64.87 F
New York, US
September 15, 2026
PreetNama
ਰਾਜਨੀਤੀ/Politics

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਅਲਰਟ ਮੋਡ ‘ਚ ਕੇਂਦਰ, ਪੀਐੱਮ ਨਰਿੰਦਰ ਮੋਦੀ 8 ਅਪ੍ਰੈਲ ਨੂੰ ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕੇਂਦਰ ਸਰਕਾਰ ਅਲਰਟ ਮੋਡ ‘ਚ ਆ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਹਰਸ਼ਵਰਧਨ ਮੰਗਲਵਾਰ ਨੂੰ ਇਕ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ‘ਚ 11 ਸੂਬੇ ਤੇ ਕੇਂਦਰਸ਼ਾਸਿਤ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਬੈਠਕ ਕਰਨਗੇ। ਇਸ ਤੋਂ ਬਾਅਦ ਪੀਐੱਮ ਨਰਿੰਦਰ ਮੋਦੀ 8 ਅਪ੍ਰੈਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਟੀਕਾਕਰਨ ਨਾਲ ਸਬੰਧਿਤ ਮੁੱਦਿਆਂ ‘ਤੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਦੇਸ਼ ‘ਚ ਪਹਿਲੀ ਵਾਰ ਇਕ ਦਿਨ ‘ਚ ਇਕ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਸੰਕ੍ਰਮਿਤਾਂ ਦਾ ਅੰਕੜਾ ਸਵਾ ਕਰੋੜ ਨੂੰ ਪਾਰ ਕਰ ਗਿਆ ਹੈ। ਹਾਲਾਂਕਿ, ਪਿਛਲੇ ਦੋ ਦਿਨਾਂ ਦੀ ਤੁਲਨਾ ‘ਚ ਮਰਨ ਵਾਲਿਆਂ ਦੀ ਗਿਣਤੀ ਘੱਟ ਹੋਈ ਹੈ। ਸਰਗਰਮ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਤੇ ਵਰਤਮਾਨ ‘ਚ ਇਨ੍ਹਾਂ ਦਾ ਅੰਕੜਾ 7 ਲੱਖ ਨੂੰ ਪਾਰ ਕਰ ਗਿਆ ਹੈ। ਬੀਤੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਸੰਕ੍ਰਮਣ ਦੇ 1,03,764 ਨਵੇਂ ਮਾਮਲੇ ਸਾਹਮਣੇ ਆਏ ਹਨ, 477 ਲੋਕਾਂ ਦੀ ਮੌਤ ਹੋਈ ਹੈ ਤੇ 52,825 ਲੋਕ ਠੀਕ ਹੋਏ ਹਨ।

Related posts

ਗੁਜਰਾਤ: ਰਾਜਕੋਟ ਵਿਚ ਐਟਲਾਂਟਿਸ ਬਿਲਡਿੰਗ ’ਚ ਅੱਗ ਲੱਗੀ, ਤਿੰਨ ਮੌਤਾਂ ਇਕ ਜ਼ਖ਼ਮੀ

On Punjab

Covid India Updates : ਦੇਸ਼ ’ਚ ਪਿਛਲੇ ਦੋ ਹਫ਼ਤਿਆਂ ’ਚ ਦੋ ਫ਼ੀਸਦ ਤੋਂ ਵੀ ਘੱਟ ਦਰਜ ਕੀਤਾ ਗਿਆ ਪਾਜ਼ੇਟਿਵਿਟੀ ਰੇਟ : ਸਿਹਤ ਮੰਤਰਾਲਾ

On Punjab

ਕੋਰਟ ਦਾ ਸਖ਼ਤ ਫੈਸਲਾ: ਦਿੱਲੀ ਅਦਾਲਤ ਨੇ ‘ਓਪਇੰਡੀਆ’ ਨੂੰ ਪੱਤਰਕਾਰ ਸਵਾਤੀ ਚਤੁਰਵੇਦੀ ਵਿਰੁੱਧ ਪੋਸਟਾਂ ਡਿਲੀਟ ਕਰਨ ਲਈ ਕਿਹਾ

On Punjab