ਮੁੰਬਈ: ਕੰਗਨਾ ਦਾ ਜਹਾਜ਼ ਮੁੰਬਈ ਏਅਰਪੋਰਟ ‘ਤੇ ਲੈਂਡ ਕਰ ਗਿਆ ਹੈ। ਕੁਝ ਸਮੇਂ ਬਾਅਦ ਕੰਗਣਾ ਬਾਹਰ ਆ ਜਾਵੇਗੀ। ਕੰਗਨਾ ਦੇ ਬਾਡੀ ਗਾਰਡ ਉਸ ਦੇ ਨਾਲ ਹਨ। ਏਅਰਪੋਰਟ ‘ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਦੱਸ ਦਈਏ ਕਿ ਅੱਜ ਸਵੇਰੇ ਬੀਐਮਸੀ ਵੱਲੋਂ ਕੀਤੀ ਗਈ ਕੰਗਨਾ ਦੇ ਦਫਤਰ ਦੀ ਤੋੜ-ਫੋੜ ਦੇ ਵਿਰੋਧ ਵਿੱਚ ਕਰਨੀ ਸੈਨਾ ਤੇ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਕਾਰਕੁਨ ਹੁਣ ਉਸ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਮੁੰਬਈ ਏਅਰਪੋਰਟ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ‘ਤੇ “ਕਰਨੀ ਸੈਨਾ ਮੈਦਾਨ, ਕੰਗਨਾ ਤੁਹਾਡੇ ਸਨਮਾਨ ਵਿੱਚ” ਲਿਖਿਆ ਹੋਇਆ ਹੈ।ਕੰਗਨਾ ਦੇ ਦਫ਼ਤਰ ਨੂੰ ਬੀਐਮਸੀ ਵੱਲੋਂ ਢਾਹੇ ਜਾਣ ਦੀ ਕਾਰਵਾਈ ‘ਤੇ ਲੋਕਾਂ ਦੀਆਂ ਲਗਾਤਾਰ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਇਸ ਕੜੀ ਵਿੱਚ ਭਾਜਪਾ ਨੇਤਾ ਮਨੋਜ ਤਿਵਾੜੀ ਨੇ ਕਿਹਾ ਕਿ ਮੁੰਬਈ ਅੱਜ ਬਿਨਾਂ ਬਾਰਸ਼ ਦੇ ਰੋ ਰਿਹਾ ਹੈ। ਇਸ ਦੇ ਨਾਲ ਮਨੋਜ ਤਿਵਾੜੀ ਨੇ ਬੀਐਮਸੀ ਕਰਮਚਾਰੀਆਂ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਹਨ।