61.74 F
New York, US
October 31, 2025
PreetNama
ਸਮਾਜ/Social

ਕੋਰੋਨਾ ਸੰਕਟ ਦੇ ਵਿਚਕਾਰ ਕੱਚੇ ਤੇਲ ਦੇ ਉਤਪਾਦਨ ‘ਚ ਕਟੌਤੀ ਕਰਨ ਲਈ ਸਹਿਮਤ ਹੋਏ OPEC ਤੇ ਰੂਸ

opec russia deal: ਕੱਚੇ ਤੇਲ ਦੇ ਚੋਟੀ ਦੇ ਉਤਪਾਦਕ ਦੇਸ਼ ਤੇਲ ਦੀਆ ਕੀਮਤਾਂ ਵਿੱਚ ਤੇਜ਼ੀ ਲਿਆਉਣ ਲਈ ਉਤਪਾਦਨ ‘ਚ ਕਟੌਤੀ ਕਰਨ ਲਈ ਸਹਿਮਤ ਹੋਏ ਹਨ। ਕੁਵੈਤ ਦੇ ਤੇਲ ਮੰਤਰੀ ਖਾਲਿਦ ਅਲ-ਫਦੇਲ ਨੇ ਐਤਵਾਰ ਨੂੰ ਟਵਿੱਟਰ ‘ਤੇ ਕਿਹਾ, “ਅਸੀਂ ਉਤਪਾਦਨ ‘ਚ ਕਟੌਤੀ ਲਈ ਇੱਕ ਸਮਝੌਤੇ ਦਾ ਐਲਾਨ ਕਰਦੇ ਹਾਂ। OPEC ਅਤੇ ਹੋਰ ਉਤਪਾਦਕ ਦੇਸ਼ 1 ਮਈ ਤੋਂ ਦਿਨ ਵਿੱਚ 10 ਮਿਲੀਅਨ ਬੈਰਲ ਉਤਪਾਦਨ ਘਟਾਉਣਗੇ।” ਅਧਿਕਾਰੀਆਂ ਨੇ ਕਿਹਾ ਕਿ ਪੈਟਰੋਲੀਅਮ ਐਕਸਪੋਰਟ ਕਰਨ ਵਾਲੇ ਦੇਸ਼ ਸਮੂਹ (ਓਪੇਕ) ਅਤੇ ਹੋਰ ਤੇਲ ਉਤਪਾਦਕ ਦੇਸ਼ਾਂ ਨੇ ਪ੍ਰਤੀ ਦਿਨ 9.7 ਮਿਲੀਅਨ ਬੈਰਲ ਉਤਪਾਦਨ ਘਟਾਉਣ ਲਈ ਸਹਿਮਤੀ ਦਿੱਤੀ ਹੈ। ਇਸ ਦਾ ਉਦੇਸ਼ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਹੈ।

ਰੂਸ ਅਤੇ ਸਾਊਦੀ ਅਰਬ ਦੇ ਵਿਵਾਦਾਂ ਦੇ ਕਾਰਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਤੇਲ ਦੀਆਂ ਕੀਮਤਾਂ 30 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੈਸਲੇ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਸਨੇ ਟਵੀਟ ਕੀਤਾ, “ਓਪੇਕ ਪਲੱਸ ਨਾਲ ਮਹੱਤਵਪੂਰਨ ਤੇਲ ਸਮਝੌਤਾ ਹੋਇਆ ਹੈ। ਇਸ ਨਾਲ ਅਮਰੀਕਾ ਵਿੱਚ ਊਰਜਾ ਖੇਤਰ ਦੀਆ ਲੱਖਾਂ ਨੌਕਰੀਆਂ ਬਚ ਜਾਣਗੀਆਂ।”

ਟਰੰਪ ਨੇ ਰੂਸ ਅਤੇ ਸਾਊਦੀ ਦਾ ਵੀ ਧੰਨਵਾਦ ਕੀਤਾ। ਟਰੰਪ ਨੇ ਅੱਗੇ ਲਿਖਿਆ, “ਮੈਂ ਰੂਸ ਦੇ ਰਾਸ਼ਟਰਪਤੀ ਪੁਤਿਨ ਅਤੇ ਸਾਊਦੀ ਕਿੰਗ ਸਲਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਓਵਲ ਦਫਤਰ ਤੋਂ ਉਨ੍ਹਾਂ ਨਾਲ ਹੁਣੇ ਹੀ ਗੱਲ ਕੀਤੀ ਹੈ। ਸਾਰਿਆਂ ਲਈ ਬਹੁਤ ਵਧੀਆ ਸੌਦਾ ਹੈ।” ਦਰਅਸਲ, ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਚੁੱਕੇ ਜਾ ਰਹੇ ਉਪਰਾਲਿਆਂ ਦੇ ਕਾਰਨ, ਤੇਲ ਦੀ ਮੰਗ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵੀ ਮਹੱਤਵਪੂਰਨ ਕਮੀ ਆਈ ਹੈ। ਇਸ ਨਾਲ ਤੇਲ ਉਤਪਾਦਕ ਦੇਸ਼ਾਂ ਦਾ ਬਜਟ ਖਰਾਬ ਹੋਇਆ ਹੈ।

Related posts

ਸ਼ਿਨਜਿਯਾਂਗ ਦੇ ਮਸਲੇ ‘ਤੇ ਪਹਿਲੀ ਵਾਰ ਸਖ਼ਤ ਹੋਇਆ ਨਿਊਜ਼ੀਲੈਂਡ, ਪੀਐਮ ਜੈਸਿੰਡਾ ਨੇ ਦਿੱਤੀ ਨੂੰ ਨਸੀਹਤ

On Punjab

ਪੰਜਾਬ ਮੰਤਰੀ ਮੰਡਲ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਦਿੱਤੀ ਪ੍ਰਵਾਨਗੀ

On Punjab

ਤਹੱਵੁਰ ਰਾਣਾ ਨੇ ਹੋਰ ਸ਼ਹਿਰਾਂ ਲਈ ਵੀ ਮੁੰਬਈ ਹਮਲਿਆਂ ਵਰਗੀਆਂ ਯੋਜਨਾਵਾਂ ਘੜੀਆਂ ਸਨ

On Punjab