41.47 F
New York, US
January 11, 2026
PreetNama
ਫਿਲਮ-ਸੰਸਾਰ/Filmy

ਕਿਸਾਨਾਂ ਦੇ ਚੱਕਾ ਜਾਮ ‘ਚ ਪਹੁੰਚੇ ਪੰਜਾਬੀ ਗਾਇਕ ਜੱਸ ਬਾਜਵਾ, ਪਸੰਦ ਆਇਆ ਕੈਪਟਨ ਦਾ ਦਿੱਲੀ ਐਕਸ਼ਨ

ਸਮਰਾਲਾ: ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਅੱਜ ਸੂਬੇ ਭਰ ‘ਚ ‘ਚੱਕਾ ਜਾਮ’ ਕਰ ਦਿੱਤਾ। ਇਸ ਦੌਰਾਨ ਸਮਰਾਲਾ ‘ਚ ਲਗਾਏ ਗਏ ਧਰਨੇ ‘ਚ ਪੰਜਾਬੀ ਕਲਾਕਾਰ ਜੱਸ ਬਾਜਵਾ ਸ਼ਾਮਲ ਹੋਏ। ਜੱਸ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐਮਐਲਏ ਨੂੰ ਨਾਲ ਲੈ ਕੇ ਯੰਤਰ ਮੰਤਰ ‘ਤੇ ਬੈਠੇ ਹਨ, ਜੋ ਬਹੁਤ ਵਧੀਆ ਗੱਲ ਹੈ।
ਬਾਜਵਾ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਯੰਤਰ ਮੰਤਰ ਅੱਗੇ ਪੱਕੇ ਧਰਨੇ ‘ਤੇ ਬੈਠਣ ਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਉਥੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਬੈਠਣ, ਜਿਸ ਨਾਲ ਮੋਦੀ ਸਰਕਾਰ ਦੇ ਨੱਕ ‘ਚ ਦਮ ਹੋ ਜਾਵੇ।
ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ। ਉਧਰ ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਹੱਲਾ ਬੋਲਦੇ ਹੋਏ ਕਿਹਾ ਕਿ ਕੇਂਦਰ ਕਿਸਾਨ ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਖੇਤੀ ਬਿੱਲ ਵਾਪਸ ਲਏ ਜਾਣ ਦਾ ਫ਼ੈਸਲਾ ਲਵੇ।

Related posts

ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

On Punjab

ਸਲਮਾਨ ਖਾਨ ਪੂਰੇ ਦੇਸ਼ ‘ਚ ਖੋਲ੍ਹਣਗੇ 300 ਜਿੰਮ

On Punjab

ਸੋਨਾਕਸ਼ੀ ਸਿਨ੍ਹਾ ਨੇ ਚੱਕਿਆ ਵੱਡਾ ਕਦਮ

On Punjab