਲਾਵਰਾਂ ਨੇ ਜਿੰਮ ਦੇ ਸ਼ੀਸ਼ੇ ਵਾਲੇ ਫਰੰਟ ’ਤੇ ਕਈ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਹਮਲੇ ਤੋਂ ਤੁਰੰਤ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਅਤੇ ਇੱਕ ਕਥਿਤ ਆਡੀਓ ਕਲਿੱਪ ਰਾਹੀਂ ਇਸ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਦਾ ਕਹਿਣਾ ਹੈ ਕਿ ਗੁਰੂ ਰੰਧਾਵਾ ਦੀ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨਾਲ ਵਧਦੀ ਨੇੜਤਾ ਕਾਰਨ ਇਹ ਕਾਰਵਾਈ ਕੀਤੀ ਗਈ ਹੈ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਪੋਸਟ ਕਥਿਤ ਤੌਰ ’ਤੇ ਬਿਸ਼ਨੋਈ ਗੈਂਗ ਦੇ ਮੈਂਬਰਾਂ  ਆਰਜ਼ੂ ਬਿਸ਼ਨੋਈ ਅਤੇ ਹਰੀ ਬਾਕਸਰ ਵੱਲੋਂ ਪਾਈ ਗਈ ਦੱਸੀ ਜਾ ਰਹੀ ਹੈ। ਵਾਇਰਲ ਆਡੀਓ ਵਿੱਚ ਗੈਂਗ ਦੇ ਇੱਕ ਕਥਿਤ ਮੈਂਬਰ ਨੇ ਗੁਰੂ ਰੰਧਾਵਾ ਨੂੰ ਸਲਮਾਨ ਖ਼ਾਨ ਦਾ ਕਰੀਬੀ ਹੋਣ ਦੇ ਨਤੀਜੇ ਭੁਗਤਣ ਦੀ ਧਮਕੀ ਦਿੰਦਿਆਂ ਕਿਹਾ ਕਿ ਇਹ ਹਮਲਾ ਤਾਂ ‘ਸਿਰਫ਼ ਇੱਕ ਟ੍ਰੇਲਰ’ ਸੀ। ਦੂਜੇ ਪਾਸੇ, ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਇਸ ਆਡੀਓ ਕਲਿੱਪ ਅਤੇ ਸੋਸ਼ਲ ਮੀਡੀਆ ਪੋਸਟ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਇਸ ਪੂਰੇ ਘਟਨਾਕ੍ਰਮ ’ਤੇ ਗਾਇਕ ਗੁਰੂ ਰੰਧਾਵਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ।

ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਘਰ ਵੀ ਹੋਈ ਸੀ ਫਾਇਰਿੰਗ- ਜ਼ਿਕਰਯੋਗ ਹੈ ਕਿ ਬਿਸ਼ਨੋਈ ਗੈਂਗ ਵੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕਰੀਬ ਇੱਕ ਮਹੀਨਾ ਪਹਿਲਾਂ ਹਰਿਆਣਾ ਦੇ ਕਰਨਾਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕੰਗ ਦੇ ਘਰ ਦੇ ਬਾਹਰ ਵੀ ਗੋਲੀਬਾਰੀ ਕੀਤੀ ਗਈ ਸੀ। ਉਸ ਵੇਲੇ ਗੈਂਗ ਨੇ ਦੋਸਾਂਝ ਦੀ ਟੀਮ ਦੇ ਇੱਕ ਮੈਂਬਰ ’ਤੇ ਆਸਟ੍ਰੇਲੀਆ ਟੂਰ ਦੌਰਾਨ ਮਹਿਲਾਵਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲਾਉਂਦਿਆਂ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਵੱਲੋਂ ਹੁਣ ਇਨ੍ਹਾਂ ਦੋਵਾਂ ਮਾਮਲਿਆਂ ਦੇ ਆਪਸੀ ਤਾਰ ਜੋੜ ਕੇ ਦੇਖੇ ਜਾ ਰਹੇ ਹਨ।

Related posts

ਮਾਨਸਾ ‘ਚ ਗੈਂਗਸਟਰ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ, ਇਸ ਲਈ ਮੋਹਾਲੀ CIA ‘ਚ ਹੋ ਰਹੀ ਪੁੱਛਗਿੱਛ, ਪੁਲਿਸ ਛਾਉਣੀ ‘ਚ ਤਬਦੀਲ ਹੋਇਆ ਖਰੜ

On Punjab

ਕੀ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਹੈ ਤਾਨਾਸ਼ਾਹ ਕਿਮ? ਕੋਰੀਆ ਦੀ ਸਰਹੱਦ ‘ਤੇ ਹਲਚਲ ਸ਼ੁਰੂ

On Punjab

DECODE PUNJAB: ‘Wheat-paddy cycle suits Centre, wants Punjab to continue with it’

On Punjab