PreetNama
ਸਿਹਤ/Health

ਖੋਜ ‘ਚ ਹੋਇਆ ਖੁਲਾਸਾ, ਬੱਚਿਆਂ ‘ਚ ਨੀਂਦ ਦੀ ਕਮੀ ਦਾ ਇਹ ਹੈ ਮੁੱਖ ਕਾਰਨ ..

sleep deprivation in children: ਅੱਜ ਕੱਲ੍ਹ ਦੇ ਜਮਾਨੇ ‘ਚ ਹਰ ਕੋਈ ਮੋਬੀਇਲ ਇੰਟਰਨੇਟ ਦਾ ਮੁਰੀਦ ਹੈ। ਪਰ ਇਸਦੇ ਕਾਰਨ ਆਉਣ ਵਾਲਿਆਂ ਸਮਸਿਆਵਾਂ ਤੋਂ ਹਜੇ ਵੀ ਲੋਕ ਜਾਣੂ ਨਹੀਂ ਹਨ। ਇੱਕ ਤਾਜ਼ਾ ਅਧਿਐਨ ‘ਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ ਜਿਸ ‘ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਨੀਂਦ ਦੀ ਘਾਟ ਦਾ ਮੁੱਖ ਕਾਰਨ ਫੋਨ ਅਤੇ ਕਸਰਤ ਨਾ ਕਰਨਾ ਹੈ
ਦੱਸ ਦੇਈਏ ਕਿ ਸਟੈਥਕਲਾਈਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਇਹ ਅਧਿਐਨ ਕੀਤਾ ਗਿਆ। ਖੋਜਕਰਤਾ ਡਾ. ਕੈਥਰੀਨ ਹਿਲ ਮੁਤਾਬਕ 30,000 ਤੋਂ ਵੱਧ ਅਧਿਐਨਾਂ ਦੀ ਸਮੀਖਿਆ ‘ਚ ਸਾਹਮਣੇ ਆਇਆ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ 60,000 ਬੱਚਿਆਂ ‘ਚ ਨੀਂਦ ਨਾ ਆਉਣ ਦੀ ਸਮੱਸਿਆ ਪਾਈ ਗਈ ਜਿਸ ‘ਤੇ ਓਹਨਾ ਵੱਲੋਂ ਮਾਂ-ਪਿਓ ਨੂੰ ਸਮੱਸਿਆ ਨਾਲ ਜਲਦ ਤੋਂ ਜਲਦ ਨਜਿੱਠਣ ਦੀ ਸਲਾਹ ਦਿੱਤੀ।

ਉਹਨਾਂ ਦੇ ਅਧਿਐਨ ਦੌਰਾਨ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ‘ਚ ਖਰਾਬ ਨੀਂਦ ਦੀ ਸਮੱਸਿਆ ਦੇਖਣ ਨੂੰ ਮਿਲੀ। ਇਹ ਹੀ ਨਹੀਂ , ਬਾਹਰੀ ਖੇਡਾਂ ਨਾਲ ਉਨ੍ਹਾਂ ਵਿੱਚ ਚੰਗੀ ਨੀਂਦ ਲੈਣ ਦਾ ਮਜ਼ਬੂਤ ਸਬੰਧ ਵੀ ਵੇਖਣ ਨੂੰ ਮਿਲਿਆ। ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਫੋਨ-ਟੀਵੀ ‘ਤੇ ਵਧੇਰੇ ਸਮਾਂ ਸਿੱਧੇ ਤੌਰ ‘ਤੇ ਨੀਂਦ ‘ਤੇ ਪ੍ਰਭਾਵ ਪਾਉਂਦਾ ਹੈ।

Related posts

ਖੱਬੇ ਪਾਸੇ ਲੇਟ ਕੇ ਸੌਣ ਨਾਲ ਮਿਲਦੇ ਹਨ ਇਹ ਫਾਇਦੇAug 19, 2019 9:53 Am

On Punjab

ਟੀਕਾ ਨਾ ਲਗਵਾਉਣ ਵਾਲਿਆਂ ਲਈ ਜ਼ਿਆਦਾ ਘਾਤਕ ਹੋ ਸਕਦੈ ਕੋਰੋਨਾ, 11 ਗੁਣਾ ਜ਼ਿਆਦਾ ਹੋ ਸਕਦੈ ਮੌਤ ਦਾ ਖ਼ਤਰਾ

On Punjab

ਦੇਸ਼ ’ਚ ਬੀਤੇ 24 ਘੰਟੇ ’ਚ ਮਿਲੇ 10753 ਨਵੇਂ ਮਾਮਲੇ, ਕੋਰੋਨਾ ਦੇ ਸਰਗਰਮ ਮਾਮਲੇ 54 ਹਜ਼ਾਰ ਨੇੜੇ ਪੁੱਜੇ, 27 ਦੀ ਮੌਤ

On Punjab