86.2 F
New York, US
September 11, 2026
PreetNama
ਸਮਾਜ/Social

ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਮੀਟਿੰਗ ਮਗਰੋਂ ਸਰਹੱਦ ‘ਤੇ ਲੱਗੇ ਪਾਕਿਸਤਾਨੀ ਨਾਅਰੇ

ਰਾ ਬਾਬਾ ਨਾਨਕ: ਕਰਤਾਰਪੁਰ ਲਾਂਘੇ ਸਬੰਧੀ ਵੱਖ-ਵੱਖ ਤਕਨੀਕੀ ਪਹਿਲੂਆਂ ‘ਤੇ ਵਿਚਾਰ ਕਰਨ ਲਈ ਅੱਜ ਭਾਰਤ ਤੇ ਪਾਕਿਸਤਾਨ ਦੇ ਤਕਨੀਕੀ ਅਧਿਕਾਰੀਆਂ ਦੀ ਚੌਥੀ ਮੀਟਿੰਗ ਹੋਈ। ਇਹ ਮੀਟਿੰਗ ਡੇਰਾ ਬਾਬਾ ਨਾਨਕ ਨੇੜੇ ਸਥਿਤ ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ ‘ਤੇ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਈ। ਇਸ ਵਿੱਚ ਭਾਰਤ ਸਰਕਾਰ ਵੱਲੋਂ ਲੈਂਡ ਪੋਰਟ ਅਥਾਰਿਟੀ ਆਫ਼ ਇੰਡੀਆ ਨੈਸ਼ਨਲ ਹਾਈਵੇ, ਅਥਾਰਿਟੀ ਆਫ਼ ਇੰਡੀਆ, ਬੀਐਸਐਫ ਤੇ ਹੋਰ ਏਜੰਸੀਆਂ ਦੇ ਅਧਿਕਾਰੀ ਪੁੱਜੇ। ਪਾਕਿਸਤਾਨ ਵਾਲੇ ਪਾਸੇ ਵੀ ਕਈ ਏਜੰਸੀਆਂ ਦੇ ਅਧਿਕਾਰੀ ਚਰਚਾ ਕਰਨ ਲਈ ਜ਼ੀਰੋ ਲਾਈਨ ‘ਤੇ ਪੁੱਜੇ।

ਮੀਟਿੰਗ ਦੌਰਾਨ ਆਖਰੀ ਪੜਾਅ ਵੱਲ ਵਧ ਰਹੇ ਲਾਂਘੇ ਸਬੰਧੀ ਵੱਖ-ਵੱਖ ਵਿਸ਼ਿਆਂ ‘ਤੇ ਗੱਲਬਾਤ ਹੋਈ। ਇਨ੍ਹਾਂ ਵਿੱਚ ਇੱਕ ਪੁਲ ਨੂੰ ਆਪਸ ਵਿੱਚ ਕਿਸ ਜਗ੍ਹਾ ਤੋਂ ਜੋੜਿਆ ਜਾਣ ਤੇ ਸਰਵਿਸ ਲਾਈਨ ਬਣਾਈ ਜਾਂ ਜਾਂ ਨਾ ਬਣਾਈ ਜਾਣ ਸਮੇਤ ਕਈ ਮੁੱਦਿਆਂ ‘ਤੇ ਚਰਚਾ ਹੋਈ। ਮੀਟਿੰਗ ਮੁਕੰਮਲ ਹੋਣ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਦੇ ਚੀਫ਼ ਇੰਜਨੀਅਰ ਡੀਐਸ ਚਾਹਲ ਨੇ ਦੱਸਿਆ ਕੇ ਮੀਟਿੰਗ ਦੌਰਾਨ ਤਕਨੀਕੀ ਪਹਿਲੂਆਂ ‘ਤੇ ਹੀ ਚਰਚਾ ਹੋਈ। ਜੇ ਜ਼ਰੂਰਤ ਪਈ ਤਾਂ ਮੀਟਿੰਗ ਦੁਬਾਰਾ ਵੀ ਬੁਲਾਈ ਜਾ ਸਕਦੀ ਹੈ।

ਚਾਹਲ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਮੀਟਿੰਗ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਤੇ ਇਸ ਨਾਲ ਹੀ ਪਾਕਿਸਤਾਨੀ ਰਾਸ਼ਟਰੀ ਗੀਤ ਵੀ ਗਾਇਆ। ਇਸ ਤੋਂ ਬਾਅਦ ਕਰਤਾਰਪੁਰ ਲਾਂਘੇ ਸਬੰਧੀ ਅਗਲੀ ਮੀਟਿੰਗ ਅਟਾਰੀ ਜਾਂ ਵਾਹਗਾ ਵਿਖੇ ਸਤੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ।

Related posts

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ

On Punjab

ਬੈਂਕ ਖਾਤੇ ‘ਚ ਪੈਸੇ ਨਹੀਂ ਫਿਰ ਵੀ ਹੋ ਜਾਵੇਗੀ UPI ਪੇਮੈਂਟ, ਇਹ ਕੋਈ ਜਾਦੂ ਨਹੀਂ; ਸਮਝੋ ਕੀ ਹੁੰਦੀ ਹੈ ‘ਕ੍ਰੈਡਿਟ ਲਾਈਨ’

On Punjab

MP ਰਾਘਵ ਚੱਢਾ ਨੇ ਏਅਰਪੋਰਟ ਦੇ ਡਿਪਾਰਚਰ ਹੋਲਡਿੰਗ ਏਰੀਆ ’ਚ ਸਕਿਉਰਿਟੀ ਚੈਕ ਤੋਂ ਬਾਅਦ UDAN ਯਾਤਰੀ ਕੈਫੇ ਖੋਲ੍ਹਣ ਦੀ ਕੀਤੀ ਮੰਗ

On Punjab