61.48 F
New York, US
May 21, 2024
PreetNama
ਖਬਰਾਂ/Newsਖਾਸ-ਖਬਰਾਂ/Important News

ਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਲਈ ਹਰੀ ਝੰਡੀ, ਜੜੀਆਂ ਇਹ ਸ਼ਰਤਾਂ

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਆਉਣ ਤੋਂ ਤਕਰੀਬਨ ਦੋ ਸਾਲ ਬਾਅਦ ਆਪਣਾ ਵੱਡਾ ਚੋਣ ਵਾਅਦਾ ਪੂਰਾ ਕਰਨ ਜਾ ਰਹੇ ਹਨ। ਲੰਮੇ ਸਮੇਂ ਤੋਂ ਆਲੇ-ਟਾਲੇ ਕਰਦੀ ਆ ਰਹੀ ਪੰਜਾਬ ਸਰਕਾਰ ਆਖ਼ਰ ਹੁਣ ਨੌਜਵਾਨਾਂ ਨੂੰ ਸਮਾਰਟਫ਼ੋਨ ਵੰਡਣ ਜਾ ਰਹੀ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੇ ਵੇਖ ਕਾਂਗਰਸ ਸਰਕਾਰ ਨੌਜਵਾਨ ਵੋਟਰਾਂ ਤੋਂ ਇਸ ਸਕੀਮ ਦਾ ਲਾਭ ਉਠਾਉਣ ਦੇ ਰੌਂਅ ਵਿੱਚ ਹੈ।

ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ਤੋਂ ਬਾਅਦ ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ ਸਮਾਰਟਫ਼ੋਨ ਵੰਡਣ ਦੀ ਸ਼ੁਰੂਆਤ ਸਰਕਾਰੀ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਕੀਤੀ ਜਾਵੇਗੀ। ਸਿਰਫ਼ ਉਨ੍ਹਾਂ ਵਿਦਿਆਰਥੀਆਂ ਦੇ ਭਾਗ ਜਾਗਣਗੇ, ਜੋ ਸਵੈ-ਘੋਸ਼ਣਾ ਪੱਤਰ ਦੇਣਗੇ ਕਿ ਉਹ ਕੋਈ ਵੀ ਸਮਾਰਟਫ਼ੋਨ ਨਹੀਂ ਰੱਖਦੇ। 

ਕੈਪਟਨ ਦਾ ਸਮਾਰਟਫ਼ੋਨ 12 ਜੀਬੀ ਡੇਟਾ ਤੇ 600 ਮਿੰਟ ਲੋਕਲ ਵੌਇਸ ਕਾਲਿੰਗ ਸਮੇਤ ਆਵੇਗਾ, ਜਿਸ ਦੀ ਮਿਆਦ ਇੱਕ ਸਾਲ ਤਕ ਦੀ ਹੋਵੇਗੀ ਅਤੇ ਇਹ ਇੱਕੋ ਵਾਰ ਦਿੱਤੇ ਜਾਣਗੇ। ਯਾਨੀ ਕਿ ਇੱਕ ਵਾਰ ‘ਸਰਕਾਰੀ ਰੀਚਾਰਜ’ ਖ਼ਤਮ ਹੋਣ ਮਗਰੋਂ ਨੌਜਵਾਨਾਂ ਨੂੰ ਆਪਣੇ ਖ਼ਰਚੇ ‘ਤੇ ਸਮਾਰਟਫ਼ੋਨ ਚਲਾਉਣੇ ਪੈਣਗੇ।। ਇਸ ਟੱਚਸਕ੍ਰੀਨ ਸਮਾਰਟਫ਼ੋਨ ਵਿੱਚ ਕੈਮਰਾ ਵੀ ਹੋਵੇਗਾ ਤੇ ਸੋਸ਼ਲ ਮੀਡੀਆ ਐਪਲੀਕੇਸ਼ਨ ਨੂੰ ਵਰਤਣ ਦੀ ਸੁਵਿਧਾ ਹੋਵੇਗੀ।

ਅਰੁਨਾ ਚੌਧਰੀ ਨੇ ਦੱਸਿਆ ਕਿ ਸਮਾਰਟਫ਼ੋਨ ਦੇਣ ਦੀ ਯੋਜਨਾ ਦਾ ਨਾਂਅ ‘ਮੋਬਾਇਲ ਫ਼ੋਨ ਟੂ ਯੂਥ’ ਰੱਖਿਆ ਗਿਆ ਹੈ। ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ (ਪੰਜਾਬ ਇਨਫ਼ੋਟੈਕ) ਇਸ ਪ੍ਰਾਜੈਕਟ ਦੀ ਦੇਖਰੇਖ ਕਰੇਗੀ। ਹਾਲਾਂਕਿ, ਸਰਕਾਰ ਨੇ ਪਹਿਲੇ ਗੇੜ ਵਿੱਚ ਵੰਡੇ ਜਾਣ ਵਾਲੇ ਸਮਾਰਟਫ਼ੋਨਾਂ ਦੀ ਗਿਣਤੀ ਜਾਂ ਇਨ੍ਹਾਂ ਦੀ ਲਾਗਤ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਇੰਨਾ ਦੱਸਿਆ ਗਿਆ ਹੈ ਕਿ ਸਮਾਰਟਫ਼ੋਨ ਵੰਡਣ ਦਾ ਕੰਮ ਆਉਂਦੇ ਮਾਰਚ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ।

Related posts

ਅਮਰੀਕਾ : ਸੇਨ ਐਂਟੋਨੀਓ ‘ਚ ਟਰੱਕ ਅੰਦਰੋਂ ਮਿਲੀਆਂ 46 ਲਾਸ਼ਾਂ, ਡਰਾਈਵਰ ਫਰਾਰ; ਜਾਂਚ ‘ਚ ਜੁਟੀ ਪੁਲਿਸ

On Punjab

ਚਾਹ ਵਾਲੇ ਤੋਂ ਲੈ ਕੇ ਹੁਣ ਪੀਐਮ ਬਣੇ ਮੋਦੀ ਕਿੰਨੇ ਅਮੀਰ? ਜਾਣੋ ਮੋਦੀ ‘ਤੇ ਚੱਲਦੇ ਕਿੰਨੇ ਕੇਸ

On Punjab

Jawa Nomads Punjab da Tor 2020 kicked off at Amritsar

Pritpal Kaur