PreetNama
ਖਾਸ-ਖਬਰਾਂ/Important News

ਗਣਤੰਤਰ ਦਿਵਸ ਦੇ ਇਤਿਹਾਸ ‘ਚ ਚੌਥੀ ਵਾਰ ਇਸ ਵਿਚ ਨਹੀਂ ਹੋਵੇਗਾ ਕੋਈ ਚੀਫ ਗੈਸਟ, ਜਾਣੋ ਪਹਿਲਾਂ ਕਦੋਂ ਹੋਇਆ ਹੈ ਅਜਿਹਾ

72ਵੇਂ ਗਣਤੰਤਰ ਦਿਵਸ (Republic Day) ਦੇ ਸਵਾਗਤ ਲਈ ਦੇਸ਼ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਦਿੱਲੀ ਦੇ ਰਾਜਪਥ ‘ਤੇ ਨਿਕਲਣ ਵਾਲੀ ਪਰੇਡ ‘ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਇਸ ਵਾਰ ਗਣਤੰਤਰ ਦਿਵਸ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਪੂਰਾ ਵਿਸ਼ਵ ਕੋਰੋਨਾ ਮਹਾਮਾਰੀ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਭਾਰਤ ਨੇ ਇਸ ਮਹਾਮਾਰੀ ‘ਤੇ ਕਾਫੀ ਹੱਦ ਤਕ ਕਾਬੂ ਪਾਉਣ ‘ਚ ਸਫ਼ਲਤਾ ਹਾਸਲ ਕੀਤੀ ਹੈ। ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇਸ ਦਿਵਸ ‘ਤੇ ਚੀਫ ਗੈਸਟ ਦਾ ਸੱਦਾ ਸਵੀਕਾਰ ਕਰਨ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਇਸ ਵਿਚ ਸ਼ਾਮਲ ਹੋਣ ‘ਚ ਅਸਮਰੱਥਾ ਪ੍ਰਗਟਾਈ ਸੀ। ਗਣਤੰਤਰ ਦਿਵਸ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਇਸ ਵਿਚ ਕੋਈ ਮਹਿਮਾਨ ਸ਼ਾਮਲ ਨਹੀਂ ਹੋ ਰਿਹਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਅਜਿਹਾ ਹੋਇਆ ਹੈ ਜਦੋਂ ਗਣਤੰਤਰ ਦਿਵਸ ਦੇ ਮੌਕੇ ‘ਤੇ ਕੋਈ ਮੁੱਖ ਮਹਿਮਾਨ ਸ਼ਾਮਲ ਨਹੀਂ ਹੋਇਆ ਸੀ। ਅਜਿਹਾ ਮੌਕਾ ਇਤਿਹਾਸ ਵਿਚ 1952, 1953 ਤੇ 1966 ‘ਚ ਆਇਆ ਸੀ। ਹਾਲਾਂਕਿ ਇਸ ਦੌਰਾਨ ਭਾਰਤ ਸਰਕਾਰ ਵੱਲੋਂ ਕਿਸੇ ਨੂੰ ਵੀ ਮੁੱਖ ਮਹਿਮਾਨ ਦੇ ਤੌਰ ‘ਤੇ ਇਸ ਵਿਚ ਸ਼ਾਮਲ ਹੋਣ ਦਾ ਸੱਦਾ ਨਹੀਂ ਦਿੱਤਾ ਗਿਆ ਸੀ। ਇਸ ਲਿਹਾਜ਼ ਨਾਲ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਕਿਸੇ ਨੂੰ ਸੱਦਾ ਦਿੱਤਾ ਤੇ ਸਵੀਕਾਰ ਕਰਨ ਤੋਂ ਬਾਅਦ ਵੀ ਇਸ ਦਿਵਸ ‘ਤੇ ਕੋਈ ਚੀਫ ਗੈਸਟ ਸ਼ਾਮਲ ਨਹੀਂ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਸਭ ਕੁਝ ਠੀਕ ਰਿਹਾ ਤਾਂ ਉਹ ਬਾਅਦ ਵਿਚ ਭਾਰਤ ਜ਼ਰੂਰ ਆਉਣਗੇ।

Related posts

Kidney Transplant: ਮਨੁੱਖੀ ਸਰੀਰ ‘ਚ ਸੂਰ ਦੀ ਕਿਡਨੀ ਦਾ ਸਫ਼ਲ ਟ੍ਰਾਂਸਪਲਾਂਟ, ਡਾਕਟਰਾਂ ਨੂੰ ਮਿਲੀ ਵੱਡੀ ਸਫ਼ਲਤਾ

On Punjab

ਪਾਕਿਸਤਾਨ ‘ਚ ਅਣਐਲਾਨਿਆ ਮਾਰਸ਼ਲ ਲਾਅ : ਲੋਕਤੰਤਰ ਸਮਰਥਕ

On Punjab

ਧਨਖੜ ਖ਼ਿਲਾਫ਼ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ ਰਾਜ ਸਭਾ ਦੇ ਉਪ ਚੇਅਰਮੈਨ ਵੱਲੋਂ ਖ਼ਾਰਜ

On Punjab