PreetNama
ਫਿਲਮ-ਸੰਸਾਰ/Filmy

ਕੰਗਨਾ ਰਣੌਤ ਮੁੰਬਈ ਪਹੁੰਚੀ, ਹਵਾਈ ਅੱਡੇ ‘ਤੇ ਸਖਤ ਸੁਰੱਖਿਆ ਦੇ ਪ੍ਰਬੰਧ

ਮੁੰਬਈ: ਕੰਗਨਾ ਦਾ ਜਹਾਜ਼ ਮੁੰਬਈ ਏਅਰਪੋਰਟ ‘ਤੇ ਲੈਂਡ ਕਰ ਗਿਆ ਹੈ। ਕੁਝ ਸਮੇਂ ਬਾਅਦ ਕੰਗਣਾ ਬਾਹਰ ਆ ਜਾਵੇਗੀ। ਕੰਗਨਾ ਦੇ ਬਾਡੀ ਗਾਰਡ ਉਸ ਦੇ ਨਾਲ ਹਨ। ਏਅਰਪੋਰਟ ‘ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਦੱਸ ਦਈਏ ਕਿ ਅੱਜ ਸਵੇਰੇ ਬੀਐਮਸੀ ਵੱਲੋਂ ਕੀਤੀ ਗਈ ਕੰਗਨਾ ਦੇ ਦਫਤਰ ਦੀ ਤੋੜ-ਫੋੜ ਦੇ ਵਿਰੋਧ ਵਿੱਚ ਕਰਨੀ ਸੈਨਾ ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਕਾਰਕੁਨ ਹੁਣ ਉਸ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਮੁੰਬਈ ਏਅਰਪੋਰਟ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ‘ਤੇ “ਕਰਨੀ ਸੈਨਾ ਮੈਦਾਨ, ਕੰਗਨਾ ਤੁਹਾਡੇ ਸਨਮਾਨ ਵਿੱਚ” ਲਿਖਿਆ ਹੋਇਆ ਹੈ।ਕੰਗਨਾ ਦੇ ਦਫ਼ਤਰ ਨੂੰ ਬੀਐਮਸੀ ਵੱਲੋਂ ਢਾਹੇ ਜਾਣ ਦੀ ਕਾਰਵਾਈ ‘ਤੇ ਲੋਕਾਂ ਦੀਆਂ ਲਗਾਤਾਰ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਇਸ ਕੜੀ ਵਿੱਚ ਭਾਜਪਾ ਨੇਤਾ ਮਨੋਜ ਤਿਵਾੜੀ ਨੇ ਕਿਹਾ ਕਿ ਮੁੰਬਈ ਅੱਜ ਬਿਨਾਂ ਬਾਰਸ਼ ਦੇ ਰੋ ਰਿਹਾ ਹੈ। ਇਸ ਦੇ ਨਾਲ ਮਨੋਜ ਤਿਵਾੜੀ ਨੇ ਬੀਐਮਸੀ ਕਰਮਚਾਰੀਆਂ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਹਨ।

Related posts

ਅਗਸਤ ‘ਚ ਸ਼ੁਰੂ ਹੋਵੇਗੀ ਅਕਸ਼ੈ ਕੁਮਾਰ ਦੀ ਫਿਲਮ ‘ਬੈਲਬੋਟਮ’ ਦੀ ਸ਼ੂਟਿੰਗ

On Punjab

ਇਸ ਗੱਲ ਦਾ ਜ਼ਿੰਦਗੀ ਭਰ ਰਹੇਗਾ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਦੁੱਖ

On Punjab

ਐਵਾਰਡ ਫੰਕਸ਼ਨ ਵਿੱਚ ਸਾਰਾ-ਅਨੰਨਿਆ ਦਾ ਗਲੈਮਰਸ ਅੰਦਾਜ਼,ਰਣਵੀਰ-ਰਿਤਿਕ ਵੀ ਹੋਏ ਸ਼ਾਮਿਲ

On Punjab