25.57 F
New York, US
December 16, 2025
PreetNama
ਰਾਜਨੀਤੀ/Politics

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਭਰਤੀ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਡੀਐਸ ਰਾਣਾ ਨੇ ਦੱਸਿਆ ਕਿ ਉਸ ਦੀ ਬਾਕਾਇਦਾ ਜਾਂਚ ਕੀਤੀ ਜਾਵੇਗੀ।ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਹੀ ਸੋਨੀਆ ਗਾਂਧੀ ਨੇ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰਾਂ ਨਾਲ ਮੀਟਿੰਗ ਕੀਤੀ ਸੀ।ਸ਼ਾਮ ਸੱਤ ਵਜੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ, ”ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਾਮ ਕਰੀਬ ਸੱਤ ਵਜੇ ਨਿਯਮਤ ਜਾਂਚ ਲਈ ਦਾਖਲ ਕਰਵਾਇਆ ਗਿਆ। ਸੋਨੀਆ ਦੀ ਹਾਲਤ ਸਥਿਰ ਹੈ।

Related posts

ਨੇਪਾਲ ਦੇ ਕਾਠਮੰਡੂ ਵਿਚ 6.1 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ

On Punjab

ਇਸ ਸ਼ਖਸ ਨੇ ਕਰਵਾਈ ਸੀ ਪੀਐੱਮ ਮੋਦੀ ਅਤੇ ਬਾਲੀਵੁਡ ਸਟਾਰਸ ਦੀ ਮੀਟਿਗ !

On Punjab

ਪੁਣੇ ਪੌਸ਼ ਮਾਮਲੇ ’ਚ 17 ਸਾਲਾ ਮੁਲਜ਼ਮ ਖ਼ਿਲਾਫ਼ ਨਾਬਾਲਗ ਵਜੋਂ ਚੱਲੇਗਾ ਮੁਕੱਦਮਾ

On Punjab