59.23 F
New York, US
May 16, 2024
PreetNama
ਖੇਡ-ਜਗਤ/Sports News

ਮਹਿਲਾ T20 ਚੈਲੇਂਜ: ਪਹਿਲਾ ਮੈਚ ਹਾਰਨ ’ਤੇ ਨਿਰਾਸ਼ ਹਰਮਨਪ੍ਰੀਤ ਕੌਰ, ਮਿਤਾਲੀ ਨੇ ਵੀ ਦੱਸਿਆ ਦਰਦ

ਬੁੱਧਵਾਰ ਨੂੰ ਮਹਿਲਾ ਟੀ-20 ਚੈਲੇਂਜ ਦੇ ਪਹਿਲੇ ਮੈਚ ਵਿੱਚ ਪਿਛਲੇ ਚੈਂਪੀਅਨ ਸੁਪਰਨੋਵਾਸ ਨੂੰ ਵੇਲੋਸਿਟੀ ਦੇ ਹੱਥੋਂ ਪੰਜ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੁਪਰਨੋਵਾਸ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੰਨਿਆ ਕਿ ਉਨ੍ਹਾਂ ਦੇ ਗੇਂਦਬਾਜ਼ ਆਖ਼ਰੀ ਓਵਰਾਂ ’ਚ ਆਸ ਮੁਤਾਬਕ ਖਰੇ ਨਾ ਉੱਤਰ ਸਕੇ। ਜਿੱਤ ਲਈ 127 ਦੌੜਾਂ ਦਾ ਟੀਚਾ ਵੇਲੋਸਿਟੀ ਨੇ ਇੱਕ ਗੇਂਦ ਬਾਕੀ ਰਹਿਣ ’ਤੇ ਹਾਸਲ ਕੀਤਾ।

ਹਰਮਨਪ੍ਰੀਤ ਨੇ ਕਿਹਾ ਕਿ ਮੈਚ ਜਿੱਤਣ ਲਈ ਵਧੀਆ ਗੇਂਦਬਾਜ਼ੀ ਜ਼ਰੂਰੀ ਹੈ, ਜੋ ਅਸੀਂ ਆਖ਼ਰੀ ਕੁਝ ਓਵਰਾਂ ’ਚ ਨਹੀਂ ਕਰ ਸਕੇ। ਉਨ੍ਹਾਂ ਬਹੁਤ ਵਧੀਆ ਬੱਲੇਬਾਜ਼ੀ ਕੀਤੀ। ਅਸੀਂ ਬੱਲੇਬਾਜ਼ੀ ਵਿੱਚ ਵੀ ਆਖ਼ਰੀ ਚਾਰ ਓਵਰਾਂ ਦਾ ਫ਼ਾਇਦਾ ਨਾ ਲੈ ਸਕੇ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਬਾਅਦ ਖੇਡਣਾ ਸੁਖਾਲਾ ਨਹੀਂ ਹੈ ਪਰ ਇਸ ਟੂਰਨਾਮੈਂਟ ਵਿੱਚ ਜਿੱਤ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਅਗਲੇ ਮੈਚ ਵਿੱਚ ਹਾਂਪੱਖੀ ਰਵੱਈਏ ਨਾਲ ਉੱਤਰਨਾ ਹੋਵੇਗਾ।

ਉੱਧਰ ਜੇਤੂ ਕਪਤਾਨ ਮਿਤਾਲੀ ਰਾਜ ਨੇ ਵੀ ਮੰਨਿਆ ਕਿ ਲੰਮੇ ਸਮੇਂ ਬਾਅਦ ਖੇਡਣ ਵਿੱਚ ਉਨ੍ਹਾਂ ਨੂੰ ਪ੍ਰੇਸ਼ਾਨੀ ਆਈ। ਭਾਰਤੀ ਟੀਮ ਨੇ ਆਖ਼ਰੀ ਵਾਰ ਮਾਰਚ ’ਚ ਮੈਲਬਰਨ ’ਚ ਮਹਿਲਾ ਟੀ20 ਵਿਸ਼ਵ ਕੱਪ ਫ਼ਾਈਨਲ ਖੇਡਿਆ ਸੀ, ਜਿਸ ਵਿੱਚ ਉਨ੍ਹਾਂ ਆਸਟ੍ਰੇਲੀਆ ਨੂੰ ਹਰਾਇਆ ਸੀ ਪਰ ਮਿਤਾਲੀ ਉਸ ਟੀਮ ਦਾ ਹਿੱਸਾ ਨਹੀਂ ਸੀ।

ਮਿਤਾਲੀ ਨੇ ਕਿਹਾ ਲੰਮੇ ਬ੍ਰੇਕ ਤੋਂ ਬਾਅਦ ਖੇਡਣਾ ਚੁਣੌਤੀ ਭਰਪੂਰ ਹੈ। ਜ਼ਿਆਦਾਤਰ ਖਿਡਾਰਨਾਂ ਨੇ ਟੀ20 ਵਿਸ਼ਵ ਕੱਪ ਖੇਡਿਆ ਪਰ ਮੇਰੇ ਲਈ ਬ੍ਰੇਕ ਕਾਫ਼ੀ ਲੰਮਾ ਰਿਹਾ। ਮੈਂ ਪਹਿਲੀ ਪਾਰੀ ਵਿੱਚ 120-130 ਦੀ ਆਸ ਰੱਖ ਰਹੀ ਸਾਂ। ਘੰਟ ਸਕੋਰ ਵਾਲੇ ਮੈਚਾਂ ਵਿੱਚ ਵਧੀਆ ਸ਼ੁਰੂਆਤ ਦੀ ਲੋੜ ਹੁੰਦੀ ਹ, ਜੋ ਅਸੀਂ ਨਹੀਂ ਦੇ ਸਕੇ। ਬਾਅਦ ’ਚ ਵੇਦਾ ਸੁਸ਼ਮਾ ਤੇ ਸੁਨੇ ਨੇ ਸੰਭਾਲ ਲਿਆ।

ਮਿਤਾਲੀ ਨੇ ਕਿਹਾ ਕਿ ਲਗਾਤਾਰ ਮੈਚ ਖੇਡਣਾ ਔਖਾ ਹੈ ਕਿਉਂਕਿ ਰੀਕਵਰੀ ਦਾ ਸਮਾਂ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਅਸੀਂ ਫਿਰ ਅਗਲੇ ਮੈਚ ਦੀ ਤਿਆਰੀ ਕਰਨੀ ਹੈ। ਇਹ ਔਖਾ ਹੈ ਪਰ ਸਾਨੂੰ ਇੰਝ ਹੀ ਖੇਡਣਾ ਹੋਵੇਗਾ।

Related posts

ਭਾਰਤ ਦੀ ਨਿਊਜ਼ੀਲੈਂਡ ਹੱਥੋਂ ਲਗਾਤਾਰ ਦੂਜੀ ਹਾਰ, ਵਨਡੇ ਸੀਰੀਜ਼ ਵੀ ਗਵਾਈ

On Punjab

ਨਹੀਂ ਹੋਵੇਗਾ ‘ਦੀਦੀ ਬਨਾਮ ਦਾਦਾ’ ਦਾ ਮੁਕਾਬਲਾ, ਸੌਰਵ ਗਾਂਗੁਲੀ ਬੰਗਾਲ ‘ਚ ਨਹੀਂ ਲੜਨਗੇ ਚੋਣ

On Punjab

ਧੋਨੀ ਦੀ ਧੀ ਨੂੰ ਧਮਕੀ ਦੇਣ ਵਾਲਾ ਪੁਲਿਸ ਅੜਿੱਕੇ

On Punjab