PreetNama
ਸਿਹਤ/Health

ਕੋਰੋਨਾ ਤੋਂ ਠੀਕ ਹੋ ਕੇ ਦੋਬਾਰਾ ਸੰਕਰਮਿਤ ਹੋਣ ਦੇ ਵੱਧ ਰਹੇ ਮਾਮਲੇ

ਬੀਜਿੰਗ: ਚੀਨ ਦੇ ਜਿਨਗਜ਼ੌ ਸ਼ਹਿਰ ‘ਚ ਇਕ 68 ਸਾਲਾਂ ਔਰਤ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਛੇ ਮਹੀਨਿਆਂ ਬਾਅਦ ਇਕ ਵਾਰ ਫਿਰ ਸੰਕਰਮਿਤ ਹੋ ਗਈ। 9 ਅਗਸਤ ਨੂੰ ਕੋਰੋਨਾ ਟੈਸਟ ਪੌਜ਼ੇਟਿਵ ਦੂਜੀ ਵਾਰ ਆਇਆ।

ਇਸ ਤੋਂ ਪਹਿਲਾਂ 8 ਫਰਵਰੀ ਨੂੰ ਕੋਰੋਨਾ ਸੰਕਰਮਿਤ ਪਾਈ ਗਈ ਸੀ ਅਤੇ ਉਸੇ ਮਹੀਨੇ ਹੀ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਈ ਸੀ। ਔਰਤ ਨੂੰ ਆਈਸੋਲੇਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਇਕ ਮਹੀਨਾ ਪਹਿਲਾਂ ਇਜ਼ਰਾਈਲ ਤੋਂ ਸਾਹਮਣੇ ਆਇਆ ਸੀ।
ਇਕ ਡਾਕਟਰ ਦੇ ਠੀਕ ਹੋਣ ਦੇ ਕੁਝ ਮਹੀਨਿਆਂ ਬਾਅਦ ਉਹ ਦੋਬਾਰਾ ਕੋਰੋਨਾ ਪੌਜ਼ੇਟਿਵ ਆ ਗਏ। ਹਾਲਾਂਕਿ, ਅਜੇ ਤੱਕ ਕਿਸੇ ਦੇ ਵੀ ਦੋਬਾਰਾ ਸੰਕ੍ਰਮਿਤ ਹੋਣ ਦੇ ਵਿਗਿਆਨਕ ਤੌਰ ‘ਤੇ ਕੇਸ ਸਿੱਧ ਨਹੀਂ ਹੋਏ ਹਨ। ਮਾਹਰ ਟੈਸਟ ਦੇ ਗਲਤ ਨਤੀਜੇ ਜਾਂ ਲੰਬੀ ਬਿਮਾਰੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਕੁਝ ਕਹਿੰਦੇ ਹਨ ਕਿ ਠੀਕ ਹੋਣ ਦੇ ਬਾਅਦ ਵੀ ਵਾਇਰਸ ਸਰੀਰ ਦੇ ਕੁਝ ਹਿੱਸਿਆਂ ‘ਚ ਰਹਿੰਦਾ ਹੈ।

Related posts

ਹੁਣ ਬਿਮਾਰੀ ਤੋਂ ਪਹਿਲਾਂ ਹੀ ਪਤਾ ਲੱਗਣਗੇ Breast Cancer ਦੇ ਲੱਛਣ

On Punjab

Rice & Cancer : ਠੀਕ ਤਰ੍ਹਾਂ ਨਹੀਂ ਪਕਾਏ ਚੌਲ ਤਾਂ ਬਣ ਸਕਦੈ ਕੈਂਸਰ ! ਖੋਜ ਦਾ ਵੱਡਾ ਦਾਅਵਾ

On Punjab

ਪਨੀਰ ਟੀਂਡੇ

On Punjab