59.09 F
New York, US
May 21, 2024
PreetNama
ਰਾਜਨੀਤੀ/Politics

26 January : ਦੁਨੀਆ ’ਚ ਅਜਿਹੇ ਦੇਸ਼ ਜਿਨਾਂ ਕੋਲ ਨਹੀਂ ਹੈ ਕੋਈ ਲਿਖਤ ਸੰਵਿਧਾਨ, ਜਾਣੋ ਕੀ ਹੁੰਦਾ ਹੈ ਲਿਖਤ ਤੇ ਅਣ-ਲਿਖਤ ਸੰਵਿਧਾਨ ’ਚ ਅੰਤਰ

26 January ਨੂੰ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾਏਗਾ। ਭਾਰਤ ਦਾ ਸੰਵਿਧਾਨ ਭਾਰਤ ਦਾ ਸਰਵੋਤਮ ਵਿਧਾਨ ਹੈ ਜੋ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਸ ਹੋਇਆ ਅਤੇ 26 ਜਨਵਰੀ 1950 ਤੋਂ ਲਾਗੂ ਕੀਤਾ ਗਿਆ। ਇਸੀ ਕਾਰਨ 26 ਜਨਵਰੀ ਦਾ ਦਿਨ ਭਾਰਤ ’ਚ ਗਣਤੰਤਰ ਦਿਵਸ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਦੇਸ਼ ਨੂੰ ਆਪਣੇ ਸੰਵਿਧਾਨ ’ਤੇ ਮਾਣ ਰਹਿੰਦਾ ਹੈ। ਭਾਰਤ ਦਾ ਸੰਵਿਧਾਨ ਇਕ ਲਿਖਤ ਸੰਵਿਧਾਨ ਹੈ। ਦੁਨੀਆ ’ਚ ਅਜਿਹੇ ਵੀ ਦੇਸ਼ ਹਨ, ਜਿਨ੍ਹਾਂ ਕੋਲ ਆਪਣਾ ਲਿਖਤ ਸੰਵਿਧਾਨ ਨਹੀਂ ਹੈ। ਉਨ੍ਹਾਂ ਦਾ ਸਾਸ਼ਨ ਕਿਸੇ ਹੋਰ ਆਧਾਰ ’ਤੇ ਚੱਲਦਾ ਹੈ। ਇਥੇ ਅਸੀਂ ਤੁਹਾਨੂੰ ਦੱਸਦੇ ਹਾਂ ਦੁਨੀਆ ’ਚ ਅਜਿਹੇ ਕਿਹੜੇ ਦੇਸ਼ ਹਨ, ਜਿਨ੍ਹਾਂ ਦਾ ਕੋਈ ਲਿਖਤ ਸੰਵਿਧਾਨ ਨਹੀਂ ਹੈ ਅਤੇ ਉਹ ਕਿਸ ਤਰ੍ਹਾਂ ਆਪਣੇ ਦੇਸ਼ ਦੀ ਸਾਸ਼ਨ ਵਿਵਸਥਾ ਨੂੰ ਚਲਾਉਂਦੇ ਹਨ।
ਇਥੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਗਲੈਂਡ ਕੋਲ ਆਪਣਾ ਕੋਈ ਲਿਖਤ ਸੰਵਿਧਾਨ ਨਹੀਂ ਹੈ। ਇਥੇ ਪਹਿਲਾਂ ਤੋਂ ਕੁਝ ਨਿਯਮ ਬਣੇ ਹੋਏ ਹਨ, ਜਿਨ੍ਹਾਂ ਦੁਆਰਾ ਸ਼ਾਸਨ ਕੀਤਾ ਜਾ ਰਿਹਾ ਹੈ। ਇੰਗਲੈਂਡ ਦੇ ਕਾਨੂੰਨ ਨੂੰ ਸਮਾਂ ਤੇ ਸਥਿਤੀ ਅਨੁਸਾਰ ਬਦਲਿਆ ਜਾਂਦਾ ਹੈ।
ਕਈ ਅਰਬ ਦੇਸ਼ਾਂ ਕੋਲ ਵੀ ਆਪਣੇ ਲਿਖਤ ਸੰਵਿਧਾਨ ਨਹੀਂ ਹਨ। ਇਥੇ ਇਕ ਤਾਨਾਸ਼ਾਹੀ ਦੇ ਰੂਪ ’ਚ ਸ਼ਾਸਨ ਕੀਤਾ ਜਾਣਾ ਹੈ ਭਾਵ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਨੂੰ ਸ਼ਾਸਨ ਅਤੇ ਸੱਤਾ ਸੌਂਪੀ ਜਾਂਦੀ ਹੈ। ਸਾਊਦੀ ਅਰਬ ’ਚ ਕੁਰਾਨ ’ਚ ਲਿਖੀਆਂ ਗਈਆਂ ਗੱਲਾਂ ਨੂੰ ਹੀ ਸਰਵੋਤਮ ਮੰਨ ਕੇ ਫ਼ੈਸਲੇ ਲਏ ਜਾਂਦੇ ਹਨ।
