71.6 F
New York, US
September 16, 2026
PreetNama
ਫਿਲਮ-ਸੰਸਾਰ/Filmy

ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਪਹੁੰਚਿਆ ਸਿੱਧੂ ਮੂਸੇਵਾਲਾ

ਚੰਡੀਗੜ੍ਹ: ਗਾਇਕ ਸਿੱਧੂ ਮੂਸੇਵਾਲਾ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਦਿਨਾਂ ਤੋਂ ਕੋਸਿਆ ਜਾ ਰਿਹਾ ਸੀ ਕਿ ਉਹ ਕਿਸਾਨੀ ਅੰਦੋਲਨ ਲਈ ਦਿੱਲੀ ਨਹੀਂ ਪਹੁੰਚ ਰਹੇ। ਉਹ ਸਿਰਫ ਸੋਸ਼ਲ ਮੀਡੀਆ ਰਾਹੀਂ ਦੱਸ ਰਹੇ ਸੀ ਕਿ ਉਹ ਕਿਸਾਨਾਂ ਦੇ ਨਾਲ ਹਨ, ਪਰ ਅੱਜ ਸਿੱਧੂ ਮੂਸਵਾਲਾ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ। ਇਸ ਦੌਰਾਨ ਸਿੱਧੂ ਮੂਸੇਵਾਲਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ।
ਸਿੱਧੂ ਨੂੰ ਕੋਸਿਆ ਇਸ ਲਈ ਵੀ ਗਿਆ ਕਿ ਜਦ ਧਰਨੇ ਪੰਜਾਬ ‘ਚ ਸੀ ਤਾਂ ਸਿੱਧੂ ਮਾਨਸਾ ‘ਚ ਵੱਧ ਚੜ ਕੇ ਕੇਂਦਰ ਖਿਲਾਫ ਪ੍ਰਦਰਸ਼ਨ ‘ਚ ਹਿੱਸਾ ਲੈ ਰਹੇ ਸੀ, ਜਿਸ ‘ਚ ਸਿੱਧੂ ਨਾਲ ਆਰ ਨੇਤ ਤੇ ਅੰਮ੍ਰਿਤ ਮਾਨ ਵੀ ਸ਼ਾਮਲ ਸੀ। ਆਰ ਨੇਤ ਵੀ ਇਕ ਵਾਰ ਦਿੱਲੀ ਪਹੁੰਚ ਗਏ ਸੀ, ਪਰ ਅੰਮ੍ਰਿਤ ਮਾਨ ਦਾ ਅਜੇ ਜਾਣਾ ਬਾਕੀ ਹੈ। ਕਿਸਾਨਾਂ ਦੀ ਇਸ ਲੜਾਈ ਨੂੰ ਪੰਜਾਬ ਦੇ ਕਲਾਕਾਰਾਂ ਵਲੋਂ ਵੀ ਵਧ ਚੜ ਕੇ ਸਹਿਯੋਗ ਮਿਲ ਰਿਹਾ ਹੈ।ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ‘ਚ ਆਪਣੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ। ਬੱਬੂ ਮਾਨ ਵੀ ਜਦ ਕੈਨੇਡਾ ਤੋਂ ਦਿੱਲੀ ਏਅਰਪੋਰਟ ਪਹੁੰਚੇ ਤਾਂ ਸਿੱਧਾ ਕਿਸਾਨਾਂ ਵਾਲੇ ਮੋਰਚੇ ‘ਚ ਸ਼ਾਮਲ ਹੋਏ ਤੇ ਸਭ ਨੂੰ ਸੰਬੋਧਿਤ ਕੀਤਾ। ਇਨ੍ਹਾਂ ਸਭ ਤੋਂ ਇਲਾਵਾ ਕੰਵਰ ਗਰੇਵਾਲ, ਹਰਫ਼ ਚੀਮਾ, ਦੀਪ ਸਿੱਧੂ ਤੇ ਜੱਸ ਬਾਜਵਾ ਵਰਗੇ ਪੰਜਾਬੀ ਕਲਾਕਾਰ ਵੀ ਲਗਾਤਾਰ ਇਨ੍ਹਾਂ ਮੋਰਚਿਆਂ ਦਾ ਹਿੱਸਾ ਹਨ।

Related posts

ਪਹਿਲੀ ਵਾਰ ਖਲਨਾਇਕ ਦਾ ਕਿਰਦਾਰ ਨਿਭਾਵੇਗੀ ਐਸ਼ਵਰਿਆ ਰਾਏ ਬੱਚਨ

On Punjab

ਅਦਾਕਾਰ ਕਰਣ ਓਬਰਾਏ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

On Punjab

Breaking : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਦੇਹਰਾਦੂਨ ਤੋਂ 6 ਲੋਕ ਹਿਰਾਸਤ ‘ਚ

On Punjab