50.72 F
New York, US
October 19, 2026
PreetNama
ਰਾਜਨੀਤੀ/Politics

ਕਾਬੁਲ ‘ਚ ਮੌਜੂਦ ਅਮਰੀਕੀ ਜਵਾਨਾਂ ਨੂੰ ਹੋ ਸਕਦੈ IS ਅੱਤਵਾਦੀਆਂ ਦਾ ਖ਼ਤਰਾ, US ਨੇ ਦਿੱਤੀ ਚਿਤਾਵਨੀ

ਅਮਰੀਕਾ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਾਨ ਨੇ ਭਰੋਸਾ ਦਿੱਤਾ ਹੈ ਕਿ ਇਸਲਮਾਮਿਕ ਸਟੇਟ ਕਾਬੁਲ ‘ਚ ਮੌਜੂਦ ਉਨ੍ਹਾਂ ਦੇ ਜਵਾਨਾਂ ‘ਤੇ ਹਮਲਾ ਕਰ ਸਕਦੇ ਹਨ। ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਆਪਣੇ ਜਵਾਨਾਂ ਨੂੰ ਆਈਐੱਸ ਤੋਂ ਖ਼ਤਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਾ ਕਾਫੀ ਵੱਡਾ ਹੈ। ਇਸਲਈ ਅਮਰੀਕਾ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਹਰ ਸੰਭਵ ਉਪਾਆਂ ਦਾ ਇਸੇਤਮਾਲ ਕਰਨਾ ਚਾਹੁੰਦੇ ਹਨ। ਨਿਊਯਾਰਕ ਟਾਈਮਜ਼ ਦੀ ਖ਼ਬਰ ਮੁਤਾਬਿਕ ਅਮਰੀਕੀ ਐੱਨਐੱਸਏ ਨੇ ਇਹ ਗੱਲ ਇਕ ਚੈਨਲ ਨਾਲ ਹੋਈ ਸਮਾਗਮ ‘ਚ ਕਹੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕਾਬੁਲ ਏਅਰਪੋਰਟ ‘ਤੇ ਜਿਸ ਤਰ੍ਹਾਂ ਦੀ ਭੀੜ ਦਿਖਾਈ ਦੇ ਰਹੀ ਹੈ, ਉਸ ‘ਚ ਉਨ੍ਹਾਂ ਨੂੰ ਕੀ ਕਿਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ ਦਿਖਾਈ ਦੇ ਰਿਹਾ ਹੈ।

ਯੂਐੱਸ ਐੱਨਐੱਸਏ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਨੇ ਇਸ ਵੱਲ ਇਸ਼ਾਰਾ ਕੀਤਾ ਹੈ। ਜੋਅ ਬਾਈਡਨ ਨੇ ਵ੍ਹਾਈਟ ਹਾਊਸ ‘ਚ ਹੋਈ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਉਹ ਜਾਣਦੇ ਹਨ ਕਿ ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਨਿਸ਼ਾਨੇ ‘ਤੇ ਅਮਰੀਕੀ ਜਵਾਨ ਵੀ ਹਨ। ਇਸਲਈ ਅਮਰੀਕਾ ਹਰ ਸਮੇਂ ਪੂਰੀ ਸਾਵਧਾਨੀ ਵਰਤ ਰਿਹਾ ਹੈ। ਉਹ ਕਿਸੇ ਵੀ ਤਰ੍ਹਾਂ ਤੋਂ ਇਸ ਖ਼ਦਸ਼ੇ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਖ਼ਤਰੇ ਦੀ ਖ਼ਦਸ਼ਾ ਦੇ ਮੱਦੇਨਜ਼ਰ ਉਨ੍ਹਾਂ ਨੇ ਅਮਰੀਕਾ ਦੂਤਾਵਾਸ ਤੇ ਉੱਥੇ ਮੌਜੂਦ ਅਮਰੀਕਿਆਂ ਨੂੰ ਵੀ ਅਲਰਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਅਫਗਾਨਿਸਤਾਨ ਦੀ ਯਾਤਰਾ ਨਾ ਕਰਨ। ਇਸ ਤੋਂ ਇਲਾਵਾ ਜੋ ਉੱਥੇ ਮੌਜੂਦ ਹਨ ਉਹ ਏਅਰਪੋਰਟ ਦੇ ਗੇਟ ‘ਤੇ ਵੀ ਨਾ ਇਕੱਠੇ ਹੋਣ।

