Google Doodle Celebrates Junko Tabei ਅੱਜ Google ਦਾ Doodle ਜਾਪਾਨੀ ਪਹਾੜੀ Junko Tabei ਦੇ 80 ਵੇਂ ਜਨਮਦਿਨ ‘ਤੇ ਬਣਾਇਆ ਗਿਆ ਹੈ। Junko Tabei ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਸੀ ਅਤੇ ਹਰ ਮਹਾਂਦੀਪ ਦੀਆਂ ਸਾਰੀਆਂ ਸੱਤ ਉੱਚੀਆਂ ਚੋਟੀਆਂ ‘ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਵੀ ਬਣੀ। ਉਸ ਦਾ ਜਨਮ 22 ਸਤੰਬਰ 1939 ਨੂੰ ਹੋਇਆ ਸੀਉਹ 16 ਮਈ, 1975 ਨੂੰ ਆਲ ਫੀਮੇਲ ਕਲਾਇੰਬਿੰਗ ਪਾਰਟੀ ਦੇ ਨੇਤਾ ਦੇ ਤੌਰ ‘ਤੇ ਐਵਰੈਸਟ ਦੀ ਚੋਟੀ ਪਹੁੰਚੀ ਸੀ। 1992 ਵਿੱਚ , ਉਹ ਸੇਵਨ ਸਮਿਟਸ ਨੂੰ ਪੂਰਾ ਕਰਣ ਵਾਲੀ ਪਹਿਲੀ ਮਹਿਲਾ ਬਣੀ, ਜੋ ਸੱਤ ਮਹਾਂਦੀਪਾਂ ਦੀ ਸਭ ਤੋਂ ਉੱਚੀ ਚੋਟੀ ‘ਤੇ ਪਹੁੰਚੀ ਅਤੇ 2016 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀਜੇਕਰ ਉਹ ਅੱਜ ਜਿਉਂਦੀ ਹੁੰਦੀ ਤਾਂ ਉਨ੍ਹਾਂ ਦਾ 80 ਵਾਂ ਜਨਮਦਿਨ ਹੁੰਦਾ। ਉਹ ਸੱਤ ਭੈਣਾਂ ‘ਚ ਪੰਜਵੇਂ ਨੰਬਰ ਦੀ ਸੀ। ਜਦੋਂ ਉਸ ਨੇ ਪਹਿਲੀ ਵਾਰ ਚੜ੍ਹਾਈ ਕੀਤੀ ਸੀ ਤੱਦ ਉਹ ਚੌਥੀ ਕਲਾਸ ਵਿੱਚ ਪੜ੍ਹਦੀ ਸੀ। ਇਹ ਚੜ੍ਹਾਈ ਉਸ ਨੇ ਆਪਣੀ ਟੀਚਰ ਨਾਲ ਕੀਤੀ ਸੀ।
previous post