PreetNama
ਸਮਾਜ/Social

ਗਰਲਫ੍ਰੈਂਡ ਨੂੰ ਮਿਲਣ ਪਹੁੰਚੇ ਥਾਣੇਦਾਰ ਨੂੰ ਪਿੰਡ ਵਾਲਿਆਂ ਨੇ ਬਣਾਇਆ ਬੰਦੀ, ਇਸ ਸ਼ਰਤ ‘ਤੇ ਕੀਤਾ ਰਿਹਾਅ

ਸਮਸਤੀਪੁਰ: ਬਿਹਾਰ ਦੇ ਸਮਸਤੀਪੁਰ ਤੋਂ ਝਾਰਖੰਡ ਵਿੱਚ ਕਾਰਜਕਾਰੀ ਥਾਣੇਦਾਰ ਨੂੰ ਬੰਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਆਇਆ ਸੀ ਇਸ ਦੌਰਾਨ ਪਿੰਡ ਦੇ ਲੋਕਾਂ ਨੇ ਉਸ ਨੂੰ ਬੰਧੀ ਬਣਾ ਲਿਆ। ਹਾਲਾਂਕਿ, ਕਾਫ਼ੀ ਹੰਗਾਮੇ ਤੋਂ ਬਾਅਦ ਪ੍ਰੇਮੀ ਥਾਣੇਦਾਰ ਪ੍ਰੇਮਿਕਾ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸ ਨੂੰ ਰਿਹਾ ਕਰ ਦਿੱਤਾ। ਹੁਣ ਦੋਵੇਂ 10 ਦਸੰਬਰ ਨੂੰ ਧੂਮਧਾਮ ਨਾਲ ਵਿਆਹ ਕਰਾਉਣਗੇ। ਮਾਮਲਾ ਜ਼ਿਲ੍ਹੇ ਦੇ ਵਿਭੂਤੀਪੁਰ ਥਾਣਾ ਖੇਤਰ ਦਾ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਲੜਕੀ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਪ੍ਰੇਮਿਕਾ ਨੂੰ ਮਿਲਣ ਆਏ ਥਾਣੇਦਾਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਨੂੰ ਬੰਧੀ ਬਣਾ ਲਿਆ। ਮਾਮਲੇ ਦੀ ਜਾਣਕਾਰੀ ਉਸ ਵੱਲੋਂ ਆਪਣੇ ਪਰਿਵਾਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣੇਦਾਰ ਦਾ ਪਰਿਵਾਰ ਸਥਾਨਕ ਥਾਣੇ ਪਹੁੰਚਿਆ। ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ।ਲੜਕੀ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਥਾਣੇਦਾਰ ‘ਤੇ ਵਿਆਹ ਦਾ ਦਬਾਅ ਬਣਾ ਰਹੇ ਸੀ। ਇਹ ਹਾਈ ਵੋਲਟੇਜ ਡਰਾਮਾ ਸਾਰੀ ਰਾਤ ਜਾਰੀ ਰਿਹਾ। ਬਾਅਦ ਵਿੱਚ ਪ੍ਰੇਮੀ ਵਲੋਂ ਵਿਆਹ ਦੀ ਸਹਿਮਤੀ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਦੋਵਾਂ ਵਿਚਾਲੇ ਪ੍ਰੇਮ ਸੰਬੰਧ ਸੀ। ਅਜਿਹੇ ‘ਚ ਸਮਾਜਿਕ ਤੌਰ ‘ਤੇ ਸਹਿਮਤੀ ਤੋਂ ਬਾਅਦ ਵਿਆਹ ਦੀ ਤਰੀਕ 10 ਦਸੰਬਰ ਨੂੰ ਤੈਅ ਕੀਤੀ ਗਈ ਹੈ ਪਰ ਕੋਈ ਵੀ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

Related posts

On Punjab

ਹਥਿਆਰਾਂ ਨਾਲ ਲੈਸ ਵਿਅਕਤੀਆਂ ਦੇ ਹਮਲੇ ’ਚ ਬਜ਼ੁਰਗ ਹਲਾਕ, ਚਾਰ ਜ਼ਖ਼ਮੀ

On Punjab

Google ਨੇ ਬਣਾਇਆ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜ੍ਹਨ ਵਾਲੀ ਮਹਿਲਾ ਦਾ Doodle

On Punjab