ਅਮਰੀਕਾ ਨੇ ਕਿਹਾ ਕਿ ਤਾਲਿਬਾਨ ਦੇ ਆਉਣ ਤੋਂ ਬਾਅਦ ਸਮੱਸਿਆ ਗੰਭੀਰ ਹੋ ਚੁੱਕੀ ਹੈ। ਉੱਥੇ ਕਈ ਅੱਤਵਾਦੀ ਸੰਗਠਨ ਹਨ। ਇਨ੍ਹਾਂ ਦੇ ਤਾਲਿਬਾਨ ਦੇ ਨਾਲ ਵੱਖ-ਵੱਖ ਸਬੰਧ ਹਨ। ਤਾਲਿਬਾਨ ਸਾਲ 2001 ਤੋਂ ਪਹਿਲਾਂ ਅਲਕਾਇਦਾ ਦਾ ਸਹਿਯੋਗੀ ਸੰਗਠਨ ਸੀ। ਹੁਣ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ੇ ਤੋਂ ਬਾਅਦ ਆਈਐੱਸ ਤੇ ਦੂਜੇ ਸੰਗਠਨਾਂ ਦੇ ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ ਤਾਲਿਬਾਨ ਦਾ ਸਾਥ ਦੇਣ ਦਾ ਵੀ ਵਾਅਦਾ ਕੀਤਾ ਹੈ। ਆਉਣ ਵਾਲੇ ਸਮੇਂ ‘ਚ ਹਾਲਾਤ ਹੋਰ ਖਰਾਬ ਹੋ ਸਕਦੇ ਹਨ।

