PreetNama
ਸਮਾਜ/Social

ਕਸ਼ਮੀਰ ਨੂੰ ਲੈ ਕੇ ਭਿੜੇ ਭਾਰਤ ਤੇ ਪਾਕਿਸਤਾਨ

ਨਵੀਂ ਦਿੱਲੀ: ਜੰਮੂ ਤੇ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਬੇਸ਼ੱਕ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਕੋਈ ਹਮਾਇਤ ਨਹੀਂ ਮਿਲੀ ਪਰ ਉਹ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇ ਰਿਹਾ ਹੈ। ਐਤਵਾਰ ਨੂੰ ਦੱਖਣ ਏਸ਼ਿਆਈ ਸਪੀਕਰਾਂ ਦੀ ਸਿਖਰ ਵਾਰਤਾ ਦੌਰਾਨ ਵੀ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਮਨਸੂਖ਼ ਕਰਨ ਦਾ ਮੁੱਦਾ ਚੁੱਕਿਆ। ਇਸ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਨੁਮਾਇੰਦਿਆਂ ਦੌਰਾਨ ਤਿੱਖੀ ਨੋਕ-ਝੋਕ ਵੀ ਹੋਈ।

ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਡਿਪਟੀ ਸਪੀਕਰ ਕਾਸਿਮ ਖ਼ਾਨ ਸੂਰੀ ਨੇ ਦੱਖਣ ਏਸ਼ਿਆਈ ਸਪੀਕਰਾਂ ਦੀ ਸਿਖਰ ਵਾਰਤਾ ਵਿੱਚ ਕਸ਼ਮੀਰ ਮੁੱਦਾ ਉਠਾਇਆ। ਦੂਜੇ ਪਾਸੇ ਭਾਰਤ ਦੇ ਰਾਜ ਸਭਾ ਵਿੱਚ ਡਿਪਟੀ ਚੇਅਰਮੈਨ ਹਰੀਵੰਸ਼ ਨੇ ਇਸ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ। ਹਰੀਵੰਸ਼ ਨੇ ਕਿਹਾ, ‘ਅਸੀਂ ਭਾਰਤ ਦੇ ਅੰਦਰੂਨੀ ਮਾਮਲੇ ਨੂੰ ਚੁੱਕੇ ਜਾਣ ਦਾ ਜਿੱਥੇ ਜ਼ੋਰਦਾਰ ਵਿਰੋਧ ਕਰਦੇ ਹਾਂ, ਉਥੇ ਅਜਿਹੇ ਮੁੱਦੇ ਜਿਨ੍ਹਾਂ ਦਾ ਇਸ ਵਾਰਤਾ ਨਾਲ ਕੋਈ ਲਾਗਾ-ਦੇਗਾ ਨਹੀਂ, ਚੁੱਕ ਕੇ ਇਸ ਮੰਚ ਦਾ ਸਿਆਸੀਕਰਨ ਕੀਤੇ ਜਾਣ ਨੂੰ ਵੀ ਖਾਰਜ ਕਰਦੇ ਹਾਂ।’

ਯਾਦ ਰਹੇ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕਰਨ ਮਗਰੋਂ ਪਾਕਿਸਤਾਨ ਇਸ ਮੁੱਦੇ ਨੂੰ ਵੱਖ ਵੱਖ ਮੰਚਾਂ ’ਤੇ ਉਭਾਰਨ ਲਈ ਯਤਨਸ਼ੀਲ ਹੈ, ਹਾਲਾਂਕਿ ਭਾਰਤ ਨੇ ਹਮੇਸ਼ਾ ਇਸ ਨੂੰ ਆਪਣਾ ਅੰਦਰੂਨੀ ਮਸਲਾ ਦੱਸਿਆ ਹੈ। ਉਧਰ ਪਾਕਿਸਤਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਵੱਲੋਂ ਆਪਣਾ ਫੈਸਲਾ ਵਾਪਸ ਲੈਣ ਮਗਰੋਂ ਹੀ ਕੋਈ ਗੱਲ਼ਬਾਤ ਹੋਏਗੀ। ਇਸ ਦੇ ਨਾਲ ਹੀ ਪਾਕਿਸਤਾਨ ਲਗਾਤਾਰ ਜੰਗ ਦੀਆਂ ਵੀ ਧਮਕੀਆਂ ਦੇ ਰਿਹਾ ਹੈ।

Related posts

ਦਿੱਲੀ ਰੋਡ ‘ਤੇ ਕਾਰ ਸਵਾਰਾਂ ਦਾ ਗੁੰਡਾਗਰਦੀ, ਬੋਨਟ ਨਾਲ ਲਟਕਦੇ ਪੁਲਿਸ ਮੁਲਾਜ਼ਮਾਂ ਨੂੰ 100 ਮੀਟਰ ਤੱਕ ਘਸੀਟਿਆ ਜਾਣਕਾਰੀ ਮੁਤਾਬਕ ਇਹ ਘਟਨਾ ਦੱਖਣੀ ਦਿੱਲੀ ਦੇ ਬੇਰ ਸਰਾਏ ‘ਚ ਸ਼ਨੀਵਾਰ ਸ਼ਾਮ ਕਰੀਬ 7.30 ਵਜੇ ਵਾਪਰੀ। ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਪ੍ਰਮੋਦ ਅਤੇ ਹੈੱਡ ਕਾਂਸਟੇਬਲ ਸ਼ੈਲੇਸ਼ ਚੌਹਾਨ ਦੇ ਅਨੁਸਾਰ, ਉਹ ਬੇਰ ਸਰਾਏ ਬਾਜ਼ਾਰ ਦੇ ਨੇੜੇ ਵਿਅਸਤ ਖੇਤਰ ਵਿੱਚੋਂ ਲੰਘ ਰਹੇ ਵਾਹਨਾਂ ਦੀ ਜਾਂਚ ਕਰ ਰਹੇ ਸਨ।

On Punjab

ਓਨਾਵ: ਜ਼ਮਾਨਤ ‘ਤੇ ਰਿਹਾਅ ਹੋਏ ਬਲਾਤਕਾਰ ਮੁਲਜ਼ਮਾਂ ਨੇ ਪੀੜਤ ਨੂੰ ਮਿੱਟੀ ਦਾ ਤੇਲ ਪਾ ਸਾੜਿਆ ਜ਼ਿੰਦਾ

On Punjab

ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਕੀਤਾ ਵਿਆਹ

On Punjab