ਇਜ਼ਰਾਈਲ ਅਤੇ ਨਿਊਜ਼ੀਲੈਂਡ ਦੇ ਕੋਲ ਵੀ ਨਹੀਂ ਹਨ ਲਿਖਤ ਸੰਵਿਧਾਨ
ਅਜਿਹਾ ਹੀ ਇਕ ਦੇਸ਼ ਹੈ ਇਜ਼ਰਾਈਲ ਜਿਸ ਕੋਲ ਆਪਣਾ ਲਿਖਤ ਸੰਵਿਧਾਨ ਨਹੀਂ ਹੈ। ਇਹ ਦੇਸ਼ ਭਾਰਤ ਦੇ ਆਜ਼ਾਦ ਹੋਣ ਦੇ ਇਕ ਸਾਲ ਬਾਅਦ ਭਾਵ 1948 ਨੂੰ ਆਜ਼ਾਦ ਹੋਇਆ ਸੀ। ਇਥੇ ਸੰਸਦ ’ਚ ਅਣ-ਲਿਖਤ ਸੰਵਿਧਾਨ ਨੂੰ ਮਾਨਤਾ ਪ੍ਰਾਪਤ ਹੈ, ਜਿਸ ਨਾਲ ਪੂਰੇ ਦੇਸ਼ ਦੀ ਸ਼ਾਸਨ ਵਿਵਸਥਾ ਚਲਾਈ ਜਾਂਦੀ ਹੈ।
ਖ਼ੂਬਸੂਰਤ ਟਾਪੂ ਦੇਸ਼ ਨਿਊਜ਼ੀਲੈਂਡ ਕੋਲ ਵੀ ਆਪਣਾ ਕੋਈ ਲਿਖਤ ਸੰਵਿਧਾਨ ਨਹੀਂ ਹੈ। ਇਥੇ ਅਣ-ਲਿਖਤ ਸੰਵਿਧਾਨ ਹੈ, ਜਿਸਦੇ ਆਧਾਰ ’ਤੇ ਇਥੋਂ ਦੀ ਨਿਆਂ ਤੇ ਪ੍ਰਸ਼ਾਸਨਿਕ ਵਿਵਸਥਾ ਚੱਲਦੀ ਹੈ।
ਜਾਣੋ ਕੀ ਹੁੰਦੇ ਹਨ ਲਿਖਤ ਤੇ ਅਣ-ਲਿਖਤ ਸੰਵਿਧਾਨ
– ਲਿਖਤ ਸੰਵਿਧਾਨ ਇਕ ਸੰਵਿਧਾਨ ਨਿਰਮਾਤਾ ਸਭਾ ਦੁਆਰਾ ਬਣਾਇਆ ਹੁੰਦਾ ਹੈ ਉਥੇ ਹੀ ਅਣ-ਲਿਖਤ ਸੰਵਿਧਾਨ ਰਿਵਾਇਤਾਂ, ਸਿਧਾਂਤਾਂ ਅਤੇ ਜ਼ਰੂਰਤਾਂ ਅਨੁਸਾਰ ਬਣਾਏ ਜਾਂਦੇ ਹਨ।
– ਲਿਖਤ ਸੰਵਿਧਾਨ ’ਚ ਨਿਆਂਪਾਲਿਕਾ, ਵਿਧਾਨਸਭਾ ਤੋਂ ਵੱਧ ਸ਼ਕਤੀਸ਼ਾਲੀ ਹੁੰਦੀ ਹੈ, ਕਾਰਜਕਾਰੀ ਦਾ ਸਥਾਨ ਉਸ ਤੋਂ ਬਾਅਦ ਹੁੰਦਾ ਹੈ, ਜਦਕਿ ਅਣ-ਲਿਖਤ ਸੰਵਿਧਾਨ ’ਚ ਵਿਧਾਨਸਭਾ ਨੂੰ ਸਰਵੋਤਮ ਸਥਾਨ ਦਿੱਤਾ ਜਾਂਦਾ ਹੈ ਤੇ ਫਿਰ ਨਿਆਂਪਾਲਿਕਾ ਅਤੇ ਉਸ ਤੋਂ ਬਾਅਦ ਕਾਰਜਕਾਰੀ ਹੁੰਦਾ ਹੈ।

Related posts

Delhi Coronavirus : ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਵੀ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਆਈਸੋਲੇਟ

On Punjab

PM Modi ਦਾ ਧੰਨਵਾਦ ਕਰਨ ਤੋਂ ਬਾਅਦ ਮੁੜ ਸੁਰਖੀਆਂ ‘ਚ ਆਏ ਸੀ ਕੈਨੇਡੀਅਨ ਕਾਰੋਬਾਰੀ ਰਿਪੁਦਮਨ ਮਲਿਕ, ਵਿਵਾਦਾਂ ਨਾਲ ਪੁਰਾਣਾ ਨਾਤਾ

On Punjab

ਕਸ਼ਮੀਰ ਫਾਈਲਜ਼ ਨੂੰ ਟੈਕਸ ਫਰੀ ਕਰਨ ‘ਤੇ ਆਇਆ ਅਰਵਿੰਦ ਕੇਜਰੀਵਾਲ ਦਾ ਬਿਆਨ

On Punjab