Related posts

ਵਿਸ਼ਾਖਾਪਟਨਮ-  ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ (ਵਿਜ਼ਾਗ) ਸਥਿਤ ਇੱਕ ਨਿੱਜੀ ਸਕੂਲ ’ਚ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਅਧਿਆਪਕਾ ਵੱਲੋਂ ਕਥਿਤ ਤੌਰ ’ਤੇ ਥੱਪੜ ਮਾਰੇ ਜਾਣ ਤੋਂ ਬਾਅਦ ਛੇ ਸਾਲਾ ਮਾਸੂਮ ਬੱਚੇ ਦੀ ਜਮਾਤ ਵਿੱਚ ਹੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿੰਡਰਗਾਰਟਨ (ਕੇ.ਜੀ.) ਦਾ ਵਿਦਿਆਰਥੀ ਆਪਣਾ ਹੋਮਵਰਕ ਚੈੱਕ ਕਰਵਾਉਣ ਲਈ ਅਧਿਆਪਕਾ ਦੀ ਡੈਸਕ ਕੋਲ ਲਾਈਨ ਵਿੱਚ ਖੜ੍ਹਾ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਆਪਣੀ ਸਲੇਟ ਲੈ ਕੇ ਖੜ੍ਹਾ ਸੀ ਅਤੇ ਕਾਫ਼ੀ ਘਬਰਾਇਆ ਹੋਇਆ ਰੋ ਰਿਹਾ ਸੀ। ਅਧਿਆਪਕਾ ਨੇ ਜਦੋਂ ਉਸ ਦੀ ਵਰਦੀ ਨੂੰ ਫੜਿਆ ਤਾਂ ਬੱਚਾ ਹੱਥ ਹਿਲਾ ਕੇ ਵਿਰੋਧ ਕਰਨ ਲੱਗਾ। ਇਸ ਤੋਂ ਬਾਅਦ ਅਧਿਆਪਕਾ ਨੇ ਬੱਚੇ ਨੂੰ ਆਪਣੇ ਵੱਲ ਖਿੱਚ ਕੇ ਕਥਿਤ ਤੌਰ ’ਤੇ ਥੱਪੜ ਮਾਰ ਦਿੱਤਾ। ਥੱਪੜ ਲੱਗਣ ਤੋਂ ਬਾਅਦ ਬੱਚਾ ਕੁਝ ਪਲ ਲਈ ਸ਼ਾਂਤ ਖੜ੍ਹਾ ਰਿਹਾ ਅਤੇ ਫਿਰ ਅਚਾਨਕ ਬੇਹੋਸ਼ ਹੋ ਕੇ ਅਧਿਆਪਕਾ ਦੀ ਗੋਦ ਵਿੱਚ ਡਿੱਗ ਪਿਆ। ਹਾਲਾਂਕਿ ਅਧਿਆਪਕਾ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਸਕੂਲ ਸਟਾਫ਼ ਵੱਲੋਂ ਹਸਪਤਾਲ ਲੈ ਕੇ ਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਦਨਾਕ ਘਟਨਾ ਤੋਂ ਬਾਅਦ ਮਾਸੂਮ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਧਰਨਾ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਅਧਿਆਪਕਾ ਦੇ ਥੱਪੜ ਨਾਲ ਬੱਚਾ ਘਬਰਾ ਗਿਆ ਅਤੇ ਉਸ ਦੀ ਜਾਨ ਗਈ ਹੈ। ਪੁਲੀਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਭਾਰਤੀ ਨਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਸ਼ੱਕੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਆਂਧਰਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਬਹੁਤ ਹੀ ਦੁਖਦਾਈ ਹੈ ਅਤੇ ਦੋਸ਼ੀ ਅਧਿਆਪਕਾ ਸਮੇਤ ਸਕੂਲ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੰਤਰੀ ਨੇ ‘ਐਕਸ’ ’ਤੇ ਪੋਸਟ ਪਾ ਕੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸਕੂਲ ਸਿੱਖਿਆ ਵਿਭਾਗ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਆਰ.ਜੇ.ਡੀ., ਡੀ.ਈ.ਓ. ਅਤੇ ਆਰ.ਡੀ.ਓ. ’ਤੇ ਆਧਾਰਿਤ ਤਿੰਨ ਮੈਂਬਰੀ ਉੱਚ ਪੱਧਰੀ ਕਮੇਟੀ ਗਠਿਤ ਕਰ ਦਿੱਤੀ ਹੈ, ਜੋ ਘਟਨਾ ਦੀ ਤੱਥਾਂ ਸਮੇਤ ਜਾਂਚ ਕਰੇਗੀ। ਇਸ ਤੋਂ ਇਲਾਵਾ, ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਆਪਕਾਂ ਨੂੰ ਬੱਚਿਆਂ ਨਾਲ ਸੰਵੇਦਨਸ਼ੀਲਤਾ ਅਤੇ ਮਾਨਵਤਾਵਾਦੀ ਪਹੁੰਚ ਨਾਲ ਪੇਸ਼ ਆਉਣ ਲਈ ਜਾਗਰੂਕਤਾ ਪ੍ਰੋਗਰਾਮ ਚਲਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

On Punjab

ਜੇ ਸੀਬੀਆਈ ਫੋਰੈਂਸਿਕ ਤੋਂ ਵੀ ਉੱਪਰ ਹੈ, ਤਾਂ ਕਰਵਾ ਲਓ ਜਾਂਚ

On Punjab

ਸ਼ੇਰਾਂਵਾਲੀ ਭਾਖੜਾ ਨਹਿਰ ਵਿੱਚ ਦੋ ਥਾਵਾਂ ’ਤੇ ਪਾੜ ਪਿਆ, 100 ਏਕੜ ਵਿੱਚ ਖੜੀ ਫ਼ਸਲ ਦਾ ਨੁਕਸਾਨ

On Punjab