PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਠਮੰਡੂ ਹਵਾਈ ਅੱਡੇ ’ਤੇ ਸੋਨੇ ਸਮੇਤ ਵਿਅਕਤੀ ਕਾਬੂ

ਕਾਠਮੰਡੂ-  ਇੱਥੇ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਤੋਂ ਸੋਨਾ ਲੁਕਾ ਕੇ ਤਸਕਰੀ ਕਰਨ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ| ਪੁਲੀਸ ਮੁਤਾਬਿਕ ਹਵਾਈ ਅੱਡੇ ਦੇ ਅਰਾਈਵਲ ਲਾਉਂਜ ਵਿੱਚ ਸੁਰੱਖਿਆ ਜਾਂਚ ਦੌਰਾਨ 48 ਸਾਲਾ ਰੌਨਕ ਮਦਾਨੀ ਨੂੰ ਰੋਕਿਆ ਗਿਆ। ਜਿਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ । ਨੇਪਾਲ ਪੁਲੀਸ ਅਨੁਸਾਰ ਇਸ ਵਿਅਕਤੀ ਨੂੰ ਮਦਾਨੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੇ ਸਰੀਰ ਦੇ ਐਕਸ-ਰੇ ਤੋਂ ਪਤਾ ਲੱਗਾ ਕਿ ਉਸਨੇ ਆਪਣੇ ਗੁਦਾ ਦੇ ਅੰਦਰ ਸੋਨੇ ਦੇ ਤਿੰਨ ਪੈਕੇਟ ਲੁਕਾਏ ਹੋਏ ਸਨ। ਪੁਲੀਸ ਨੇ ਅੱਗੇ ਕਿਹਾ ਕਿ ਤਿੰਨ ਪੈਕੇਟਾਂ ਵਿੱਚ ਕੁੱਲ 835 ਗ੍ਰਾਮ ਵਜ਼ਨ ਦਾ ਸੋਨਾ ਸੀ ਅਤੇ ਮਦਾਨੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ ਮੁੰਬਈ ਤੋਂ ਕਾਠਮੰਡੂ ਪਹੁੰਚਿਆ ਸੀ। ਪੁਲੀਸ ਨੇ ਉਸਨੂੰ ਹੋਰ ਜਾਂਚ ਲਈ ਹਵਾਈ ਅੱਡੇ ਦੇ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ।

Related posts

ਸਪੇਨ ਦੇ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 6 ਦੀ ਮੌਤ

On Punjab

20,000 ਅਫਗਾਨ ਸ਼ਰਨਾਰਥੀਆਂ ਦਾ ਕੈਨੇਡਾ ‘ਚ ਹੋਵੇਗਾ ਮੁੜ-ਵਸੇਬਾ

On Punjab

ਪੰਜਾਬ ਦੇ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ

On Punjab